Menu

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ “ਵਿਸ਼ਵ ਰੇਬੀਜ਼ ਦਿਵਸ” ਮੌਕੇ ਪੋਸਟਰ ਰਿਲੀਜ਼

ਫਾਜ਼ਿਲਕਾ 28 ਸਿਤੰਬਰ :-ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਹਾਇਕ ਸਿਵਲ ਸਰਜਨ ਡਾ. ਬਬਿਤਾ ਦੀ ਅਗਵਾਈ ਵਿੱਚ “ਵਿਸ਼ਵ ਰੇਬੀਜ਼ ਦਿਵਸ” “ਆਲ ਫਾਰ ਵੰਨ, ਵੰਨ ਹੈਲਥ ਫਾਰ ਆਲ” ਵਿਸ਼ੇ ਤਹਿਤ ਮਨਾਉਦਿਆਂ ਪੋਸਟਰ ਰਿਲੀਜ਼ ਕੀਤਾ।ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਜਾਨਵਰ ਦੇ ਵੱਢੇ ,ਚੱਟੇ ਜਾਂ ਖਰੋਚਾਂ ਨੂੰ ਕਦੀ ਅਣਦੇਖਾ ਨਹੀਂ ਕਰਨਾ ਚਾਹੀਦਾ ਸਗੋਂ ਕੁਝ ਛੋਟੀਆ ਗੱਲਾਂ ਦਾ ਖਿਆਲ ਰੱਖਕੇ ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ ਹਲਕਾਅ ਤੋਂ ਬਚਾਅ ਲਈ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ, ਪਾਲਤੂ ਜਾਨਵਰ ਨੂੰ ਜਰੂਰਤ ਅਨੁਸਾਰ ਖੁਰਾਕ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾ ਦੇਣੀ ਚਾਹੀਦੀ ਹੈ, ਪਾਲਤੂ ਕੁੱਤੇ ਅਤੇ ਬਿੱਲੀ ਨੂੰ ਗਲੀਆਂ ਅਤੇ ਜਨਤਕ ਥਾਵਾਂ `ਤੇ ਖੁੱਲਾ ਨਾ ਛੱਡੋ, ਜਾਨਵਰਾਂ ਦੁਆਰਾਂ ਵੱਢੇ ਜਖਮ ਨੂੰ ਸਾਬਣ ਅਤੇ ਚਲਦੇ ਪਾਣੀ ਜਾਂ ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਨਾਲ ਤੁਰੰਤ ਧੋਣਾ ਚਾਹੀਦਾ ਹੈ।

ਡਾ. ਬਬਿਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਨਵਰਾਂ ਦੇ ਕੱਟੇ ਜਾਣ `ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾਂ , ਸਬ ਡਵੀਜਨਲ ਹਸਪਤਾਲ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬਿਮਾਰੀ ਮਨੁੱਖਾਂ ਅਤੇ ਕੁੱਤੇ ਲਈ ਜਾਨਲੇਵਾ ਹੈ। ਜੇਕਰ ਕੁੱਤੇ ਨੂੰ ਹਲਕਾਅ ਦੀ ਬਿਮਾਰੀ ਹੋਵੇ ਤਾਂ ਉਸ ਦੇ ਵੱਢਣ ਨਾਲ ਵੀ ਹਲਕਾਅ ਦੀ ਬਿਮਾਰੀ  ਹੋ ਸਕਦੀ ਹੈ। ਇਸ ਲਈ ਅਜਿਹੇ ਕੁੱਤੇ ਦੇ ਵੱਢੇ ਉਪਰੰਤ ਡਾਕਟਰੀ ਸਹਾਇਤਾ ਲਓ ਅਤੇ ਆਪਣਾ ਜੀਵਨ ਬਚਾਓ।ਇਸ ਮੌਕੇ ਡੀਪੀਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦੀਵੇਸ਼ ਕੁਮਾਰ, ਬੀਸੀਸੀ ਸੁਖਦੇਵ ਸਿੰਘ, ਡੀਐਮਸੀ ਦਫ਼ਤਰ ਤੋਂ ਸੰਜੀਵ ਕੁਮਾਰ, ਰਾਜੀਵ ਕੁਮਾਰ, ਰੋਬਿਨ ਕੁਮਾਰ ਆਦਿ ਸਮੇਤ ਹੋਰ ਹਾਜਰ ਸਨ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans