17, ਜੁਲਾਈ – ਸੀਬੀਐਸਈ ਬੋਰਡ ਦੇ 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ, 2024 ਤੋਂ ਸ਼ੁਰੂ ਹੋਣਗੀਆਂ ਅਤੇ ਅਪ੍ਰੈਲ ਤਕ ਚੱਲਣਗੀਆਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ cbse.gov.in ‘ਤੇ ਇਸ ਸਬੰਧ ਵਿਚ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਇਸ ਅਨੁਸਾਰ, “ਅਕਾਦਮਿਕ ਸਾਲ 2023-24 ਲਈ, ਸੀਬੀਐਸਈ 15 ਫਰਵਰੀ 2024 ਤੋਂ 10ਵੀਂ ਅਤੇ 12ਵੀਂ ਜਮਾਤ ਲਈ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਕੇ 55 ਦਿਨਾਂ ਤੱਕ ਚੱਲਦਿਆ 10 ਅਪ੍ਰੈਲ 2024 ਨੂੰ ਖਤਮ ਹੋਣ ਦੀ ਉਮੀਦ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਕਿ ਉਹ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਪ੍ਰੀਖਿਆ ਮਿਤੀ ਦੇ ਨੋਟਿਸ ਨੂੰ ਡਾਊਨਲੋਡ ਕਰਨ। ਸਭ ਤੋਂ ਪਹਿਲਾਂ ਉਮੀਦਵਾਰ CBSE ਦੀ ਅਧਿਕਾਰਤ ਸਾਈਟ cbse.gov.in ‘ਤੇ ਜਾਣ। ਇਸ ਤੋਂ ਬਾਅਦ, ਹੋਮ ਪੇਜ ‘ਤੇ ਉਪਲਬਧ CBSE ਬੋਰਡ ਪ੍ਰੀਖਿਆ 2024 ਨੋਟਿਸ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਹੁਣ ਇੱਕ ਨਵੀਂ PDF ਫਾਈਲ ਖੁੱਲ੍ਹੇਗੀ, ਜਿੱਥੇ ਉਮੀਦਵਾਰ ਵੇਰਵੇ ਦੀ ਜਾਂਚ ਕਰ ਸਕਦੇ ਹਨ।