Menu

ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਦੇ ਦੇਹਾਂਤ ਦੀ ਖ਼ਬਰ ਨਿਕਲੀ ਅਫ਼ਵਾਹ

ਨਵੀਂ ਦਿੱਲੀ:23 ਅਗਸਤ 2023- ਜ਼ਿੰਬਾਬਵੇ ਦੇ ਸਾਬਕਾ ਆਲਰਾਊਂਡਰ ਹੀਥ ਸਟ੍ਰੀਕ ਕੈਂਸਰ ਤੋਂ ਪੀੜਤ ਹਨ ਅਤੇ ਦੱਖਣੀ ਅਫਰੀਕਾ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਵੇਰੇ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਕ੍ਰਿਕਟ ਪ੍ਰਸ਼ੰਸਕਾਂ ‘ਚ ਸੋਗ ਦਾ ਮਾਹੌਲ ਪੈਦਾ ਕਰ ਦਿਤਾ ਪਰ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਸਾਬਕਾ ਜ਼ਿੰਬਾਬਵੇ ਟੀਮ ਦੇ ਸਾਥੀ ਹੈਨਰੀ ਓਲੋਂਗਾ ਨੇ ਇਸ ਖ਼ਬਰ ਨੂੰ ਸਿਰੇ ਤੋਂ ਖਾਰਜ ਕਰ ਦਿਤਾ।  ਸਟ੍ਰੀਕ ਦੀ ਮੌਤ ਦੀ ਖ਼ਬਰ ਤੋਂ ਬਾਅਦ ਓਲੋਂਗਾ ਦੇ ਟਵੀਟ ‘ਚ ਲਿਖਿਆ ਹੈ, ‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਹੀਥ ਸਟ੍ਰੀਕ ਦੇ ਦੇਹਾਂਤ ਦੀਆਂ ਅਫਵਾਹਾਂ ਨੂੰ ਬਹੁਤ ਵਧਾ-ਚੜ੍ਹਾ ਕੇ ਦਸਿਆ ਗਿਆ ਹੈ। ਮੈਂ ਹੁਣੇ ਉਨ੍ਹਾਂ ਤੋਂ ਸੁਣਿਆ ਹੈ। ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ। ਉਹ ਬਿਲਕੁੱਲ ਜਿੰਦਾਦਿਲ ਹੈ”।ਦੱਸ ਦੇਈਏ ਕਿ 49 ਸਾਲਾ ਸਟ੍ਰੀਕ ਨੇ 1993-2005 ਦਰਮਿਆਨ ਜ਼ਿੰਬਾਬਵੇ ਲਈ 65 ਟੈਸਟ ਅਤੇ 189 ਵਨਡੇ ਖੇਡੇ, ਦੋਵਾਂ ਫਾਰਮੈਟਾਂ ਵਿਚ ਕੁੱਲ 4,933 ਦੌੜਾਂ ਬਣਾਈਆਂ ਅਤੇ 455 ਵਿਕਟਾਂ ਲਈਆਂ। 49 ਸਾਲਾ ਸਟ੍ਰੀਕ ਨੇ 2005 ਵਿਚ 31 ਸਾਲ ਦੀ ਉਮਰ ਵਿਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਸਟ੍ਰੀਕ ਅਜੇ ਵੀ ਜ਼ਿੰਬਾਬਵੇ ਦਾ ਇਕਲੌਤੇ ਗੇਂਦਬਾਜ਼ ਹਨ ਜਿਨ੍ਹਾਂ ਨੇ 100 ਤੋਂ ਵੱਧ ਟੈਸਟ ਵਿਕਟਾਂ ਅਤੇ 200 ਤੋਂ ਵੱਧ ਵਨਡੇ ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2000 ਵਿਚ ਜ਼ਿੰਬਾਬਵੇ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਦਾ ਕੌਮਾਂਤਰੀ ਕਰੀਅਰ 12 ਸਾਲ ਦਾ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans