Menu

500 ਨਵੇਂ ਸਬ ਇੰਸਪੈਕਟਰ ਸੰਭਾਲਣਗੇ ਕਮਾਨ,710 ਪਟਵਾਰੀਆਂ ਨੂੰ ਵੀ ਦਿੱਤੇ ਜਾ ਰਹੇ ਨਿਯੁਕਤੀ ਪੱਤਰ

8 ਸਤੰਬਰ 2023-ਮੁੱਖ ਮੰਤਰੀ ਭਗਵੰਤ ਮਾਨ 9 ਸਤਬੰਰ ਨੂੰ ਜਲੰਧਰ ‘ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ ‘ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। ਦੱਸ ਦਈਏ ਕਿ ‘ਆਪ’ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਲੇਠੀ ਭਰਤੀ ਹੈ। ਇਸ ਤੋਂ ਪਹਿਲਾਂ ਅਜਿਹੀ ਭਰਤੀ 2021 ’ਚ ਕੈਪਟਨ ਸਰਕਾਰ ਵੇਲੇ ਹੋਈ ਸੀ। ਸੂਤਰਾਂ ਮੁਤਾਬਕ ਨਸ਼ਿਆਂ, ਗੈਂਗਸਟਰਾਂ ਤੇ ਹੋਰ ਮਾੜੇ ਅਨਸਰਾਂ ਸਮੇਤ ਵੱਖ-ਵੱਖ ਹੋਰ ਮੱਦਾਂ ਲਈ ਲੋੜੀਂਦੀ ਪੁਲਿਸ ਨਫਰੀ ਪਹਿਲਾਂ ਹੀ ਘੱਟ ਹੈ। ਉਪਰੋਂ ਹਰ ਮਹੀਨੇ ਸਵਾ ਸੌ ਦੇ ਕਰੀਬ ਪੁਲਿਸ ਮੁਲਾਜ਼ਮ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ’ਚੋਂ ਕੁਝ ਤਾਂ ਅਜਿਹੇ ਵੀ ਹਨ, ਜੋ ਅਗਾਊਂ ਹੀ ਸੇਵਾਮੁਕਤੀ ਲੈ ਰਹੇ ਹਨ। ਅਜਿਹੇ ਹਾਲਾਤ ’ਚ ਪੁਲਿਸ ਵਿਭਾਗ ’ਚ ਤਜਰਬੇਕਾਰ ਤਫਤੀਸ਼ੀ ਅਫ਼ਸਰਾਂ ਦੀ ਤੋਟ ਰੜਕਣ ਲੱਗੀ ਹੈ।

ਇਹ ਵੱਖਰੀ ਗੱਲ ਹੈ ਕਿ ਭਾਵੇਂ ਨਵੀਂ ਫੋਰਸ ਵਿਚ ਪਹਿਲਾਂ ਦੇ ਮੁਕਾਬਲੇ ਵੱਧ ਪੜ੍ਹੇ ਲਿਖੇ ਤੇ ਆਈਟੀ ਮਾਹਰ ਪੁਲਿਸ ਵਾਲੇ ਵੀ ਆ ਰਹੇ ਹਨ, ਪਰ ਤਫਤੀਸ਼ ਸਮੇਤ ਕਈ ਹੋਰ ਮੱਦਾਂ ਤਜਰਬੇ ’ਤੇ ਵੀ ਨਿਰਭਰ ਕਰਦੀਆਂ ਹਨ। ਉਂਝ ਪਿਛਲੀਆਂ ਸਰਕਾਰਾਂ ਦੌਰਾਨ ਭਾਵੇਂ ਪੰਜ ਸਾਲ ’ਚ ਮੁੱਖ ਤੌਰ ’ਤੇ ਇੱਕ ਜਾਂ ਦੋ ਵਾਰ ਹੀ ਪੁਲਿਸ ਦੀ ਭਰਤੀ ਹੋਇਆ ਕਰਦੀ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਾਲ 2000 ਸਿਪਾਹੀ ਤੇ 500 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੋਇਆ ਹੈ।ਪੰਜਾਬ ਸਰਕਾਰ ਤੇ ਪਟਵਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਸੀਐਮ ਮਾਨ ਵੱਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਵੇਰੇ 11 ਵਜੇ ਹੋ ਰਿਹਾ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans