Menu

ਨਕਲੀ ਦਵਾਈਆਂ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼,ਕੈਂਸਰ ਦਾ1 ਨਕਲੀ ਟੀਕਾ 2.50 ਲੱਖ ਰੁਪਏ ਚ ਵੇਚ ਰਿਹਾ ਸੀ ਗਿਰੋਹ

11 ਮਈ 2023- ਹਰਿਆਣਾ ਦੇ ਡਰੱਗ ਡਿਪਾਰਟਮੈਂਟ ਅਤੇ ਸੀਐਮ ਫਲਾਇੰਗ ਸਕਵਾਇਡ ਦੀ ਟੀਮ ਨੇ ਕੈਂਸਰ ਦੇ ਨਕਲੀ ਟੀਕੇ ਵੇਚਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ 1 ਨਕਲੀ ਟੀਕਾ 2.50 ਲੱਖ ਰੁਪਏ ਵਿਚ ਵੇਚ ਰਿਹਾ ਸੀ। ਗਿਰੋਹ ਦੇ ਤਾਰ ਤੁਰਕੀ ਨਾਲ ਜੁੜੇ ਹੋਏ ਹਨ। ਡਬਲਿਊਐਚਓ ਨੇ 10 ਅਪਰੈਲ ਨੂੰ ਹੀ ਨਕਲੀ ਟੀਕਿਆਂ ਨੂੰ ਲੈ ਕੇ ਸਾਰੇ ਦੇਸ਼ਾਂ ਨੂੰ ਅਲਰਟ ਕੀਤਾ ਸੀ। ਤੁਰਕੀ ਨਿਵਾਸੀ ਮੁਹੰਮਦ ਅਲੀ ਤਰਮਾਨੀ ਨੂੰ ਮੁੰਬਈ ਪੁਲਿਸ ਦੀ ਮਦਦ ਨਾਲ ਇਕ ਹੋਟਲ ਵਿਚ ਗ੍ਰਿਫ਼ਤਾਰ ਕੀਤਾ ਸੀ। ਇਕ ਵਿਅਕਤੀ ਪੁਲਿਸ ਦੇ ਰਿਮਾਂਡ ਤੇ ਹੈ।ਆਰਟੀਮਿਸ ਹਰਪਤਾਲ ਵਿਚ ਕੰਮ ਕਰ ਚੁੱਕੀ 1 ਡਾਕਟਰ ਵੀ ਜਾਂਚ ਦੇ ਦਾਇਰੇ ਵਿਚ ਹੈ। ਕਾਬੂ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਟੀਕਾ ਇਸੀ ਡਾਕਟਰ ਦੇ ਕਹਿਣ ’ਤੇ ਯੂਪੀ ਦੀ ਹਾਰਟਲੈਂਡ ਫਾਰਮੈਸੀ ਤੋਂ ਮੰਗਵਾਏ ਸਨ।

21 ਅਪਰੈਲ ਨੂੰ ਨਕਲੀ ਗਾਹਕ ਬਣਾ ਕੇ ਕੋਲਕੱਤਾ ਨਿਵਾਸੀ ਸੰਦੀਪ ਭੂਈ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਉਸ ਨੇ ਨਕਲੀ ਟੀਕਾ 2.50ਲੱਖ ਵਿਚ ਵੇਚਿਆ ਸੀ। ਅਸਲੀ ਟੀਕਾ ਨਿਰਮਾਤਾ ਕੰਪਨੀ ਨੂੰ ਈਮੇਲ ਭੇਜੀ ਗਈ ਤਾਂ ਜਵਾਬ ਮਿਲਿਆ ਕਿ ਇਹ ਨਕਲੀ ਹੈ। ਗੁੜਗਾਓਂ ਦੇ ਡਰੱਕ ਇਸਪੈਕਟਰ ਅਮਨਦੀਪ ਚੌਹਾਨ ਨੇ ਦਸਿਆ ਕਿ ਆਰੋਪੀ ਭੂਈ ਦੇ ਖੁਲਾਸੇ ਤੋਂ ਬਾਅਦ 28 ਅਪਰੈਲ ਨੂੰ ਔਖਲਾ, ਦਿੱਲੀ ਨਿਵਾਸੀ ਮੋਤੀ ਓਰ ਰਹਿਮਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ। ਅੰਸਾਰੀ ਦੀ ਜਾਣਕਾਰੀ ’ਤੇ ਨੋਇਡਾ ਦੇ ਕਨਿਸ਼ਕ ਰਾਜਕੁਮਾਰ ਨੂੰ ਕਾਬੂ ਕੀਤਾ। ਕਨਿਸ਼ਕ ਨੇ ਦਸਿਆ ਕਿ ਉਹ 1.75 ਦਾ ਟੀਕਾ 2.50 ਲੱਖ ਰੁਪਏ ਵਿਚ ਵੇਚਦਾ ਸੀ। ਉਦੋਂ ਤੋਂ ਹੀ ਸੀਐਮ ਫਲਾਇੰਗ ਅਤੇ ਡਰੱਗ ਵਿਭਾਗ ਦੇ ਛਾਪੇਮਾਰੀ ਅਤੇ ਜਾਂਚ ਲਗਾਤਾਰ ਜਾਰੀ ਸੀ। ਹੁਣ ਨਕਲੀ ਦਵਾਈਆਂ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans