29 ਸਤੰਬਰ 2023-ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਉੱਠੇ ਵਿਵਾਦ ਤੋਂ ਬਾਅਦ ਤਰਨਤਾਰਨ ਦੇ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਤਬਾਦਲੇ ਪਿੱਛੇ ਕਾਰਨ ਵਿਧਾਇਕ ਲਾਲਪੁਰਾ ਦੇ ਜੀਜਾ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਮਾਈਨਿੰਗ ਦਾ ਮਾਮਲਾ ਦਰਜ਼ ਕਰਨਾ ਦੱਸਿਆ ਜਾ ਰਿਹਾ ਹੇ। ਅੱਜ ਜਦੋਂ ਗੁਰਮੀਤ ਸਿੰਘ ਚੌਹਾਨ ਆਈ ਪੀ ਐਸ ਨੇ ਬਤੌਰ ਐਸ ਐਸ ਪੀ ਤਰਨ ਤਾਰਨ ਆਪਣਾ ਚਾਰਜ ਛੱਡਿਆ ਤਾਂ ਜਿਲ੍ਹਾ ਤਰਤਨ ਤਾਰਨ ਦੇ ਪੁਲਿਸ ਮੁਲਾਜ਼ਮ ਤੇ ਅਧਿਕਾਰੀਆਂ ਨੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘੀ ਵਿਦਾਇਗੀ ਦਿੱਤੀ ਜਿਸਦੀ ਇਲਾਕੇ ‘ਚ ਕਾਫੀ ਚਰਚਾ ਹੋ ਰਹੀ ਹੈ।