Menu

18 ਦਿਨਾਂ ਦੀ ਨੰਨ੍ਹੀ ਧੀ ਨੂੰ ਕੁੱਛੜ ਚੁੱਕ ਸਰਕਾਰੇ ਦਰਬਾਰੇ  ਕਰ ਰਹੀ ਇਨਸਾਫ ਦੀ ਮੰਗ , ਨਹੀਂ ਹੋਈ ਕੋਈ ਸੁਣਵਾਈ

ਬਠਿੰਡਾ, 12 ਅਗਸਤ –(ਵੀਰਪਾਲ ਕੌਰ)-ਆਪਣੇ ਲੋਕਾਂ ਨੂੰ ਤੁਰੰਤ ਤੇ ਸਸਤਾ ਇਲਾਜ਼ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਨੇ ਆਮ ਕਲੀਨਿਕ ਨਾਂ ਦੀ ਜੋ ਯੋਜਨਾ ਸ਼ੁਰੂ ਕੀਤੀ ਹੋਈ ਹੈ, ਲਾਲਫੀਤਾਸ਼ਾਹੀ ਦੇ ‘ਅਜੀਬੋ-ਗਰੀਬ ਕਰਿਸ਼ਮੇ’‘ ਕਾਰਨ ਉਹ ਨਾ ਸਿਰਫ ਇਸਤਰੀ ਕਰਮਚਾਰੀਆਂ ਲਈ ਇਕ ਖਤਰਨਾਕ ਬਿਮਾਰੀ ਬਣ ਚੁੱਕੀ ਹੈ ਬਲਕਿ ਜਣੇਪਾ ਛੁੱਟੀ ਨੂੰ ਨਜ਼ਰ ਅੰਦਾਜ਼ ਕਰਨ ਦੀ ਵਜ੍ਹਾ ਕਾਰਨ ਸਰਕਾਰ ਲਈ ਬਦਨਾਮੀ ਦਾ ਟਿੱਕਾ ਸਾਬਿਤ ਹੋਣ ਲੱਗ ਪਈ ਹੈ।

ਮਾਮਲਾ ਇਸ ਤਰ੍ਹਾਂ ਹੈ ਕਿ ਲੋਕ ਸਭਾ ਹਲਕਾ ਸੰਗਰੂਰ, ਜਿਸਦੀ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਭਗਵੰਤ ਮਾਨ 2014 ਤੋਂ ਲੈ ਕੇ 2022 ਤੱਕ ਨੁਮਾਇੰਦਗੀ ਕਰ ਚੁੱਕੇ ਹਨ ਦੇ ਇਕ ਪਿੰਡ ਫਰਵਾਹੀ  ਦੀ ਜੰਮਪਲ ਹਰਪ੍ਰੀਤ ਕੌਰ ਜੋ ਜਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ‘ਚ ਸ਼ਾਦੀਸੁਦਾ ਹੈ, ਨੇ ਆਮ ਆਦਮੀ ਕਲੀਨਿਕ ਯੋਜਨਾ ਤਹਿਤ ਤੀਜਾ ਸਥਾਨ ਹਾਸਲ ਕਰਕੇ ਬਠਿੰਡੇ ਜਿਲ੍ਹੇ ਲਈ ਚੁਣੇ ਗਏ ਕਲੀਨਿਕ ਅਸਿਸਟੈਂਟ ਕਰਮਚਾਰੀ ਵਜੋਂ ਨੌਕਰੀ ਪ੍ਰਾਪਤ ਕਰਦਿਆਂ 15 ਅਗਸਤ 2022 ਨੂੰ ਰਾਮਾ ਮੰਡੀ ਦੇ ਇੱਕ ਮੁਹੱਲੇ ਦੇ ਕਲੀਨਿਕ ਵਿਖੇ ਡਿਊਟੀ ਜੁਆਇਨ ਕਰ ਲਈ ਸੀ। ਹਰਪ੍ਰੀਤ ਅਨੁਸਾਰ ਮਿਹਨਤਾਨੇ ਵਜੋਂ ਇਕ ਟੈਸਟ ਤੇ ਇੰਦਰਾਜ ਬਦਲੇ ਉਸਨੂੰ 11 ਰੁਪਏ ਮਿਲਦੇ ਸਨ।

ਸਬੰਧਿਤ ਅਧਿਕਾਰੀ ਵਜੋਂ 20 ਜੂਨ ਤੋਂ 20 ਅਗਸਤ 2023 ਤੱਕ ਪ੍ਰਵਾਨ ਕੀਤੀ ਛੁੱਟੀ ਤਹਿਤ ਉਹ ਆਪਣੇ ਘਰ ਚਲੀ ਗਈ, ਜਿਸ ਦੌਰਾਨ1 ਜੁਲਾਈ ਨੂੰ ਇਕ ਬੱਚੀ ਨੂੰ ਜਨਮ ਦਿੱਤਾ । ਹਰਪ੍ਰੀਤ ਅਜੇ ਸਿਹਤਯਾਬ ਵੀ ਨਹੀਂ ਹੋਈ ਸੀ ਕਿ 18 ਜੁਲਾਈ ਨੂੰ ਉਪਰਲੇ ਦਫਤਰੋਂ ਆਈ ਇਕ ਫੋਨ ਕਾਲ ਰਾਹੀਂ ਉਸਨੂੰ ਦੱਸਿਆ ਗਿਆ ਕਿ ਮੁਹੱਲਾ ਕਲੀਨਿਕ ਯੋਜਨਾ ‘ਚ ਭਰਤੀ ਹੋਣ ਕਰਕੇ ਲੰਬੀ ਛੁੱਟੀ ‘ਤੇ ਜਾਣ ਦਾ ਕੋਈ ਨਿਯਮ ਹੀ ਨਹੀਂ ਹੈ ਇਸ ਲਈ ਉਸਦੀ ਸੇਵਾ ਨੂੰ ਸਮਾਪਤ ਕਰ ਦਿੱਤਾ ਗਿਆ।

ਅੱਜ ਮੀਡੀਆ ਪ੍ਰਤੀਨਿਧਾਂ ਨੂੰ ਸੰਬੋਧਨ ਹੁੰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ 18 ਦਿਨ ਦੀ ਬੱਚੀ ਨੂੰ ਕੁੱਛੜ ਚੁੱਕ ਕੇ ਉਸਨੇ ਚੀਫ ਮੈਡੀਕਲ ਅਫਸਰ ਬਠਿੰਡਾ ਦੇ ਪੇਸ਼ ਹੋ ਕੇ ਜਦ ਮਨਜੂਰ ਹੋਈ ਛੁੱਟੀ ਦਿਖਾਉਂਦਿਆਂ ਮੁੜ ਜੁਆਇਨ ਕਰਵਾਉਣ ਦੀ ਬੇਨਤੀ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਉਹ ਦਿਹਾੜੀਦਾਰ ਹਨ, ਦਿਹਾੜੀਦਾਰਾਂ ਨੂੰ ਅਜਿਹੀ ਕਿਸੇ ਛੁੱਟੀ ਦਾ ਹੱਕ ਹਕੂਕ ਨਹੀਂ ਹੈ ਲੇਕਿਨ ਜਿਆਦਾ ਮਿੰਨਤ ਤਰਲਾ ਕਰਨ ‘ਤੇ ਉਨ੍ਹਾਂ ਵੱਲੋਂ ਜਾਰੀ ਕੀਤੇ ਜੁਬਾਨੀ ਹੁਕਮ ਦੀ ਬਦੌਲਤ ਬੇਸ਼ੱਕ ਨੋਡਲ ਅਫਸਰ ਮੈਡਮ ਅਲਕਾ ਨੇ ਹਰਪ੍ਰੀਤ ਨੂੰ 27 ਜੁਲਾਈ ਨੂੰ ਜੁਆਇਨ ਤਾਂ ਕਰਵਾ ਲਿਆ ਪ੍ਰੰਤੂ ਉਸ ਵੱਲੋਂ ਦਿੱਤੀ ਦਰਖਾਸਤ ‘ਚ ਇਹ ਲਿਖਣ ਲਈ ਵੀ ਮਜ਼ਬੂਰ ਕਰ ਦਿੱਤਾ ਕਿ ਲੰਬੀ ਛੁੱਟੀ ਦੇ ਮਾਮਲੇ ‘ਚ ਉਪਰਲੇ ਅਧਿਕਾਰੀ ਵੱਲੋਂ ਕੋਈ ਨਾਂਹਪੱਖੀ ਫੈਸਲਾ ਲੈ ਲਿਆ ਗਿਆ ਤਾਂ ਉਹ ਖੁਦ ਹੀ ਜਿੰਮੇਵਾਰ ਹੋਵੇਗੀ।ਕਰੀਬ ਇਕ ਹਫਤੇ ਬਾਅਦ ਹਰਪ੍ਰੀਤ ਨੂੰ ਦੁਬਾਰਾ ਫਿਰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ।

ਮਾਨ ਸਰਕਾਰ ਦੀ ਮੁਹੱਲਾ ਕਲੀਨਿਕ ਯੋਜਨਾ ਤਹਿਤ ਮਿਲੀ ਨੌਕਰੀ ਬਗੈਰ ਕਿਸੇ ਗੁਨਾਹ ਤੋਂ ਖੁੱਸਣ ਦੀ ਵਜ੍ਹਾ ਕਾਰਨ ਹਰਪ੍ਰੀਤ ਇਸ ਕਦਰ ਟੁੱਟ ਚੁੱਕੀ ਹੈ ਕਿ ਮੀਡੀਆ ਸਾਹਮਣੇ ਆਪਣੀ ਦਰਦ ਕਹਾਣੀ ਪੇਸ਼ ਕਰਦਿਆਂ ਉਹ ਫੁਟ-ਫੁਟ ਕੇ ਰੋਣ ਲੱਗ ਪਈ।ਉਸਦੀ ਅਜਿਹੀ ਹਾਲਤ ਦੇਖ ਕੇ ਪੱਤਰਕਾਰਾਂ ਦੀਆਂ ਅੱਖਾਂ ਵੀ ਨਮ ਹੋਏ ਬਿਨ੍ਹਾਂ ਨਾ ਰਹਿ ਸਕੀਆਂ।ਸਵਾਲਾਂ ਦਾ ਸਵਾਲ ਇਹ ਹੈ ਕਿ ਆਮ ਲੋਕਾਂ ਲਈ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਯੋਜਨਾ ਜਿੱਥੇ ਸਲਾਹੁਣਯੋਗ ਹੈ ਉੱਥੇ ਕੰਮ ਕਰਦੀਆਂ ਔਰਤਾਂ ਨੂੰ ਮਾਂ ਬਨਣ ਦੇ ਉਨ੍ਹਾਂ ਦੇ ਕੁਦਰਤੀ ਤੇ ਜੈਵਿਕ ਅਧਿਕਾਰ ਤੋਂ ਅਨਜਾਣ ਜਾਂ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦਿਆਂ ਜਣੇਪਾ ਛੁੱਟੀ ਸਬੰਧੀ ਨਿਯਮ ਨਾ ਬਣਾਉਣਾ ਕੀ ਲਾਲਫੀਤਾਸ਼ਾਹੀ ਵੱਲੋਂ ਮਾਨ ਸਰਕਾਰ ਦੀਆਂ ਜੜਾਂ ‘ਚ ਤੇਲ ਤਾਂ ਨਹੀਂ ਦਿੱਤਾ ਜਾ ਰਿਹਾ?

‘ਹਰਪ੍ਰੀਤ ਦੀਆਂ ਅੱਖਾਂ ‘ਚੋਂ ਵਗ ਰਿਹਾ ਨੀਰ ਸ਼ਾਇਦ ਉਸਦੀ ਅਣਕਹੀ ਇਸ ਹੂਕ ਦੀ ਤਰਜਮਾਨੀ ਕਰਦਾ ਜਾਪਦਾ ਸੀ  ’’ਮਾਨਾ ਵੇ ਰਾਜ ਕਰੇਂਦਿਆ , ਸੁਣ ਆਪਣੇ ਹਲਕੇ ਦੀ ਧੀ ਦੀ ਹੂਕ’’

ਅਟਾਰੀ ਸਰਹੱਦ ’ਤੇ 700 ਕਰੋੜ ਰੁਪਏ ਦੇ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਟਾਰੀ ਸਰਹੱਦ ‘ਤੇ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40046 posts
  • 0 comments
  • 0 fans