Menu

ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਦੀ ਕੋਸ਼ਿਸ਼-ਨੰਗੇ ਸਿਰ ਤੇ ਬੂਟ ਪਾ ਕੇ ਗੁਰਦੁਆਰੇ ‘ਚ ਵੜਿਆ ਨੌਜਵਾਨ

17 ਮਈ 2023-ਪਟਿਆਲਾ ਚ ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਰਾਜਪੁਰਾ ਚ ਇੱਕ ਨੌਜਵਾਨ ਗੁਰਦੁਆਰਾ ਸਿੰਘ ਸਭਾ ਚ ਨੰਗੇ ਸਿਰ ਚੱਪਲਾਂ ਪਾ ਕੇ ਦਾਖ਼ਲ ਹੋਇਆ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿਤਾ। ਇਸ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਸੇਵਾਦਾਰ ਗੁੱਸੇ ਚ ਆ ਗਏ।ਉਨ੍ਹਾਂ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ। ਫੜਿਆ ਗਿਆ ਨੌਜਵਾਨ ਰਾਜਪੁਰਾ ਦਾ ਰਹਿਣ ਵਾਲਾ ਹੈ। ਉਸਦਾ ਨਾਮ ਸਾਹਿਲ ਹੈ ਅਤੇ ਉਹ ਚੰਡੀਗੜ੍ਹ ਚ ਨੌਕਰੀ ਵੀ ਕਰਦਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਵੀ ਸਰੋਵਰ ਕੋਲ ਇੱਕ ਔਰਤ ਸ਼ਰਾਬ ਪੀਂਦੀ ਹੋਈ ਮਿਲੀ ਸੀ, ਜਿਸ ਨੂੰ ਇੱਕ ਸੇਵਾਦਾਰ  ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿਤੀ ਸੀ। ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਵਿਚ 15 ਤੋਂ 16 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ, ਜਿਨ੍ਹਾਂ ਦੀ ਫੁਟੇਜ ਪੁਲਿਸ ਵਲੋਂ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਕਤ ਨੌਜਵਾਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਆਉਂਦਾ ਰਿਹਾ ਹੈ ਜਾਂ ਪਹਿਲੀ ਵਾਰ ਆਇਆ ਹੈ।ਇਸ ਸਬੰਧੀ ਪੁਲਿਸ ਨੇ ਦਸਿਆ ਕਿ ਸਾਹਿਲ ਚੱਪਲਾਂ ਪਾ ਕੇ ਅੰਦਰ ਆਇਆ ਸੀ। ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਨੌਜਵਾਨ ਨੇ ਇਹ ਸਭ ਕਿਉਂ ਕੀਤਾ? ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans