Menu

ਜਾਅਲੀ ਪਾਸਪੋਰਟ ਮਾਮਲੇ ਚ ਗ੍ਰਿਫਤਾਰ ਸ਼ਾਰਪੀ ਘੁੰਮਣ ਬਾਰੇ ਬੋਲੇ ਕਰਨ ਔਜਲਾ, ਨਾਂ ਲੈ ਕੇ ਖਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਵੀ ਪਾਈ ਝਾੜ

29 ਅਪ੍ਰੈਲ 2023- ਜਾਅਲੀ ਪਾਸਪੋਰਟ ਮਾਮਲੇ ਚ ਗ੍ਰਿਫਤਾਰ ਸ਼ਾਰਪੀ ਘੁੰਮਣ ਉਤੇ ਪੰਜਾਬੀ ਗਾਇਕ ਕਰਨ ਔਜਲਾ ਦਾ ਬਿਆਨ ਸਾਹਮਣੇ ਆਇਆ ਹੈ। ਕਰਨ ਔਜਲਾ ਨੇ ਕਿਹਾ ਹੈ ਕਿ ਮੇਰੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ ਨਹੀਂ ਹੋਈ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਮੈਂ ਕਿਸੇ ਨੂੰ ਜਾਣਦਾ ਵੀ ਹਾਂ ਤਾਂ ਵੀ ਕੋਈ ਮੇਰੇ ਤੋਂ ਪੁੱਛ ਕੇ ਜਿੰਦਗੀ ਦੇ ਫੈਸਲੇ ਲਵੇਗਾ। ਕੀ ਇਕੱਲਾ ਮੈਂ ਹੀ ਸਾਰਿਆਂ ਦਾ ਦੋਸਤ ਹਾਂ। ਹਰ ਵਾਰ ਮੇਰਾ ਹੀ ਨਾਂ ਕਿਉਂ ਜੋੜਿਆ ਜਾਂਦਾ ਹੈ। ਉਸਨੇ ਜੋ ਕੀਤਾ ਉਸਦਾ ਹਰਜਾਨਾ ਉਹ ਭੁਗਤ ਰਿਹਾ ਹੈ। ਇਸ ਦੇ ਨਾਲ ਹੀ ਕਰਨ ਔਜਲਾ ਨੇ ਲਿਖਿਆ ਕਿ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਾਵਾਂਗਾ।

ਕਰਨ ਔਜਲਾ ਨੇ ਕਿਹਾ, ‘‘ਮੀਡੀਆ ਦੇ ਮੈਂਬਰ ਤੇ ਭਰਾ-ਭੈਣ ਜਿਹੜੇ ਮੈਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਕੁਝ ਗੱਲਾਂ ਕਹਿਣੀਆਂ ਮੈਂ ਜ਼ਰੂਰੀ ਸਮਝਦਾ ਇਸ ਸਮੇਂ ਕਰਨੀਆਂ ਕਿਉਂਕਿ ਕਈ ਗੱਲਾਂ ਸਮੇਂ ’ਤੇ ਹੀ ਸਾਫ਼ ਕਰ ਦੇਣੀਆਂ ਚਾਹੀਦੀਆਂ ਹਨ। ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਸ ਬਾਰੇ ਵੀ ਸਪੱਸ਼ਟੀਕਰਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ੍ਹ ਇਹ ਵੀਡੀਓ ਦੇਖੀ ਕਿ ‘ਕਰਨ ਔਜਲਾ ਦਾ ਦੋਸਤ ਗ੍ਰਿਫ਼ਤਾਰ’। ਯਾਰ ਮੈਨੂੰ ਇਕ ਗੱਲ ਦੱਸੋ ਕਿ ਜੇ ਮੇਰਾ ਕੋਈ ਦੋਸਤ ਸੀ ਜਾਂ ਹੈ, ਮੇਰੇ ਨਾਂ ਨਾਲ ਕਿਉਂ ਹਰ ਵਾਰ ਉਸ ਨਾਲ ਲਗਾ ਦਿੱਤਾ ਜਾਂਦਾ ਹੈ।’’

ਕਰਨ ਨੇ ਅੱਗੇ ਕਿਹਾ, ‘‘ਮੈਂ ਕੀ ਕੀਤਾ? ਤੇ ਇਹ ਸਾਰਿਆਂ ਦਾ ਇਕੱਲਾ ਦੋਸਤ ਮੈਂ ਹੀ ਹਾਂ? ਮੇਰੀ ਸ਼ਾਇਦ ਉਸ ਬੰਦੇ ਨਾਲ ਪਿਛਲੇ 2 ਸਾਲਾਂ ਤੋਂ ਗੱਲ ਵੀ ਨਾ ਹੋਈ ਹੋਵੇ ਤੇ ਜੇ ਅਸੀਂ ਪਹਿਲਾਂ ਜਾਣਦੇ ਵੀ ਸੀ ਕਿ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ-ਮਾੜੇ ਫ਼ੈਸਲੇ ਲੈਂਦਾ? ਮੈਂ ਇਕੱਲਾਂ ਨਹੀਂ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ ਕਿਸੇ ਨਾਲ, ਹੋਰ ਬਹੁਤ ਇੰਡਸਟਰੀ ਦੇ ਬੰਦੇ ਹਨ ਤੇ ਸਾਰਿਆਂ ਦਾ ਇਹੀ ਕਸੂਰ ਹੈ ਕਿ ਉਹ ਪੰਜਾਬ ਲਈ ਕੰਮ ਕਰ ਰਹੇ ਹਨ ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ ਆਪਣੇ ਕੰਮ ਦੇ ਜ਼ਰੀਏ। ਜਦੋਂ ਕੋਈ ਚੈਨਲ ਖ਼ਬਰ ਲਾਉਂਦਾ ਕਿ ‘ਕਰਨ ਔਜਲਾ ਦਾ ਸਾਥੀ ਗ੍ਰਿਫ਼ਤਾਰ’ ਮੈਨੂੰ ਇਹ ਦੱਸੋ ਕਿ ਜਿਹੜਾ ਗ੍ਰਿਫ਼ਤਾਰ ਹੋਇਆ ਉਸ ਦਾ ਕੋਈ ਨਾਂ ਨਹੀਂ? ਮੇਰਾ ਨਾਮ ਨਾ ਜੋੜੋ ਕਿਸੇ ਵੀ ਚੀਜ਼ ਨਾਲ। ਅਖੀਰ ’ਚ ਕਰਨ ਔਜਲਾ ਨੇ ਲਿਖਿਆ, ‘‘ਮੈਂ ਆਪਣਾ ਕੰਮ ਕਰ ਰਿਹਾ ਤੇ ਸਮਾਂ ਕੱਟਣ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ। 4 ਵਾਰ ਐਕਸਟੋਰਸ਼ਨ ਦਾ ਸ਼ਿਕਾਰ ਹੋਇਆ ਤੇ 5 ਵਾਰ ਮੇਰੇ ਘਰ ’ਤੇ ਫਾਇਰਿੰਗ ਹੋਈ ਕਦੇ ਇਸ ਬਾਰੇ ਤਾਂ ਕਿਸੇ ਚੈਨਲ ਨੇ ਹਮਦਰਦੀ ਖ਼ਬਰ ਨਹੀਂ ਚਲਾਈ ਕਿ ਇਨ੍ਹਾਂ ਨਾਲ ਗਲਤ ਹੋ ਰਿਹਾ।

ਸੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਜੇ ਕੋਈ ਬਿਨ੍ਹਾਂ ਜਾਣਕਾਰੀ ਇਕੱਠੀ ਕੀਤੇ ਜਾਂ ਬਿਨ੍ਹਾਂ ਕਿਸੇ ਸਬੂਤ ਤੋਂ ਮੇਰਾ ਨਾਂ ਧੱਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਸਿੱਧੀ ਕਾਨੂੰਨੀ ਕਾਰਵਾਈ ਕਰਾਂਗਾ। ਮੇਰੀ ਲੀਗਲ ਟੀਮ ਤਿਆਰ ਹੈ ਤੇ ਇਸ ਚੀਜ਼ ’ਤੇ ਕੰਮ ਕਰ ਰਹੀ ਹੈ। ਇਕ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਹੈ ਖ਼ੁਦ ਨੂੰ ਸਾਬਿਤ ਕਰਨ ਲਈ, ਇਹੀ ਸੱਚਾਈ ਹੈ। ਤੁਸੀਂ ਵੀ ਸਾਰੇ ਗਏ ’ਤੇ ਹੀ ਮੁੱਲ ਪਾਉਂਦੇ ਹੋ, ਸ਼ਰਮ ਆਉਣੀ ਚਾਹੀਦੀ ਹੈ।

ਜ਼ਮਾਨਤ ਲਈ ਮਨੀਸ਼ ਸਿਸੋਦੀਆ ਨੇ ਕੀਤਾ ਦਿੱਲੀ…

ਨਵੀਂ ਦਿੰਲੀ, 2 ਮਈ 2024: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40066 posts
  • 0 comments
  • 0 fans