Menu

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਾਲਾਇਕੀ ਦੀ ਸਜਾ ਭੁਗਤਣਗੇ 12 ਵੀਂ ਜਮਾਤ ਦੇ ਵਿਦਿਆਰਥੀ, ਅੰਗਰੇਜੀ ਦਾ ਪੇਪਰ ਫਿਰ ਹੋਇਆ ਰੱਦ

16 ਮਈ 2023-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ 2022-23 ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੋ ਕੇਂਦਰਾਂ ’ਚ ਮੁੜ ਰੱਦ ਕਰ ਦਿੱਤੀ ਗਈ ਹੈ। ਇਸ ਵਿਚ ਗਲਤੀ ਇਹ ਰਹੀ ਕਿ ਪ੍ਰੀਖਿਆ ਕੇਂਦਰ ਅਮਲੇ ਨੇ ਵਿਦਿਆਰਥੀਆਂ ਨੂੰ ਉਹੀ ਪ੍ਰਸ਼ਨ-ਪੱਤਰ ਹੱਲ ਕਰਨ ਲਈ ਦੁਬਾਰਾ ਦੇ ਦਿੱਤੇ ਜਿਨ੍ਹਾਂ ਨੂੰ 24 ਫਰਵਰੀ 2023 ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਸੀ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਨੇ ਚੁਸਤੀ ਵਰਤ ਲਈ ਪਰ ਇਸ ਨਾਲ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਤੇ ਉਹ ਇੱਕੋ ਵਿਸ਼ੇ ਦੀ ਪ੍ਰੀਖਿਆ ਹੁਣ ਤੀਜੀ ਵਾਰ ਦੇਣਗੇ।  ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਪ੍ਰੀਖਿਆ ਵਾਲੇ ਦਿਨ ਹੀ ਪੇਪਰ ਤੋਂ ਚਾਰ ਘੰਟੇ ਪਹਿਲਾਂ ਹੀ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੋਰਡ ਨੂੰ ਪੂਰੇ ਪੰਜਾਬ ’ਚ ਪ੍ਰੀਖਿਆ ਰੱਦ ਕਰਨੀ ਪਈ ਸੀ ਤੇ ਠੀਕ ਇਕ ਮਹੀਨੇ ਬਾਅਦ 24 ਮਾਰਚ ਨੂੰ ਦੁਬਾਰਾ ਪ੍ਰੀਖਿਆ ਲੈਣ ਲਈ ਮਿਤੀ ਵੀ ਐਲਾਨੀ ਗਈ।  ਜਦੋਂ ਪੇਪਰ ਮਾਰਕਿੰਗ ਲਈ ਤੈਅ ਸਥਾਨਾਂ ’ਤੇ ਪੁੱਜੇ ਤਾਂ ਪਤਾ ਚੱਲਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਦੋ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆ ਨੇ ਉਹੀ ਪ੍ਰਸ਼ਨ-ਪੱਤਰ ਹੱਲ ਕਰ ਦਿੱਤਾ ਹੈ ਜੋ 24 ਫਰਵਰੀ ਨੂੰ ਲੀਕ ਹੋ ਗਿਆ ਸੀ। ਇਸ ਗੱਲ ਦਾ ਜਦੋਂ ਬੋਰਡ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਹਾਂ ਕੇਂਦਰਾਂ ਦੀ ਪ੍ਰੀਖਿਆ ਰੱਦ ਕਰਵਾ ਦਿੱਤੀ ਤੇ ਹੁਣ ਇਹ ਪਰਚਾ 22 ਮਈ ਸਵੇਰ ਦੇ ਸੈਸ਼ਨ ’ਚ ਹੋਵੇਗਾ।  ਦੋਵਾਂ ਪ੍ਰੀਖਿਆ ਕੇਂਦਰਾਂ ‘ਚ ਕਰੀਬ 200 ਵਿਦਿਆਰਥੀ ਪੇਪਰ ਦੇਣਗੇ। ਬੋਰਡ ਨੇ ਪਹਿਲਾਂ ਅਲਾਟ ਕੀਤੇ ਕੇਂਦਰ ਵੀ ਤਬਦੀਲ ਕਰ ਦਿੱਤੇ ਹਨ ਤੇ ਹੁਣ ਇਹ ਪ੍ਰੀਖਿਆ ਤਹਿਸੀਲ ਪੱਧਰ ਸਕੂਲਾਂ ਵਿਚ ਹੋਵੇਗੀ। ਸੂਤਰਾਂ ਅਨੁਸਾਰ ਅੰਗਰੇਜ਼ੀ ਦੇ ਪੇਪਰ ਕਰ ਕੇ ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਵੀ ਲੇਟ ਆਵੇਗਾ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans