Menu

ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਦੁਬਾਰਾ ਚਾਲੂ ਹੋਈ 160 ਸਾਲ ਪੁਰਾਣੀ ਘੰਟਾ ਘਰ ਦੀ ਘੜ੍ਹੀ

ਕਪੂਰਥਲਾ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ ਘੰਟਾ ਘਰ

1862 ਵਿੱਚ ਅਮਰੀਕੀ ਕੰਪਨੀ ਵੱਲੋਂ ਬਣਾਈ ਗਈ ਸੀ ਘੜ੍ਹੀ

ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਪੁਰਾਤਨ ਇਮਾਰਤਾਂ , ਵਸਤਾਂ ਦੀ ਸਾਂਭ ਸੰਭਾਲ ਲਈ ਯਤਨ ਹੋਰ ਤੇਜ ਹੋਣਗੇ

ਕਪੂਰਥਲਾ, 4 ਮਈ  (ਅਮ੍ਰਿਤ ਪਾਲ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਸ਼ਹਿਰ ਦੀ ਵਿਰਾਸਤ ਨੂੰ ਰੂਪਮਾਨ ਕਰਨ ਦੇ ਯਤਨਾਂ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਘੰਟਾ ਘਰ ਵਿੱਚ ਲੱਗੀ 160 ਸਾਲ ਪੁਰਾਣੀ ਘੜ੍ਹੀ ਨੂੰ ਦੁਬਾਰਾ ਚਾਲੂ ਕਰਵਾਇਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ) ਵਿਖੇ ਲੱਗੀ ਇਹ ਘੜ੍ਹੀ ਕਾਫ਼ੀ ਦੇਰ ਤੋਂ ਬੰਦ ਸੀ , ਜਿਸ ਸਬੰਧੀ ਕੌਮੀ ਵੋਟਰ ਦਿਵਸ ਮੌਕੇ ਘੰਟਾ ਘਰ ਸਕੂਲ ਵਿਖੇ ਹੋਏ ਸਮਾਗਮ ਦੌਰਾਨ ਜਦ ਡਿਪਟੀ ਕਮਿਸ਼ਨਰ  ਵਿਸ਼ੇਸ਼ ਸਾਰੰਗਲ ਨੇ ਸਕੂਲ ਵਿਖੇ ਘੰਟਾ ਘਰ ਦੀ ਘੜ੍ਹੀ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਘੜ੍ਹੀ ਕਾਫ਼ੀ ਦੇਰ ਤੋਂ ਬੰਦ ਹੈ । ਡਿਪਟੀ ਕਮਿਸ਼ਨਰ ਵੱਲੋਂ ਇਸ ਪੁਰਾਤਨ ਘੜ੍ਹੀ ਜੋ ਕਿ ਕਿਸੇ ਸਮੇਂ ਸਾਰੇ ਕਪੂਰਥਲਾ ਸ਼ਹਿਰ ਨੂੰ ਸਮਾਂ ਦੱਸਦੀ ਸੀ , ਨੂੰ ਮੁੜ ਚਾਲੂ ਹਾਲਤ ਵਿੱਚ ਲਿਆਉਣ ਦਾ ਤਹੱਈਆ ਕੀਤਾ । ਇਸ ਸੰਬੰਧੀ ਉਨਾਂ ਘੜ੍ਹੀ ਦੀ ਮੁਰੰਮਤ ਕਲਕੱਤਾ ਦੀ ਟੀ.ਆਰ ਕਲਾਕ ਰਿਪੇਅਰ ਕੰਪਨੀ ਤੋਂ ਕਰਵਾਈ ਹੈ , ਜਿਸ ਲਈ ਪੁਰਾਤਨ ਘੜ੍ਹੀਆਂ ਦੇ ਮਾਹਿਰ ਘੜ੍ਹੀ ਸਾਜ ਹੀ ਕੰਮ ਕਰਦੇ ਹਨ । ਇਸ ਘੜੀ ਉੱਪਰ ਲੰਡਨ ਸ਼ਹਿਰ ਦੀ ਨਾਮ ਵੀ ਲਿਖਿਆ ਹੈ, ਜਦਕਿ ਇਹ ਘੜ੍ਹੀ ਨਿਊਯਾਰਕ ਦੀ ਕੰਪਨੀ ਜ਼ੋਨਸ ਐਂਡ ਕੰਪਨੀ ਵੱਸੋਂ 1862 ਵਿੱਚ ਬਣਾਈ ਗਈ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਸ਼ਹਿਰ ਦੀ ਵਿਰਾਸਤ ਬਹੁਤ ਵਿਸ਼ਾਲ ਤੇ ਅਮੀਰ ਹੈ , ਜਿਸ ਕਰਕੇ ਇਸਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਹੈ । ਉਨਾਂ ਕਿਹਾ ਕਿ ਪੁਰਾਤਨ ਇਮਾਰਤਾਂ , ਸਥਾਨਾਂ , ਵਸਤਾਂ ਦੀ ਸਾਂਭ ਸੰਭਾਲ ਲਈ ਜਿਲਾ ਪ੍ਰਸ਼ਾਸ਼ਨ ਵੱਲੋਂ ਵਡੇਰੇ ਯਤਨ ਕੀਤੇ ਜਾ ਰਹੇ ਹਨ , ਜਿਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans