10 ਮਈ 2023- ਅੱਜ ਦੇ ਸਮੇਂ ਚ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਨੇ ਹਰ ਕਿਸੇ ਨੂੰ ਹਿਲਾ ਦਿਤਾ।ਅਜਿਹਾ ਹੀ ਮਾਮਲਾ ਪਿੰਡ ਲੋਧੀਪੁਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦਾ ਜੰਮਪਲ ਨਵਦੀਪ ਕੁਮਾਰ (21) ਪੁੱਤਰ ਤਿਲਕ ਰਾਜ ਜੋ ਕਿ ਇਕ ਸਾਲ ਪਹਿਲਾਂ ਗ੍ਰੀਸ ’ਚ ਰੁਜ਼ਗਾਰ ਖ਼ਾਤਰ ਗਿਆ ਸੀ, ਦੀ ਅਚਾਨਕ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਲੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆਇਸ ਮੌਕੇ ਮ੍ਰਿਤਕ ਨਵਦੀਪ ਕੁਮਾਰ ਦੇ ਚਾਚਾ ਜਗਜੀਤ ਰਾਮ ਪੰਚ ਨੇ ਦਸਿਆ ਕਿ ਨਵਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਪਿੰਡ ਲੋਧੀਪੁਰ ਲਿਆ ਕੇ ਅੰਤਿਮ ਸਸਕਾਰ ਕਰਵਾਇਆ ਜਾਵੇਗਾ।