Menu

ਨਾਨਕਸਰ ਬੁੰਗਾ ਜ਼ਮੀਨ ਮਾਮਲੇ ਸਬੰਧੀ ਸਿਮਰਨਜੀਤ ਸਿੰਘ ਮਾਨ ਦਾ ਜਥੇਦਾਰ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਸੁਝਾਅ , ਡਾਂਗਾ ਸੋਟਿਆਂ ਦੀ ਬਜਾਏ ਆਪਸੀ ਸਹਿਮਤੀ ਨਾਲ ਮਾਮਲੇ ਦਾ ਨਿਪਟਾਰਾ ਕਰਵਾਉਣ

ਬਠਿੰਡਾ, 17 ਮਈ –(ਵੀਰਪਾਲ ਕੌਰ )ਜ਼ਮੀਨ ਨੂੰ ਲੈ ਕੇ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬੁੰਗਾ (ਰਵਿਦਾਸੀਆ ਸਿੰਘਾਂ) ਦਰਮਿਆਨ ਪੈਦਾ ਹੋਏ  ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਪ੍ਰਬੰਧਕ ਗੁਰਦਆਰਾ ਕਮੇਟੀ ਦੇ ਪ੍ਰਧਾਨ ਨੂੰ ਸੁਝਾਅ ਦਿੱਤਾ ਕਿ ਡਾਂਗਾ ਸੋਟਿਆਂ ਦੀ ਬਜਾਏ ਇਸ ਮਾਮਲੇ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਉਣ ਲਈ  ਉਹ ਖੁਦ ਪਹਿਲ ਕਰਨ।

ਜਿਕਰਯੋਗ ਹੈ ਕਿ ਅਦਾਲਤੀ ਲੜਾਈ ਜਿੱਤਣ ਉਪਰੰਤ ਬੀਤੇ ਦਿਨੀਂ ਸ੍ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਆਪਣੀ ਟਾਸਕ ਫੋਰਸ ਦੀ ਮਦਦ ਨਾਲ ਗੁਰਦੁਆਰਾ ਬੁੰਗਾ ਨਾਨਕਸਰ ਦੇ ਕਬਜੇ ਹੇਠਲੀ ਜਮੀਨ ਤੇ  ਆਪਣਾ ਏਕਾ ਅਧਿਕਾਰ ਸਥਾਪਿਤ ਕਰਨ ਲਈ ਜੋ ਕਾਰਵਾਈ ਕੀਤੀ ਸੀ ਉਸ ਦੀ ਵਜ੍ਹਾ ਕਾਰਨ ਇਸ ਖਿੱਤੇ ਦੇ ਦਲਿਤ ਭਾਈਚਾਰੇ ਚ ਬੇਹੱਦ ਨਰਾਜ਼ਗੀ ਪੈਦਾ ਹੋਈ, ਜਿਸਦੇ ਚਲਦਿਆਂ ਦੋਵਾਂ ਧਿਰਾਂ ਦਰਮਿਆਨ ਪੈਦਾ ਹੋਈ ਕਸ਼ੀਦਗੀ ਇੱਕ ਖਤਰਨਾਕ ਟਕਰਾਅ ਵੱਲ ਵਧ ਰਹੀ ਹੈ।

ਇਸ ਸਬੰਧੀ ਬੀਤੇ ਕੱਲ੍ਹ ਤਲਵੰਡੀ ਸਾਬੋ ਵਿਖੇ ਦਲਿਤ ਭਾਈਚਾਰੇ ਦੇ ਸੱਦੇ ਤੇ ਇੱਕ ਵਿਸ਼ਾਲ ਇਕੱਤਰਤਾ ਹੋਈ, ਜਿਸ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਰਾਜ ਦੇ ਵੱਖ ਵੱਖ ਭਾਗਾਂ ਚੋਂ ਆਏ ਦਲਿਤ ਆਗੂਆਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਆਪਸੀ ਇੱਕਮੁਠਤਾ ਦਾ ਪ੍ਰਣ ਕਰਦਿਆਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਅਗਰ ਇਸ ਮਾਮਲੇ ਦਾ ਕੋਈ ਸਨਮਾਨ ਜਨਕ ਨਿਪਟਾਰਾ ਨਾ ਹੋਇਆ ਤਾਂ ਉਹ ਆਪਣੇ ਸਵੈਮਾਣ ਲਈ ਕਿਸੇ ਵੀ ਹੱਦ ਤੱਕ ਅੱਗੇ ਵਧਣ ਤੋਂ ਨਹੀਂ ਕਤਰਾਉਣਗੇ।

ਇਸ ਸਥਿਤੀ ਤੇ ਡਾਢੀ ਚਿੰਤਾ ਪ੍ਰਗਟ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਟੈਲੀਫੋਨ ਸੰਪਰਕ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੁਝਾਅ ਦਿੱਤਾ ਕਿ ਸਿੱਖ ਪੰਥ ਦੇ ਇਸ ਅੰਦਰੂਨੀ ਝਗੜੇ ਦਾ ਨਿਪਟਾਰਾ ਦੁਨਿਆਦੀ ਕਾਨੂੰਨਾਂ ਦੀ ਬਜਾਏ ਆਪਸੀ ਭਾਈਚਾਰਕ ਸਹਿਮਤੀ ਰਾਹੀਂ ਕਰਵਾਉਣ ਲਈ ਉਹ ਖੁਦ ਪਹਿਲ ਕਰਨ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਦੱਸਿਆ ਕਿ ਦੋਵਾਂ ਸ਼ਖਸ਼ੀਅਤਾਂ ਨੇ ਹਾਲਾਤ ਦੀ ਨਾਜੁਕਤਾ ਨੂੰ ਨੋਟ ਕਰਦਿਆਂ ਇਸ ਮਾਮਲੇ ਨੂੰ ਅਮਨ ਪੂਰਵਕ ਤਰੀਕੇ ਨਾਲ ਹੱਲ ਕਰਨ ਦਾ ਯਕੀਨ ਦੁਆਇਆ ਹੈ।

ਦਲਿਤ ਭਾਈਚਾਰੇ ਨੂੰ ਸਿੱਖ ਪੰਥ ਦਾ ਇੱਕ ਅਨਿੱਖੜਵਾਂ ਅੰਗ ਕਰਾਰ ਦਿੰਦਿਆਂ ਸ. ਮਾਨ ਨੇ ਕਿਹਾ ਕਿ ਸਾਹਿਬ ਸ੍ਰੀ ਗੋਬਿੰਦ ਸਿੰਘ ਨੇ ਰੰਘਰੇਟੇ ਗੁਰੂ ਕੇ ਬੇਟੇ ਦੇ ਸਨਮਾਣ ਨਾਲ , ਜਿਸ ਭਾਈਚਾਰੇ ਨੁੰ ਆਪਣੀ ਹਿੱਕ ਨਾਲ ਲਾਇਆ ਸੀ ਉਸ ਚ ਪੈਦਾ ਹੋਈ ਬੇਗਾਨਗੀ ਨਿਸ਼ਚੇ ਹੀ ਸਾਡੀ ਸਮਾਜਿਕ ਇਕਜੁਟਤਾ ਲਈ ਲਾਹੇਵੰਦ ਸਾਬਿਤ ਨਹੀਂ ਹੋ ਸਕਦੀ।  ਆਰਥਿਕ ਤੌਰ ਤੇ ਕਮਜੋਰ ਹੋ ਚੁੱਕੇ ਲੋਕਾਂ ਦੇ ਡੇਰਾਵਾਦ ਵੱਲ ਵਧ ਰਹੇ ਰੁਝਾਨ ਦਾ ਹਵਾਲਾ ਦਿੰਦਿਆਂ ਸ. ਮਾਨ ਨੇ ਕਿਹਾ ਕਿ ਹੋਰ ਕਾਰਨਾਂ ਤੋਂ ਇਲਾਵਾ ਦਲਿਤ ਭਾਈਚਾਰੇ ਪ੍ਰਤੀ ਸਾਡੇ ਆਗੂਆਂ ਦੀ ਨਕਾਰਤਮਿਕ ਪਹੁੰਚ ਵੀ ਕਿਸੇ ਹੱਦ ਤੱਕ ਜਿੰਮੇਵਾਰ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans