Menu

ਪੁਲਿਸ ਨੇ ਚੁਕਵਾਇਆ ਕਿਸਾਨਾਂ ਦਾ ਧਰਨਾ, ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂ ਹਿਰਾਸਤ ‘ਚ

13 ਜੂਨ 2023-ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਪਿਛਲੇ ਕਰੀਬ 6 ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨਾਂ ਦਾ ਧਰਨਾ ਪਟਿਆਲਾ ਪੁਲਿਸ ਵਲੋਂ ਅੱਜ ਤੜਕੇ ਚੁਕਵਾ ਦਿਤਾ ਗਿਆ। ਇਸ ਕਾਰਵਾਈ ਦੌਰਾਨ ਪੁਲਿਸ ਵਲੋਂ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।ਇਸ ਦੇ ਨਾਲ ਹੀ ਪੁਲਿਸ ਨੇ ਪਾਵਰਕੌਮ ਦਫ਼ਤਰ ਦੇ ਤਿੰਨੋਂ ਗੇਟ ਵੀ ਖੁਲ੍ਹਵਾ ਦਿਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਕਾਰਵਾਈ ਮਗਰੋਂ ਪਾਵਰਕੌਮ ਦੇ ਸਾਹਮਣੇ ਧਰਨੇ ਵਾਲੀ ਥਾਂ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਾਵਰਕੌਮ ਦਫ਼ਤਰ ਦੇ ਗੇਟ ਖੋਲ੍ਹ ਦਿਤੇ ਗਏ ਹਨ ਅਤੇ ਮੁਲਾਜ਼ਮ ਕੰਮ ਲਈ ਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਦਾ ਹਰ ਕਿਸੇ ਨੂੰ ਅਧਿਕਾਰ ਹੈ ਪਰ ਸੜਕਾਂ ਰੋਕਣੀਆਂ ਅਤੇ ਦਫ਼ਤਰਾਂ ਨੂੰ ਘੇਰਾ ਪਾਉਣ ਨਾਲ ਸੂਬੇ ਦਾ ਨੁਕਸਾਨ ਹੁੰਦਾ ਹੈ,  ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇਗਾ।ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦਸਿਆ ਕਿ ਇਸ ਕਾਰਵਾਈ ਨੂੰ ਸ਼ਾਂਤੀਮਈ ਢੰਗ ਨਾਲ ਅੰਜਾਮ ਦਿਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਣੇ ਹੋਰ ਕਿਸਾਨਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 21 ਮਈ 2024- ਦਿੱਲੀ ਆਬਕਾਰੀ…

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ…

 ਦਿੱਲੀ, 21 ਮਈ-ਆਮ ਆਦਮੀ ਪਾਰਟੀ ਦੀ ਰਾਜ…

ਵੋਟਿੰਗ ਦੌਰਾਨ ਫਤਿਹਪੁਰ ‘ਚ ਬੂਥ…

ਫਤਿਹਪੁਰ (ਯੂਪੀ),  20 ਮਈ 2024 : ਲੋਕ…

Listen Live

Subscription Radio Punjab Today

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ ਵਧਾਇਆ ਮਾਣ,…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

Our Facebook

Social Counter

  • 40518 posts
  • 0 comments
  • 0 fans