Menu

ਬਰਿਸ਼ਾਂ ਕਾਰਨ ਤਬਾਹ ਹੋਏ ਮਿਡ ਡੇ ਮੀਲ ਰਾਸ਼ਨ ਬਾਰੇ ਪੰਜਾਬ ਸਰਕਾਰ ਦਾ ਸਖਤ ਆਡਰ

17 ਜੁਲਾਈ 2023-ਭਾਰੀ ਬਾਰਿਸ਼ ਕਾਰਣ ਜਿੱਥੇ ਕਈ ਜ਼ਿਲ੍ਹਿਆਂ ਦੇ ਕੁਝ ਪਿੰਡ ਪਾਣੀ ’ਚ ਪਾਣੀ ਨੇ ਤਬਾਹੀ ਮਚਾ ਦਿੱਤੀ , ਉੱਥੇ ਹੀ ਸਿੱਖਿਆ ਵਿਭਾਗ ਨੂੰ ਕਈ ਸਕੂਲਾਂ ’ਚ ਪਿਆ ਮਿਡ-ਡੇ ਮੀਲ ਦਾ ਅਨਾਜ ਵੀ ਭਿੱਜਣ ਦਾ ਸ਼ੱਕ ਹੈ ਪਰ ਇਸ ਤਰ੍ਹਾਂ ਦੇ ਹਾਲਾਤ ਵਿਚ ਵੀ ਬੱਚਿਆਂ ਦੀ ਮਿਡ-ਡੇ ਮੀਲ ਬੰਦ ਨਾ ਰਹੇ। ਇਸ ਲਈ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਡੀ. ਜੀ. ਐੱਸ. ਈ. ਵਿਨੇ ਬੁਬਲਾਨੀ ਨੇ ਸਕੂਲ ਪ੍ਰਮੁੱਖਾਂ ਨੂੰ ਖਾਸ ਨਿਰਦੇਸ਼ ਜਾਰੀ ਕੀਤੇ ਹਨ। ਐਤਵਾਰ ਨੂੰ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ’ਚ ਡੀ. ਜੀ. ਐੱਸ. ਈ. ਨੇ ਕਿਹਾ ਕਿ ਜੇਕਰ ਕਿਸੇ ਸਕੂਲ ’ਚ ਬਾਰਿਸ਼ ਦਾ ਪਾਣੀ ਆਉਣ ਦੀ ਵਜ੍ਹਾ ਨਾਲ ਅਨਾਜ ਜਾਂ ਹੋਰ ਸਾਮਾਨ ਭਿੱਜਣ ਦੀ ਨੌਬਤ ਆਈ ਹੋਵੇ ਤਾਂ ਬੱਚਿਆਂ ਦਾ ਖਾਣਾ ਬਣਾਉਣ ਲਈ ਉਕਤ ਅਨਾਜ ਦਾ ਉਪਯੋਗ ਨਾ ਕੀਤਾ ਜਾਵੇ। ਇਸ ਦੇ ਸਥਾਨ ’ਤੇ ਆਪਣੇ ਪੱਧਰ ’ਤੇ ਪ੍ਰਬੰਧ ਕਰਕੇ ਬੱਚਿਆਂ ਨੂੰ ਸਾਫ-ਸੁਥਰਾ ਅਤੇ ਪੌਸ਼ਟਿਕ ਭੋਜਣ ਸਾਫ-ਸੁੱਥਰੀ ਜਗ੍ਹਾ ’ਤੇ ਬਿਠਾ ਕੇ ਖੁਆਇਆ ਜਾਵੇ। ਦੱਸ ਦੇਈਏ ਕਿ ਸੂਬੇ ਭਰ ਦੇ ਸਕੂਲ ਸੋਮਵਾਰ ਤੋਂ ਖੁੱਲ੍ਹ ਗਏ ਹਨ। ਬੱਚਿਆਂ ਨੂੰ ਮਿਡ-ਡੇ ਮੀਲ ਮਿਲ ਸਕੇ ਇਸ ਲਈ ਡੀ. ਜੀ. ਐੱਸ. ਈ. ਪੂਰੀ ਤਰ੍ਹਾਂ ਨਾਲ ਗੰਭੀਰ ਦਿਸ ਰਹੇ ਹਨ।

ਡੀ. ਜੀ. ਐੱਸ. ਈ. ਨੇ ਸਮੂਹ ਡੀ. ਈ. ਓਜ਼ ਨੂੰ ਜਾਰੀ ਪੱਤਰ ’ਚ ਸ਼ੱਕ ਜਤਾਇਆ ਹੈ ਕਿ ਸਕੂਲਾਂ ਦੀਆਂ ਬਿਲਡਿੰਗਾਂ ’ਚ ਬਾਰਿਸ਼ ਦਾ ਪਾਣੀ ਆਉਣ ਦੀ ਵਜ੍ਹਾ ਨਾਲ ਮਿਡ-ਡੇ ਮੀਲ ਤਿਆਰ ਕਰਨ ਲਈ ਰੱਖੇ ਗਏ ਅਨਾਜ ਅਤੇ ਸਾਮਾਨ ਵੀ ਖਰਾਬ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਲਈ ਜੇਕਰ ਕਿਤੇ ਅਨਾਜ ਭਿੱਜਣ ਦੀ ਸਮੱਸਿਆ ਸਾਹਮਣੇ ਆਵੇ ਤਾਂ ਬਲਾਕ ਪੱਧਰ ’ਤੇ ਪੱਤਰ ਵਿਚ ਜਾਰੀ ਹਿਦਾਇਤਾਂ ਮੁਤਾਬਕ ਰਿਪੋਰਟ ਤਿਆਰ ਕਰਕੇ ਹੈੱਡ ਆਫਿਸ ਨੂੰ ਭੇਜੀ ਜਾਵੇ ਤਾਂ ਕਿ ਖਰਾਬ ਅਨਾਜ ਅਤੇ ਹੋਰ ਸਾਮਾਨ ਦੀ ਭਰਪਾਈ ਦੇ ਯਤਨ ਕੀਤੇ ਜਾਣ। ਇਹੀ ਨਹੀਂ ਪਾਣੀ ਦੀ ਵਜ੍ਹਾ ਨਾਲ ਖਰਾਬ ਹੋਏ ਅਨਾਜ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਆਦੇਸ਼ ਦੇਣ ਦੇ ਨਾਲ ਇਸ ਨੂੰ ਖ਼ਤਮ ਕਰਨ ਬਾਰੇ ਵੀ ਕਿਹਾ ਗਿਆ ਹੈ ਤਾਂ ਕਿ ਭਵਿੱਖ ’ਚ ਕਦੇ ਇਸ ਨੂੰ ਉਪਯੋਗ ਵਿਚ ਨਾ ਲਿਆਂਦਾ ਜਾ ਸਕੇ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans