Menu

ਜਨ ਔਸ਼ਧੀ ਸਟੋਰ ਤੋਂ ਘੱਟ ਰੇਟਾਂ ‘ਤੇ ਮਿਲਣਗੀਆਂ ਮਰੀਜ਼ਾਂ ਨੂੰ ਦਵਾਈਆਂ : ਡਾ. ਅਨਿੱਲ ਕੁਮਾਰ ਗੁਪਤਾ

-ਬਠਿੰਡਾ ਏਮਜ਼ ਵਿਖੇ ਜਨ ਔਸ਼ਧੀ ਸਟੋਰ ਦੀ ਹੋਈ ਸ਼ੁਰੂਆਤ

ਬਠਿੰਡਾ, 13 ਸਤੰਬਰ (ਨਵਰੀਤ ਚੌਧਰੀ): ਜਨ ਔਸ਼ਧੀ ਫਾਰਮੇਸੀ ਤੋਂ ਘੱਟ ਰੇਟਾਂ ‘ਤੇ ਮਰੀਜ਼ਾਂ ਨੂੰ ਵਧੀਆ ਦਵਾਈਆਂ ਮਿਲਣਗੀਆਂ, ਇਸ ਨਾਲ ਜਿੱਥੇ ਉਨ੍ਹਾਂ ਨੂੰ ਸੰਪੂਰਨ ਫਾਇਦਾ ਹੋਵੇਗਾ, ਉੱਥੇ ਹੀ ਮਰੀਜ਼ਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਏਮਜ਼ ਬਠਿੰਡਾ ਦੇ ਪ੍ਰਧਾਨ ਪ੍ਰੋ: ਡਾ. ਅਨਿਲ ਕੁਮਾਰ ਗੁਪਤਾ ਨੇ ਸਥਾਨਕ ਏਮਜ਼ ਦੇ ਓਪੀਡੀ ਪ੍ਰਵੇਸ਼ ਹਾਲ ਵਿਖੇ ਜਨ ਔਸ਼ਦੀ ਫਾਰਮੇਸੀ ਸਟੋਰ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏਮਜ਼ ਦੇ ਡਾਇਰੈਕਟਰ ਡਾ. ਡੀ.ਕੇ. ਸਿੰਘ, ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ, ਜਨ ਔਂਸ਼ਧੀ ਦੇ ਸਹਾਇਕ ਮਨੈਜ਼ਰ  ਅਰਫ਼ਾਤ ਅਲੀ, ਡਾ. ਰੁਖਸਾਰ, ਡਾ. ਕੰਵਲਜੀਤ ਕੌੜਾ, ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

          ਇਸ ਮੌਕੇ ਏਮਜ਼ ਬਠਿੰਡਾ ਦੇ ਪ੍ਰਧਾਨ ਪ੍ਰੋ: ਡਾ. ਅਨਿਲ ਕੁਮਾਰ ਗੁਪਤਾ ਨੇ ਏਮਜ਼, ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ਾਸ ਤੌਰ ਤੇ ਬਠਿੰਡਾ ਵਾਸੀਆਂ ਲਈ ਅੱਜ ਦੇ ਦਿਨ ਨੂੰ ਸ਼ੁੱਭ ਦਿਨ ਦੱਸਦਿਆਂ ਕਿਹਾ ਕਿ ਹੁਣ ਬਠਿੰਡਾ ਵਾਸੀਆਂ ਤੇ ਲੋੜਵੰਦ ਲੋਕਾਂ ਨੂੰ ਇਸ ਸਟੋਰ ਤੋਂ ਵਧੀਆ ਦਵਾਈ ਘੱਟ ਰੇਟਾਂ ਤੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਆਸ ਪ੍ਰਗਟਾਉਂਦਿਆਂ ਜਨ ਔਂਸ਼ਧੀ ਦੇ ਨੁਮਾਂਇਦਿਆਂ ਨੂੰ ਕਿਹਾ ਕਿ ਇੱਥੇ ਦਵਾਈਆਂ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਜਨ ਔਂਸ਼ਧੀ ਤੋਂ ਬਿਨ੍ਹਾਂ ਇੱਥੇ ਬਾਹਰਲੀ ਦਵਾਈ ਨਾ ਖ਼ਰੀਦੀ ਅਤੇ ਨਾ ਹੀ ਵੇਚੀ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਤਿੰਨ ਜਨ ਔਸ਼ਧੀ ਫਾਰਮੇਸੀ ਸਟੋਰ ਚਲਾਏ ਜਾ ਰਹੇ ਹਨ ਅਤੇ ਹੁਣ ਚੌਥਾ ਜਨ ਔਸ਼ਧੀ ਫਾਰਮੇਸੀ ਸਟੋਰ ਏਮਜ਼ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਵਧੀਆ ਕੁਆਲਿਟੀ ਦੀ ਦਵਾਈ ਘੱਟ ਰੇਟਾਂ ਤੇ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਜਨ ਔਸ਼ਧੀ ਫਾਰਮੇਸੀ ਸਟੋਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

          ਇਸ ਉਪਰੰਤ ਏਮਜ਼ ਬਠਿੰਡਾ ਦੇ ਪ੍ਰਧਾਨ ਪ੍ਰੋ: ਡਾ. ਅਨਿਲ ਕੁਮਾਰ ਗੁਪਤਾ ਵਲੋਂ ਏਮਜ਼ ਦੇ ਸਮੂਹ ਸੀਨੀਅਰ ਡਾਕਟਰਾਂ ਨਾਲ ਵਿਸ਼ੇਸ਼ ਬੈਠਕ ਕਰਦਿਆਂ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਆਈਆਈਟੀ ਰੋਪੜ ਪ੍ਰੋ. ਰਾਜੀਵ ਅਹੂਜਾ, ਆਈਬੀ ਮੈਂਬਰ ਪ੍ਰੋ. ਕਮਲੇਸ਼ ਓਪਾਧਿਆ, ਪ੍ਰੋ. ਯੋਗੇਂਦਰ ਮਲਿਕ, ਏਮਜ਼ ਡੀਨ ਪ੍ਰੋ. ਅਖ਼ਲੇਸ਼ ਪਾਠਕ, ਏਮਜ਼ ਡੀਡੀਏ ਸ਼੍ਰੀ ਰਾਜੀਵ ਸੇਨ ਰਾਏ ਅਤੇ ਸਹਾਇਕ ਪ੍ਰੋ. ਡਾ. ਤਰੁਣ ਗੋਇਲ ਤੋਂ ਇਲਾਵਾ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans