Menu

ਸਵੱਛਤਾ ਪੰਦਰਵਾੜੇ ਦੌਰਾਨ ਦੀਵਾਰਾਂ ‘ਤੇ ਪੇਟਿੰਗਾਂ ਰਾਹੀਂ ਸਵੱਛਤਾ ਦਾ ਦਿੱਤਾ ਜਾ ਰਿਹੈ ਸੁਨੇਹਾ

20, ਜੂਨ – ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਵੱਲੋਂ ਸ਼ੁਰੂ ਕੀਤੇ ਸਵੱਛਤਾ ਪੰਦਰਵਾੜੇ ਤਹਿਤ ਨਗਰ ਕੌਂਸਲ ਫ਼ਾਜ਼ਿਲਕਾ ਵੱਲੋਂ ਲਗਾਤਾਰ ਗਤੀਵਿਧੀਆਂ ਜਾਰੀ ਹਨ।ਇਸ ਪੰਦਰਵਾੜੇ ਦੌਰਾਨ ਸ਼ਹਿਰ ਨੂੰ ਸਾਫ-ਸੁਥਰਾ ਰੱਖਣ, ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ, ਸ਼ਹਿਰ ਦੀਆਂ ਦੀਵਾਰਾਂ ਨੂੰ ਪੇਟਿੰਗ ਰਾਹੀਂ ਚਮਕਾਉਣ, ਗਿਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਦੇਣ ਅਤੇ ਕੁੜੇ ਨੂੰ ਡਸਟਬਿਨਾ ਅੰਦਰ ਸੁਟਣ ਤਹਿਤ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।
ਨਗਰ ਕੌਂਸਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਤੀਵਿਧੀਆਂ ਦੀ ਲੜੀ ਤਹਿਤ ਸਿਵਲ ਲਾਈਨ ਏਰੀਆ ਵਿਖੇ ਦੀਵਾਰਾਂ ‘ਤੇ ਪੇਟਿੰਗ ਕੀਤੀ ਗਈ, ਜਿਸ ਵਿਚ ਕੂੜਾ ਇਧਰ-ਉਧਰ ਸੁਟਣ ‘ਤੇ ਜੁਰਮਾਨੇ ਸੰਬੰਧੀ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਪ੍ਰਤੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦਾ ਫਰਜ ਬਣਦਾ ਹੈ। ਇਸ ਲਈ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਅਸੀਂ ਵਿਭਾਗ ਦੀਆਂ ਗਤੀਵਿਧੀਆਂ ਵਿਚ ਵਧ ਤੋਂ ਵੱਧ ਸਹਿਯੋਗ ਦੇਈਏ।ਉਨ੍ਹਾਂ ਕਿਹਾ ਕਿ ਨਗਰ ਵਾਸੀ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਅਤੇ ਕੁੜਾ ਚੁੱਕਣ ਵਾਲੇ ਰੇਹੜੀ ਚਾਲਕਾਂ ਨੂੰ ਅਲਗ-ਅਲਗ ਹੀ ਜਮ੍ਹਾਂ ਕਰਵਾਉਣ।
ਇਹ ਮੁਹਿੰਮ ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸੀ.ਐਸ.ਆਈ. ਨਰੇਸ਼ ਖੇੜਾ, ਐਸ.ਆਈ. ਜਗਦੀਪ ਸਿੰਘ, ਸੀ.ਐਫ. ਪਵਨ ਕੁਮਾਰ, ਗੁਰਵਿੰਦਰ ਸਿੰਘ ਤੇ ਸਵਛ ਭਾਤਰ ਮਿਸ਼ਨ ਦੀ ਟੀਮ ਹੇਠਾਂ ਚਲਾਈ ਜਾ ਰਹੀ ਹੈ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40515 posts
  • 0 comments
  • 0 fans