Menu

ਸਿੱਧੂ ਮੂਸੇਵਾਲਾ ਦੇ ਕ.ਤਲ ਮਾਮਲੇ ‘ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਤੋਂ ਆਏ ਸੀ ਹਥਿਆਰ

17 ਜੁਲਾਈ 2023-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ.ਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ ਹਾਮਿਦ ਦੁਬਈ ‘ਚ ਰਹਿੰਦਾ ਹੈ।ਮੂਸੇਵਾਲਾ ਦੇ ਕਤਲ ਵਿਚ ਆਸਟਰੀਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏ.ਕੇ. 47 ਦੀ ਵਰਤੋਂ ਕੀਤੀ ਗਈ ਸੀ।

ਐਨ.ਆਈ.ਏ.  ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿਚ ਆਇਆ।ਇਨ੍ਹਾਂ ਦੌਰਿਆਂ ਦੌਰਾਨ ਉਹ ਦੁਬਈ ਵਿਚ ਹਵਾਲਾ ਕਾਰੋਬਾਰੀ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿਚ ਆਇਆ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਸ਼ਾਹਬਾਜ਼ ਅੰਸਾਰੀ ਦੀ ਜਾਣ-ਪਛਾਣ ਦੁਬਈ ਵਿਚ ਬੈਠੇ ਪਾਕਿਸਤਾਨੀ ਨਾਗਰਿਕ ਅਤੇ ਹਥਿਆਰਾਂ ਦੇ ਸਪਲਾਇਰ ਹਾਮਿਦ ਨਾਲ ਕਰਵਾਈ ਸੀ। ਸ਼ਾਹਬਾਜ਼ ਅੰਸਾਰੀ ਦੇ ਪਿਤਾ, ਕੁਰਬਾਨ ਅੰਸਾਰੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਸੀ।

NIA ਮੁਤਾਬਕ ਹਾਮਿਦ ਨੇ ਅੰਸਾਰੀ ਨੂੰ ਆਪਣਾ ਫ਼ੋਨ ਦਿਖਾਇਆ, ਜਿਸ ਵਿੱਚ ਗੈਂ.ਗਸਟਰ ਨੂੰ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਆਡੀਓ ਰਿਕਾਰਡਿੰਗ ਸੀ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਸੀ। ਗੈਂਗਸਟਰ ਨੇ ਮੂਸੇਵਾਲਾ ਦੇ ਕਤਲ ਲਈ ਅਸਾਲਟ ਰਾਈਫਲਾਂ ਅਤੇ ਹੋਰ ਆਧੁਨਿਕ ਹਾਈਟੈਕ ਹਥਿਆਰਾਂ ਦੀ ਮੰਗ ਕੀਤੀ ਸੀ। NIA ਅੰਸਾਰੀ ਦੇ ਨਾਲ ਹਾਮਿਦ ਅਤੇ ਫੈਜ਼ੀ ਖਾਨ ਦੇ ਹਥਿਆਰਾਂ ਦੀ ਵੰਡ ਦੇ ਨੈਟਵਰਕ ਬਾਰੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans