Menu

ਗੁਰਨਾਮ ਸਿੰਘ ਸਿੱਧੂ ਮੁੜ ਬਣੇ ਸਤਲੁਜ ਪ੍ਰੈਸ ਕਲੱਬ ਫਿਰਜੋਪੁਰ ਦੇ ਪ੍ਰਧਾਨ

17 ਜੁਲਾਈ (ਰਾਮ ਸਿੰਘ ਗਿੱਲ)-ਅੱਜ ਫਿਰੋਜ਼ਪੁਰ ਦੇ ਸਤਲੁਜ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਫਿਰੋਜ਼ਪੁਰ ਦੇ ਸਮੂਹ ਪੱਤਰਕਾਰ ਭਾਈਚਾਰਾ ਮੌਜ਼ੂਦ ਹੌਇਆ। ਮੀਟਿੰਗ ਦੌਰਾਨ ਚੋਣ ਹੋਈ ਪ੍ਰੈਸ ਕਲੱਬ ਦੇ ਅਹੁਦੇ ਦਾਰਾਂ ਦੀ ਚੋਣ ਕੀਤੀ ਗਈ, ਜਿਸ ‘ਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਬਵਸੰਮਤੀ ਨਾਲ ਗੁਰਨਾਮ ਸਿੰਘ ਸਿੱਧੂ (ਗਾਮਾ ਸਿੱਧੂ) ਨੂੰ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਵਿਜੇ ਸ਼ਰਮਾ ਨੂੰ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ । ਗੁਰਨਾਮ ਸਿੰਘ ਸਿੱਧੂ ਜੋ ਕਿ ਰੇਡੀਓ ਪੰਜਾਬ ਟੂਡੇ ਦੇ ਫਿਰੋਜ਼ਪੁਰ ਤੋਂ ਸੀਨੀਅਰ ਪੱਤਰਕਾਰ ਦੀ ਸੇਵਾ ਨਿਭਾ ਰਹੇ ਹਨ ਪੱਤਰਕਾਰੀ ਦੇ ਖੇਤਰ ਤੋਂ ਇਲਾਵਾ ਗਾਮਾ ਸਿੱਧੂ ਉੱਘੇ ਗੀਤਕਾਰ ਵੀ ਹਨ, ਜਿੰਨ੍ਹਾਂ ਦੇ ਅਨੇਕਾਂ ਗੀਤ ਚਰਚਿਤ ਹਨ। ਗਾਮਾ ਸਿੱਧੂ ਨੇ ਕਿਹਾ ਕਿ ਪ੍ਰੈਸ ਲੋਮਤੰਤਰ ਦਾ ਤੀਜਾ ਥੰਮ ਹੈ  । ਸੌਂਪੀ ਇਸ ਜਿੰਮੇਵਾਰੀ ਤੇ ਬੋਲਦਿਆਂ ਕਿਹਾ ਕਿ ਉਹ ਭਾਈਚਾਰੇ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਤਰਕਾਰੀ ਦੇ ਖੇਤਰ ਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਰਕਾਰ ਤੱਕ ਅਵਾਜ ਨੂੰ ਪਹੁੰਚਾਉਣਗੇ ਤੇ ਸਮੂਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਸਦਕਾ ਪ੍ਰੈਸ ਕਲੱਬ ਫਿਰੋਜ਼ਪੁਰ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਦੀ ਕੋਸ਼ਿਸ ਕਰਨਗੇ ।
ਇਸ ਮੌਕੇ ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ,  ਇਹ ਪਿਆਰ ਹੀ ਹੈ ਕਿ ਪੱਤਰਕਾਰ ਸਾਥੀਆਂ ਦਾ ਕਿ ਮੇਰੇ ਲੱਖ ਮਨ੍ਹਾ ਕਰਨ ਦੇ ਬਾਵਜ਼ੂਦ ਵੀ ਮੈਨੂੰ ਫਿਰ ਤੋਂ ਪ੍ਰਧਾਨ ਬਣਾ ਦਿੱਤਾ ਗਿਆ। ਮੈਂ ਰੁਝੇਵਿਆਂ ਕਾਰਨ ਇਸ ਜ਼ੁੰਮੇਵਾਰੀ ਵਾਲੇ ਅਹੁਦੇ ਤੋਂ ਫਾਰਗ ਹੋਣਾ ਚਾਹੁੰਦਾ ਸੀ ਪਰ ਸਾਥੀ ਨਹੀਂ ਮੰਨੇ ਤੇ ਜ਼ਬਰਦਸਤੀ ਪ੍ਰਧਾਨਗੀ ਦਾ ਹਾਰ ਗਲ ਪਾ ਦਿੱਤਾ। ਭਰਾਵਾਂ ਦੀ ਆਖੀ ਸਿਰ ਮੱਥੇ….ਪਿਛਲੇ 18 ਸਾਲਾਂ ਤੋਂ ਪੱਤਰਕਾਰੀ ਖ਼ੇਤਰ ਵਿਚ ਵਿਚਰ ਰਿਹਾ ਹਾਂ। ਭੀੜਾਂ ਵੀ ਬਣੀਆਂ ਪਰ ਵਾਹਿਗੁਰੂ ਅੰਗ ਸੰਗ ਹੀ ਰਹੇ ਹਨ।….ਹੁਣ ਵੀ ਵਾਅਦਾ ਹੈ ਕਿ ‘ਯੈੱਲੋ ਜਰਨਾਲਿਜ਼ਮ’ ਦੇ ਖ਼ਿਲਾਫ਼ ਲੜਾਂਗਾ ਅਤੇ ਆਪਣੇ ਕਿਸੇ ਵੀ ਪੱਤਰਕਾਰ ਸਾਥੀ ਉਪਰ ਕਿਸੇ ਵੀ ਮੁਸੀਬਤ ਵੇਲੇ ਨਾਲ ਖੜਾਂਗਾ। ਕਲੱਬ ਦੀ ਬੇਹਤਰੀ ਲਈ ਕੰਮ ਕਰਦਾ ਰਹਾਂਗਾ ਅਤੇ ਪੱਤਰਕਾਰਾਂ ਖ਼ਿਲਾਫ਼ ਕਿਸੇ ਪ੍ਰਕਾਰ ਦਾ ਧੱਕਾ ਸਹਿਣ ਨਹੀਂ ਕਰਾਂਗਾ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans