Menu

ਖੇਤੀਬਾੜੀ ਵਿਭਾਗ ਨੇ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

ਫ਼ਾਜ਼ਿਲਕਾ, 14 ਸਤੰਬਰ – ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਢਾਬਾ ਕੋਕਰੀਆ (ਅਬੋਹਰ), ਸਰਕਾਰੀ ਪ੍ਰਾਇਮਰੀ ਸਕੂਲ ਭੱਬਾ ਵੱਟੂ ਉੱਤਰ, ਸਰਕਾਰੀ ਮਿਡਲ ਸਕੂਲ ਲਖੇ ਕੇ ਮੁਸਾਹਿਬ ਉੱਤਰ, ਢਾਬਾ ਕੇਰਾ (ਅਬੋਹਰ), ਪਿੰਡ ਵਹਾਬ ਵਾਲਾ (ਅਬੋਹਰ), ਹਮੀਦ ਸੈਦੇ ਕੇ, ਭੰਬਾ ਵੱਟੂ ਹਿਥਾੜ, ਆਲਮਗੜ੍ਹ, ਕੁੰਡਲ (ਅਬੋਹਰ), ਬੋਦੀਵਾਲਾ ਪਿੱਠਾ, ਅਭੁੰਨ, ਤਾਜ਼ਾ ਪੱਟੀ (ਅਬੋਹਰ) ਅਤੇ ਹਾਮਿਦ ਸੈਦ ਕੇ, ਬੱਖੂ ਸ਼ਾਹ ਫਾਜ਼ਿਲਕਾ ਆਦਿ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾ ਕੇ ਪਿੰਡ ਵਾਸੀਆਂ ਨੂੰ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ ਗਿਆ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਜੇਕਰ ਉਹ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣਗੇ ਤਾਂ ਉਸ ਨਾਲ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਅਗਲੀ ਫ਼ਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ ਉੱਥੇ ਹੀ ਅਨੇਕਾਂ ਪ੍ਰਕਾਰ ਦੀਆਂ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਨੇੜੇ ਆ ਰਿਹਾ ਹੈ ਅਤੇ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਗੋ ਆਧੁਨਿਕ ਸੰਦਾਂ ਨਾਲ ਖੇਤਾਂ ਵਿੱਚ ਹੀ ਵਾਹੁਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਜਜਬ ਕਰਨ ਵਾਲੇ ਖੇਤੀਬਾੜੀ ਸੰਦ ਖਰੀਦਣ ਤੇ ਸਬਸਿਡੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਓ ਅਸੀਂ ਜ਼ਿਲ੍ਹੇ ਦੇ ਸਾਰੇ ਵਾਸੀ ਰਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਜ਼ਿਲ੍ਹੇ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਜੇਕਰ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਵਾਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਸਾਫ ਸੁਥਰਾ ਵਾਤਾਵਰਨ ਮਿਲੇਗਾ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans