Menu

ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਪ੍ਰਿਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਪੱਤਰਕਾਰ ਪ੍ਰਦੀਪ ਸਿੰਘ ਗਿੱਲ ਨੂੰ ਬਣਾਇਆ ਪ੍ਰੈੱਸ ਸਕੱਤਰ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
07, ਅਗਸਤ- ਨਿਊ ਜਰਸੀ (ਅਮਰੀਕਾ) ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਗੱਤਕਾ ਫੈਡਰੇਸ਼ਨ ਯੂ.ਐਸ.ਏ. ਨੇ ਦੋ ਨਾਮਵਰ ਸ਼ਖ਼ਸੀਅਤਾਂ ਨੂੰ ਦੋ ਖੇਡ ਸੰਸਥਾਵਾਂ ਅੰਦਰ ਅਹਿਮ ਅਹੁਦਿਆਂ ‘ਤੇ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਪ੍ਰਿਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਜਦੋਂ ਕਿ ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਹੈ।
ਨਿਊ ਜਰਸੀ ਵਿਖੇ ਖਾਲਸਾ ਤੇ ਗਿੱਲ ਨੂੰ ਸਿਰਪਾਓ ਸਮੇਤ ਨਿਯੁਕਤੀ ਪੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ.ਦੀਪ ਸਿੰਘ ਵੱਲੋਂ ਸੌਂਪੇ ਗਏ। ਇਸ ਮੌਕੇ ਗੱਤਕਾ ਪ੍ਰੋਮੋਟਰਜ ਗਰੇਵਾਲ ਅਤੇ ਡਾ. ਦੀਪ ਸਿੰਘ ਨੇ ਸਾਬਕਾ ਖਿਡਾਰੀ ਖ਼ਾਲਸਾ ਅਤੇ ਖੇਡ ਸੱਭਿਆਚਾਰ ਪ੍ਰਮੋਟਰ ਗਿੱਲ ਦੀ ਅਗਵਾਈ ਹੇਠ ਅਮਰੀਕਾ ਅੰਦਰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਤਰੱਕੀ ਅਤੇ ਵਿਕਾਸ ਲਈ ਆਸ ਪ੍ਰਗਟਾਈ। ਸੌਂਪੇ ਗਏ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਨਵ-ਨਿਯੁਕਤ ਸਟੇਟ ਪ੍ਰਧਾਨ ਖਾਲਸਾ ਤੇ ਕੌਮੀ ਪ੍ਰੈਸ ਸਕੱਤਰ ਗਿੱਲ ਨੇ ਨਿਊ ਜਰਸੀ ਸਮੇਤ ਪੂਰੇ ਅਮਰੀਕਾ ਵਿੱਚ ਗੱਤਕੇ ਦੀ ਅਮੀਰ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਧਾਨ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਤੋਂ ਇਲਾਵਾ ਗੁਰਦੁਆਰਾ ਗਲੈਨ ਰੌਕ, ਨਿਊ ਜਰਸੀ ਦੇ ਸਾਬਕਾ ਪ੍ਰਧਾਨ, ਕਾਰੋਬਾਰੀ ਅਤੇ ਪੰਜਾਬ ਗਲੋਬਲ ਟੀਵੀ ਦੇ ਚੇਅਰਮੈਨ ਸ. ਹਰਭਜਨ ਸਿੰਘ ਨੇ ਵੀ ਪ੍ਰਿਤਪਾਲ ਸਿੰਘ ਖਾਲਸਾ ਅਤੇ ਪਰਦੀਪ ਗਿੱਲ ਨੂੰ ਅਮਰੀਕਾ ਦੀਆਂ ਗੱਤਕਾ ਸੰਸਥਾਵਾਂ ਵਿੱਚ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਲਈ ਹਾਰਦਿਕ ਵਧਾਈ ਦਿੱਤੀ।
ਇਸ ਦੌਰਾਨ, ਗੱਤਕਾ ਫੈਡਰੇਸ਼ਨ ਯੂਐਸਏ ਨੇ ਖਾਲਸਾ ਅਤੇ ਗਿੱਲ ਦੋਵਾਂ ਨੂੰ ਆਪੋ-ਆਪਣੀ ਭੂਮਿਕਾ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾਵਾਂ ਅਮਰੀਕਾ ਵਿੱਚ ਗੱਤਕੇ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਅਤੇ ਪ੍ਰਾਪਤੀਆਂ ਦੀ ਉਮੀਦ ਕਰੇਗੀ।
ਖਾਲਸਾ ਅਤੇ ਗਿੱਲ ਦੀਆਂ ਨਿਯੁਕਤੀਆਂ ਗੱਤਕਾ ਫੈਡਰੇਸ਼ਨ ਅਮਰੀਕਾ ਲਈ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਇੰਨ੍ਹਾ ਦੋਵਾਂ ਸਖਸ਼ੀਅਤਾਂ ਕੋਲ ਸੱਭਿਆਚਾਰ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਤਜਰਬਾ, ਲਗਨ ਅਤੇ ਮਿਹਨਤ ਕਰਨ ਦਾ ਜਨੂੰਨ ਹੈ।

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40080 posts
  • 0 comments
  • 0 fans