Menu

ਬੇਸਹਾਰਾ ਗਾਵਾਂ, ਗਊਧੰਨ ਅਤੇ ਨੰਦੀਆਂ ਦੀ ਦੇਖਭਾਲ ਲਈ  ਦੋ ਗਊਸ਼ਾਲਾਵਾਂ (ਕੈਟਲ ਪੌਡ) ਦਾ ਕੀਤਾ ਜਾ ਰਿਹਾ ਨਿਰਮਾਣ : ਪਰਮਵੀਰ ਸਿੰਘ

18, ਮਈ : ਜਾਨਵਰਾਂ ਤੇ ਅਤਿਆਚਾਰ ਰੋਕਣ ਅਤੇ ਉਨ੍ਹਾਂ ਦੀ ਭਲਾਈ  ਲਈ ਬਣੀ ਜ਼ਿਲ੍ਹਾ ਪੱਧਰੀ ਐੱਸ.ਪੀ.ਸੀ.ਏ. (ਸੁਸਾਇਟੀ ਫ਼ਾਰ ਦਾ ਪ੍ਰੋਵੈਨਸ਼ਨ ਆਫ ਕਰੁਐਲਟੀ ਟੂ ਐਨੀਮਲ) ਸੁਸਾਇਟੀ  ਦੀ ਮੀਟਿੰਗ  ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ  ਰਾਜਦੀਪ ਕੌਰ, ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਨਸ਼ਰੀਨ ਅਸ਼ਰਫ ਅਬਦੁੱਲਾ , ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਅਨੂ ਥਾਪਰ, ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ  ਜਸਪਾਲ ਕੌਰ , ਵੈਟਰਨਰੀ ਅਫ਼ਸਰ ਡਾ.ਵਿਕਰਮ ਕਪੂਰ , ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ  ਮਨਿੰਦਰਪਾਲ ਸਿੰਘ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ ਅਤੇ ਅਮਰਗੜ੍ਹ  ਗੁਰਚਰਨ ਸਿੰਘ, ਵੈਟਰਨਰੀ  ਸਰਜਨ  ਅਨੀਕੇਤ ਨਾਰੰਗ,ਤਹਿਸੀਲਦਾਰ  ਮਨਜੀਤ ਸਿੰਘ ਰਾਜਲਾ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਮੌਜੂਦ ਸਨ ।

               ਚੇਅਰਪਰਸਨ ਕਮ ਡਿਪਟੀ ਕਮਿਸ਼ਨਰ  ਪਰਮਵੀਰ ਸਿੰਘ ਨੇ ਦੱਸਿਆ ਕਿ ਬੇਸਹਾਰਾ ਗਾਵਾਂ, ਗਊਧੰਨ ਅਤੇ ਨੰਦੀਆਂ ਦੀ ਦੇਖਭਾਲ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਅਤਿ ਆਧੁਨਿਕ ਦੋ ਗਊਸ਼ਾਲਾਵਾਂ ਦਾ ਨਿਰਮਾਣ ਵਿਭਾਗੀ ਉਪਚਾਰਕਿਤਾਵਾਂ ਮੁਕੰਮਲ ਹੋਣ ਉਪਰੰਤ ਕੀਤਾ ਜਾ ਰਿਹਾ ਹੈ। ਜਿਸ ਵਿੱਚੋਂ ਇੱਕ ਗਊਸ਼ਾਲਾ ਅਮਰਗੜ੍ਹ ਵਿਖੇ ਅਤੇ ਦੂਜੀ ਗਊਸ਼ਾਲਾ ਮਾਲੇਰਕੋਟਲਾ ਵਿਖੇ ਬਣਾਈ ਜਾਵੇਗੀ । ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਵਿੱਚ ਕੈਟਲ ਪੌਂਡਾਂ ਦਾ ਨਿਰਮਾਣ ਹੋਣ ਨਾਲ ਲਾਵਾਰਸ/ਬੇਸਹਾਰਾ ਗਊਧੰਨ/ਪਸ਼ੂਆਂ ਦੀ ਸੁਚੱਜੀ ਸਾਂਭ-ਸੰਭਾਲ ਹੋ ਸਕੇਗੀ ।  ਬੇਸਹਾਰਾ ਪਸੂਆ/ਗਊਧੰਨ ਦੀ  ਸੁਚੱਜੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਚੈਰਅਰਮੈਨਸ਼ਿਪ ਅਧੀਨ ਜ਼ਿਲ੍ਹਾ ਪੱਧਰੀ ਗਊ ਵੈੱਲਫੇਅਰ ਕਮੇਟੀ ਦਾ ਗਠਨ ਕੀਤੀ ਜਾਵੇ ਤਾਂ ਜੋ ਨਗਰ ਕੌਂਸਲਾਂ/ਨਗਰ ਪੰਚਾਇਤਾਂ ਰਾਹੀਂ ਇਕੱਤਰ ਹੋ ਰਹੇ ਗਊ ਅਸੈਸ ਦੀ ਵਰਤੋਂ ਗਊਧੰਨ ਦੀ ਭਲਾਈ ਲਈ ਜ਼ਿਲ੍ਹਾ ਪੱਧਰੀ ਗਊ ਵੈੱਲਫੇਅਰ ਕਮੇਟੀ ਵੱਲੋਂ ਕੀਤੀ ਜਾ ਸਕੇ  । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਨੂੰ ਸੜਕਾਂ ‘ਤੇ ਨਾ ਛੱਡਿਆ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦਾ  ਜਾਨ-ਮਾਲ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਪਸ਼ੂ ਪਾਲਣ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਸੜਕੀ ਹਾਦਸਿਆਂ  ਤੇ ਠੱਲ੍ਹ ਪਾਈ ਜਾ ਸਕੇ।

                                      ਡਿਪਟੀ ਕਮਿਸ਼ਨਰ ਨੇ ਅਵਾਰਾ ਕੁੱਤੇ/ ਕੁੱਤੀਆਂ ਦੀ ਨਫ਼ਰੀ ਘਟਾਉਣ ਲਈ ਸ਼ੁਰੂ ਕੀਤੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦਾ ਜਾਇਜ਼ਾ ਲੈਦਿਆ ਦੱਸਿਆ ਕਿ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਮਾਹਿਰ ਡਾਕਟਰਾ ਵਲੋਂ ਹੁਣ ਤੱਕ ਸ਼ਹਿਰ ਵਿੱਚ 212 ਅਵਾਰਾ ਕੁੱਤੇ/ ਕੁੱਤੀਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ 125 ਕੁੱਤੇ ਅਤੇ 87 ਕੁੱਤੀਆਂ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿੱਚ ਕਰੀਬ 3000 ਅਵਾਰਾ ਕੁੱਤੇ/ ਕੁੱਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਤਹਿਤ ਜਲਦ ਹੀ ਕਵਰ ਕੀਤਾ ਜਾਵੇਗਾ ।  ਉਨ੍ਹਾਂ ਹੋਰ ਕਿਹਾ ਕਿ ਤਸ਼ੱਦਦ ਦਾ ਸ਼ਿਕਾਰ ਹੋਏ ਅਵਾਰਾ ਪਸ਼ੂਆਂ/ਜਾਨਵਰਾਂ  ਦੀ ਸਾਂਭ ਸੰਭਾਲ ਕਰਨਾ ਸਾਡੇ ਸਾਰਿਆਂ ਦੀ ਨੈਤਿਕ, ਸਮਾਜਿਕ ਜ਼ਿੰਮੇਵਾਰੀ ਹੈ । ਉਨ੍ਹਾਂ ਕਾਰਜ ਸਾਧਕ ਅਫ਼ਸਰ ਅਮਰਗੜ੍ਹ ਅਤੇ ਅਹਿਮਦਗੜ੍ਹ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਖੇਤਰਾਂ ਵਿੱਚ ਕੁੱਤਿਆਂ ਦੀ ਨਫ਼ਰੀ ਘਟਾਉਣ ਲਈ  ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਜਲਦ ਤੋਂ ਜਲਦ  ਉਲੀਕਣ । ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਨੂੰ ਹਦਾਇਤ ਕੀਤੀ ਕਿ ਕੁੱਤੇ/ ਕੁੱਤੀਆਂ ਦੀ ਨਸਬੰਦੀ  ਕਰਨ ਉਪਰੰਤ ਉਨ੍ਹਾਂ ਨੂੰ ਰੱਖਣ ਲਈ ਹੋਰ ਕੈਨਲ (ਕਮਰਿਆਂ) ਦਾ ਪ੍ਰਬੰਧ ਕੀਤਾ ਜਾਵੇ ।  ਜਿਹੜੇ ਕੁੱਤੇ/ਕੁੱਤੀਆਂ ਨਸਬੰਦੀ ਲਈ ਲਿਆਂਦੇ ਜਾਣ, ਉਨ੍ਹਾਂ ਨੂੰ ਉਸੇ ਸਥਾਨ ਤੇ ਵਾਪਸ ਛੱਡਣ ਨੂੰ ਵੀ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਨਸਬੰਦੀ ਪ੍ਰੋਗਰਾਮ ਤਹਿਤ ਜੋ ਮੈਡੀਕਲ ਬਾਇਓ ਵੈਸਟ ਪੈਦਾ ਹੁੰਦਾ ਹੈ,ਉਸ ਦਾ ਨਿਪਟਾਰਾ ਵਿਭਾਗ ਦੀਆਂ ਹਦਾਇਤਾ ਅਨੁਸਾਰ ਕਰਨ ਨੂੰ ਯਕੀਨੀ ਬਣਾਇਆ ਜਾਵੇ ।

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ ਕੀਤਾ ਦਿੱਲੀ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40066 posts
  • 0 comments
  • 0 fans