Menu

ਯੁਨਾਈਟਡ ਹਿੱਲਥ ਸੈਂਟਰ ਵੱਲੋ ਆਪਣੀ ਨਵੀਂ ਲੋਕਿਸ਼ਨ ਦਾ ਫਰਿਜਨੋ ਵਿਖੇ ਉਦਘਾਟਨ

ਫਰਿਜਨੋ (ਕੈਲੀਫੋਰਨੀਆ),1 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਸੈਂਟਰਲ ਵੈਲੀ ਕੈਲੀਫੋਰਨੀਆ ਵਿਖੇ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਯੁਨਾਈਟਡ ਹਿੱਲਥ ਕੇਅਰ ਗਰੁੱਪ ਵੱਲੋ ਆਪਣਾ 30ਵਾਂ ਕਲੀਨਿਕ ਫਰਿਜਨੋ ਦੇ ਮਾਰਕਸ ਅਤੇ ਐਸ਼ਲੈਂਨ ਐਵਿਨਿਊ ਤੇ ਖੋਲ ਦਿੱਤਾ ਗਿਆ ਹੈ। ਲੰਘੇ ਵੀਰਵਾਰ ਇਸ ਕਲੀਨਿਕ ਦੀ ਗਰੈਂਡ ਓਪਨਿੰਗ ਕੀਤੀ ਗਈ। ਜਿੱਥੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਜਸਟਿੰਨ ਪਰੀਅਸ ਨੇ ਰੀਵਨ ਕੱਟਕੇ ਇਸਦਾ ਉਦਘਾਟਨ ਕੀਤਾ। ਉਹਨਾਂ ਬੋਲਦਿਆਂ ਕਿਹਾ ਕਿ ਜਿੱਥੇ ਸੈਂਟਰਲ ਵੈਲੀ ਦਾ ਇਹ ਸਾਡਾ 30ਵਾਂ ਕਲੀਨਿਕ ਹੈ, ਓਥੇ ਫਰਿਜਨੋ ਸਿਟੀ ਦਾ ਇਹ ਸਾਡਾ ਅੱਠਵਾਂ ਕਲੀਨਿਕ ਬਣ ਚੁੱਕਾ ਹੈ। ਉਹਨਾਂ ਸਮੂਹ ਸਟਾਫ ਦਾ ਸਪੋਰਟ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਜੀ ਜਾਨ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਵਾਗੇ। ਗਰੁੱਪ ਦੇ ਚੀਫ ਐਡਮਨਿਸਟਰੇਟਵ ਆਫਿਸਰ ਮਗੇਲ ਰੁਡਰੀਗਸ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਕੇ ਖੋਲਿਆ ਗਿਆ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਸਟਾਫ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਪੰਜਾਬੀ ਕਮਿਉਨਟੀ ਨੂੰ ਮੁੱਖ ਰੱਖਕੇ ਡਾ. ਸਿਮਰਜੀਤ ਸਿੰਘ ਧਾਲੀਵਾਲ ਇਸ ਕਲੀਨਿਕ ਤੇ ਹਮੇਸ਼ਾਂ ਆਪਣੇ ਸਟਾਫ ਸਮੇਤ ਹਾਜ਼ਰ ਰਹਿਣਗੇ। ਡਾਕਟਰ ਸਿਮਰਜੀਤ ਧਾਲੀਵਾਲ ਨੇ ਕਿਹਾ ਕਿ ਚਾਹੇ ਕਿਸੇ ਕੋਲ ਇੰਸ਼ੋਰੈਂਸ ਹੈ ਜਾਂ ਨਹੀਂ ਸਾਡੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹਨ। ਅਤੇ ਅਸੀਂ ਇਸ ਕਲੀਨਿਕ ਤੋ ਹਰ ਪ੍ਰਕਾਰ ਦੀਆਂ ਸੇਵਾਵਾਂ ਦੇਵਾਗਾ। ਜਿੱਥੇ ਫੈਮਲੀ ਮੈਡੀਸਨ, ਕੈਰੋਪਰਿਕਟਰ, ਮਨੋਵਗਿਆਨਕ ਰੋਗ, ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾਵੇਗਾ। ਇੱਥੇ ਜਲਦ ਅਰਜਿੰਟ ਕੇਅਰ ਦੀਆਂ ਸੇਵਾਵਾਂ ਵੀ ਸ਼ੁਰੂ ਹੋਣਗੀਆਂ। ਇਸ ਮੌਕੇ ਕਲੀਨਿਕ ਦਾ ਟੂਰ ਵੀ ਦਿੱਤਾ ਗਿਆ। ਇਸ ਮੌਕੇ ਫਰਿਜਨੋ ਏਰੀਏ ਦੇ ਕਾਂਗਰਸਮੈਨ ਜਿੰਮ ਕੌਸਟਾ ਦੇ ਦਫ਼ਤਰ ਤੋਂ ਨੁਮਾਇੰਦੇ ਪਹੁੰਚੇ ਹੋਏ ਸਨ। ਮੇਅਰ ਜੈਰੀ ਡਾਇਰ ਦੇ ਦਫ਼ਤਰ ਤੋਂ ਪਤਵੰਤੇ ਪਹੁੰਚੇ ਹੋਏ ਸਨ। ਸੈਨੇਟਰ ਡਾਇਨ ਫਾਈਨਸਟਾਈਨ ਦੇ ਦਫ਼ਤਰ ਤੋ ਵਫ਼ਦ ਆਇਆ ਹੋਇਆ ਸੀ। ਫਰਿਜਨੋ ਦੇ ਡਿਸਟਰਕ ਵੰਨ ਦੀ ਕੌਂਸਲ ਮੈਂਬਰ ਐਨਾਲੀਸਾ ਪਰੀਅਸ ਨੇ ਯੁਨਾਈਟਡ ਹਿੱਲਥ ਸੈਂਟਰ ਦੇ ਸਮੂਹ ਸਟਾਫ ਨੂੰ ਨਵੇਂ ਕਲੀਨਿਕ ਲਈ ਵਧਾਈਆਂ ਦਿੱਤੀਆਂ । ਇਸ ਮੌਕੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਜਸਟਿੰਨ ਪਰੀਅਸ ਨੂੰ ਸਾਰੇ ਰਾਜਨੀਤਕ ਦਫ਼ਤਰਾਂ ਦੇ ਨੁਮਾਇੰਦਿਆਂ ਵੱਲੋਂ ਸਰਟੀਫਕੇਟ ਦੇਕੇ ਸਨਮਾਨਿਤ ਕੀਤਾ ਗਿਆ। ਪੂਰੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਟੀਵੀ ਹੋਸਟ ਇਮਲੀ ਅਰਵਿੰਨ ਨੇ ਬਾਖੂਬੀ ਕੀਤਾ। ਅਖੀਰ ਵਿੱਚ ਨਿਊਜ਼ੀਲੈਂਡ ਅਤੇ ਹਵਾਈਅਨ ਡਾਂਸ ਨੇ ਸਭਨੂੰ ਝੂਮਣ ਲਾ ਦਿੱਤਾ। ਅਖੀਰ ਦੁਪਿਹਰ ਦੇ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਇਹ ਗਰੈਂਡ ਓਪਨਿੰਗ ਸਮਾਗਮ ਯਾਦਗਾਰੀ ਹੋ ਨਿੱਬੜਿਆ ।

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ ਹਾਈ ਕੋਰਟ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਿੱਲੀ ਆਬਕਾਰੀ…

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ…

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40086 posts
  • 0 comments
  • 0 fans