Menu

ਫ਼ਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਮੁਲਜ਼ਮ ਅਸਲੇ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ

ਫ਼ਾਜ਼ਿਲਕਾ, 10 ਸਤੰਬਰ –  ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਮਨਜੀਤ ਸਿੰਘ ਢੇਸੀ ਦੇ ਹੁਕਮਾਂ ਅਨੁਸਾਰ ਫ਼ਾਜ਼ਿਲਕਾ ਪੁਲਿਸ ਵਲੋਂ ਗੁੰਮਜਾਲ ਨਾਕੇ ਤੇ ਸਪੈਸਲ ਨਾਕਾਬੰਦੀ ਕੀਤੀ ਗਈ। ਇਹ ਨਾਕਾ ਉਪ ਕਪਤਾਨ ਪੁਲਿਸ ਸੀਏਡਬਲਯੂ ਫ਼ਾਜ਼ਿਲਕਾ ਗੁਰਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫ਼ਸਰ ਖੂਈਆ ਸਰਵਰ ਪਰਮਜੀਤ ਕੁਮਾਰ ਅਤੇ ਪੁਲਿਸ ਅਧਿਕਾਰੀਆਂ ਵਲੋਂ ਲਗਾਇਆ ਗਿਆ ਜਿਸਦੇ ਤਹਿਤ ਫ਼ਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ।

      ਪੁਲਿਸ ਨਾਕੇ ‘ਤੇ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਪਾਸੇ ਤੋਂ ਇਕ ਪ੍ਰਾਇਵੇਟ ਬੱਸ ਆਈ ਜਿਸਨੂੰ ਇੰਸਪੈਕਟਰ ਪਰਮਜੀਤ ਸਿੰਘ ਨੇ ਚੈਕਿੰਗ ਲਈ ਰੋਕਿਆ ਤਾਂ ਬੱਸ ਦੀ ਪਿਛਲੀ ਬਾਰੀ ਵਿਚੋਂ ਦੋ ਨੌਜਵਾਨ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਬਾਗ ਵੱਲ ਭੱਜੇ। ਸ਼ੱਕ ਦੇ ਆਧਾਰ ‘ਤੇ ਇੰਸਪੈਕਟਰ ਪਰਮਜੀਤ ਕੁਮਾਰ ਨੇ ਸਮੇਤ ਟੀਮ ਦੇ ਬਾਗ ਵਾਲੇ ਖੇਤ ਵਿਚ ਪਿੱਛਾ ਕਰਦੇ ਹੋਏ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ‘ਤੇ ਕਾਲੇ ਪਿਠੂ ਬੈਗ ਵਾਲੇ ਨੌਜਵਾਨ ਨੇ ਆਪਣਾ ਨਾਮ ਸਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਾਨ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਵਿਲੀਅਮ ਮਸੀਹ ਉਰਫ ਗੋਲੀ ਪੁੱਤਰ ਕਸ਼ਮੀਰ ਮਸੀਹ ਪੁੱਤਰ ਮਸੀਹ ਵਾਸੀ ਧਰਮਕੋਟ ਪੱਤਣ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੱਸਿਆ ।

                ਤਲਾਸੀ ਕਰਨ ਉਪਰੰਤ ਸਰਨਜੀਤ ਸਿੰਘ ਕੋਲੋ ਇਕ ਦੇਸੀ ਪਿਸਤੌਲ ਸਮੇਤ 2 ਮੈਗਜੀਨ ਅਤੇ 10 ਜਿੰਦਾ ਰੋਂਦ ਮਾਰਕਾ ਕੇਐੱਫ 7.62 ਅਤੇ ਵਿਲੀਅਮ ਉਰਫ ਗੋਲੀ ਕੋਲੋ ਇਕ ਦੇਸੀ ਪਿਸਤੋਲ ਸਮੇਤ ਇਕ ਮੈਗਜੀਨ ਅਤੇ 10 ਜਿੰਦਾ ਰੋਂਦ ਮਾਰਕਾ ਕੇਐੱਫ 7.62 ਬ੍ਰਾਮਦ ਹੋਏ । ਜਿਨ੍ਹਾਂ ਖ਼ਿਲਾਫ਼ ਥਾਣਾ ਖੂਈਆਂ ਸਰਵਰ ਵਿਖੇ ਮੁੱਕਦਮਾ ਨੰਬਰ 120 ਮਿਤੀ 10/09/2023 ਅ/ਧ 25/54/59 ਅਸਲਾ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਕੀਤੀ ਜਾ ਰਹੀ ਹੈ।

ਅਟਾਰੀ ਸਰਹੱਦ ’ਤੇ 700 ਕਰੋੜ ਰੁਪਏ ਦੇ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਟਾਰੀ ਸਰਹੱਦ ‘ਤੇ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40044 posts
  • 0 comments
  • 0 fans