Menu

ਫਾਇਨਾਂਸ ਕੰਪਨੀ ਨੂੰ ਗਾਹਕ ਦਾ ਸੋਨਾ ਵੇਚਣ ਤੇ ਝਟਕਾ, ਅਦਾਲਤ ਨੇ ਸੁਣਾਏ ਇਹ ਹੁਕਮ

13 ਜੂਨ 2023-ਖਪਤਕਾਰ ਅਦਾਲਤ ਨੇ ਐਡਵੋਕੇਟ ਵਰੁਣ ਬਾਂਸਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇੱਕ ਫਾਇਨਾਂਸ ਕੰਪਨੀ ਨੂੰਆਪਣੇ ਗਾਹਕ ਦਾ ਸੋਨਾ ਹੜੱਪਣ ਦੇ ਦੋਸ਼ ਤਹਿਤ ਸੋਨਾ ਵਾਪਸ ਕਰਨ ਜਾਂ ਫਿਰ ਬਣਦਾ ਪੈਸਾ ਵਾਪਸ ਕਰਨ ਦੇ ਹੁਕਮ ਸਣਾਏ ਹਨ। ਇਸ ਮਾਮਲੇ ਸਬੰਧੀ ਵਰੁਣ ਬਾਂਸਲ ਨੇ ਦੱਸਿਆ ਕਿ  ਬਠਿੰਡਾ ਦੀ ਰਹਿਣ ਵਾਲੀ ਔਰਤ ਏਕਤਾ ਨੇ ਆਪਣਾ ਸੋਨਾ ਗਿਰਵੀ ਰੱਖ ਕੇ ਸਾਲ 2017 ਵਿੱਚ ਮੁਥੂਟ ਫਾਈਨਾਂਸ ਕੰਪਨੀ ਤੋਂ ਕਰਜ਼ਾ ਲਿਆ ਸੀ, ਪਰ ਕਾਰੋਬਾਰ ਵਿੱਚ ਘਾਟੇ ਕਾਰਨ ਉਹ ਮੁਥੂਟ ਨੂੰ ਪੈਸੇ ਵਾਪਸ ਨਹੀਂ ਕਰ ਸਕੀ ਅਤੇ ਕੰਪਨੀ ਮੈਨੇਜ਼ਮੈਂਟ  ਨੇ ਉਸ ਨੂੰ ਬਿਨਾਂ ਕਿਸੇ ਨੋਟਿਸ ਜਾਰੀ ਕੀਤੇ ਉਸ ਦਾ ਸਾਰਾ ਸੋਨਾ ਬਾਜ਼ਾਰ ਚ ਵੇਚ ਦਿੱਤਾ। ਜਦੋਂ ਏਕਤਾ ਆਪਣਾ ਸੋਨਾ ਕਢਵਾਉਣ ਲਈ ਕੰਪਨੀ ਕੋਲ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸਾਰਾ ਸੋਨਾ ਵਿਕ ਗਿਆ ਹੈ ਅਤੇ ਉਨ੍ਹਾਂ ਕੋਲ ਕੰਪਨੀ ਦਾ ਬਕਾਇਆ ਅਜੇ ਵੀ ਹੈ। ਇਸ ਕਾਰਨ ਉਸ ਨੇ ਆਪਣੇ ਵਕੀਲ ਰਾਹੀਂ ਨੋਟਿਸ ਭੇਜਿਆ ਪਰ ਕੰਪਨੀ ਨੇ ਉਸ ਦਾ ਸੋਨਾ ਵਾਪਸ ਨਹੀਂ ਕੀਤਾ।ਨਿਰਾਸ਼ ਹੋ ਕੇ ਏਕਤਾ ਨੇ ਆਪਣੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਅਦਾਲਤ ਬਠਿੰਡਾ ਵਿੱਚ ਕੇਸ ਦਾਇਰ ਕਰਕੇ ਆਪਣਾ ਸੋਨਾ ਵਾਪਸ ਕਰਨ ਦੀ ਮੰਗ ਕੀਤੀ। ਐਡਵੋਕੇਟ ਵਰੁਣ ਬਾਂਸਲ ਨੇ ਦਲੀਲ ਦਿੱਤੀ ਕਿ ਕੰਪਨੀ ਨੇ ਏਕਤਾ ਦਾ ਸੋਨਾ ਬਿਨਾਂ ਕਿਸੇ ਨੋਟਿਸ ਦੇ ਵੇਚ ਦਿੱਤਾ ਹੈ, ਜੋ ਕਿ ਬਿਲਕੁਲ ਗਲਤ ਹੈ ਅਤੇ ਕੰਪਨੀ ਨੇ ਨਿਲਾਮੀ ਕਰਦੇ ਸਮੇਂ ਕਿਸੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।

ਮਿਸਾਲ ਵਜੋਂ ਕੰਪਨੀ ਨੇ ਨਾ ਤਾਂ ਦੋ ਅਖਬਾਰਾਂ ਚ ਆਪਣੀ ਪ੍ਰਕਾਸ਼ਨਾ ਦਿੱਤੀ ਹੈ, ਨਾ ਹੀ ਕੰਪਨੀ ਨੇ ਨਿਲਾਮੀ ਸਮੇਂ ਏਕਤਾ ਨੂੰ ਬੁਲਾਇਆ ਹੈ ਅਤੇ ਨਾ ਹੀ ਕੰਪਨੀ ਦੀ ਕੋਈ ਵੀਡੀਓਗ੍ਰਾਫੀ ਕਰਵਾਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨੇ ਖੁਦ ਹੀ ਕਿਸੇ ਸੁਨਿਆਰੇ ਨਾਲ ਮਿਲ ਕੇ ਸੋਨਾ ਹੜੱਪ ਲਿਆ ਹੈ।ਵਰੁਣ ਨੇ ਇਹ ਵੀ ਦਲੀਲ ਦਿੱਤੀ ਕਿ ਏਕਤਾ ਲੋਨ ਦੀ ਰਕਮ ਦੇਣ ਲਈ ਵੀ ਤਿਆਰ ਹੈ। ਅਦਾਲਤ ਨੇ ਕੰਪਨੀ ਦੀ ਇਸ ਨਿਲਾਮੀ ਨੂੰ ਬਿਲਕੁੱਲ ਗਲਤ ਕਰਾਰ ਦਿੱਤਾ ਅਤੇ ਫੈਸਲਾ ਸੁਣਾਇਆ ਹੈ ਕਿ ਮੁਥੂਟ ਨੇ ਪਾਲਿਸੀ ਤੇ ਨਿਯਮਾਂ ਦੇ ਉਲਟ ਇਹ ਕਦਮ ਚੁੱਕਿਆ ਹੈ, ਜਿਸ ਤਹਿਤ ਅਦਾਲਤ ਨੇ  ਹੁਕਮ ਦਿੱਤਾ ਕਿ ਏਕਤਾ ਕੰਪਨੀ ਨੂੰ ਪਾਲਿਸੀ ਦੇ ਅਨੁਸਾਰ ਵਿਆਜ ਸਮੇਤ ਕਰਜ਼ੇ ਦੀ ਰਕਮ ਜਮ੍ਹਾ ਕਰਵਾਈ ਜਾਵੇ ਅਤੇ ਕੰਪਨੀ ਕੋਈ ਜੁਰਮਾਨਾ ਨਹੀਂ ਲਵੇਗੀ ਅਤੇ ਏਕਤਾ ਦਾ ਸਾਰਾ ਸੋਨਾ ਵਾਪਸ ਕਰੇਗੀ ,ਜੇਕਰ ਸੋਨਾ ਵਾਪਸ ਨਹੀਂ ਕੀਤਾ ਜਾ ਸਕਦਾ ਹੈ, ਤਾਂ ਅੱਜ ਦੀ ਕੀਮਤ ਦੇ ਅਨੁਸਾਰ, ਸੋਨੇ ਦੀ ਰਕਮ ਵਾਪਸ ਕਰਨੀ ਪਵੇਗੀ। ਐਡਵੋਕੇਟ ਵਰੁਣ ਬਾਂਸਲ ਨੇ ਕਿਹਾ ਕਿ ਅਜਿਹੀਆਂ ਕੰਪਨੀਆਂ ਤੋਂ ਪ੍ਰੇਸ਼ਾਨ ਲੋਕ ਖਪਤਕਾਰ ਅਦਾਲਤ ਰਾਹੀਂ ਆਪਣਾ ਹੱਕ ਲੈ ਸਕਦੇ ਹਨ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40518 posts
  • 0 comments
  • 0 fans