Menu

ਚੋਰ ਦਰਵਾਜ਼ਿਓਂ ਬਾਦਲਾਂ ਦੀ ਸਰਪ੍ਰਸਤੀ ਅਧੀਨ ‘ਸਰਬੱਤ ਖ਼ਾਲਸਾ’ ਨਹੀਂ ਹੋਣਾ ਚਾਹੀਦਾ – ਕਾਹਨਸਿੰਘਵਾਲਾ, ਭਾਈ ਅਤਲਾ 

ਮਾਨਸਾ, 3 ਅਪ੍ਰੈਲ  (ਬੀਰਬਲ ਧਾਲੀਵਾਲ)-ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ “ਸਭ ਤੋਂ ਪਹਿਲਾਂ ਅਸੀਂ ਇਸ ਗੱਲ ਲਈ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦੇ ਹਾਂ, ਕਿ ਸਾਡੀ ਕੌਮ ਦੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੌਜਵਾਨ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਸਮੁੱਚੇ ਖ਼ਾਲਸਾ ਪੰਥ ਅਤੇ ਸਿੱਖ ਸੰਗਤ ਦੀਆਂ ਅਰਦਾਸਾਂ ਤੇ ਭਾਵਨਾਵਾ ਸਦਕਾ ਸਰੀਰਕ ਅਤੇ ਮਾਨਸਿਕ ਤੌਰ ਤੇ ਸਹੀ ਸਲਾਮਤ ਤੇ ਪੂਰਨ ਚੜ੍ਹਦੀ ਕਲਾਂ ਵਿਚ ਹਨ । ਗੁਰੂ ਸਾਹਿਬਾਨ ਨੇ ਇਸ ਅਤਿ ਕਠਿਨ ਇਮਤਿਹਾਨ ਵਿਚੋਂ ਉਨ੍ਹਾਂ ਨੂੰ ਆਪ ਅੰਗ ਸੰਗ ਰਹਿੰਦੇ ਹੋਏ ਉਨ੍ਹਾਂ ਦੀ ਹਿਫਾਜਤ ਕੀਤੀ ਹੈ ਅਸੀਂ ਜਿਥੇ ਉਨ੍ਹਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਦਾ ਹੈ, ਉਥੇ ਉਨ੍ਹਾਂ ਵੱਲੋ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੀਆਂ ਜਿੰਮੇਵਾਰੀਆ ਦ੍ਰਿੜਤਾ ਨਾਲ ਨਿਭਾਉਣ ਲਈ ਧੰਨਵਾਦ ਵੀ ਕਰਦੇ ਹਾਂ। ਜੋ ਬੀਤੇ ਦਿਨੀਂ ਗੋਦੀ ਮੀਡੀਆ, ਪੀਲੀ ਪੱਤਰਕਾਰੀ ਕਰਨ ਵਾਲੇ ਜਰਨਲਿਸਟਾਂ, ਟੀਵੀ ਚੈਨਲਾਂ ਆਦਿ ਉਤੇ ਸੈਂਟਰ ਦੀਆਂ ਏਜੰਸੀਆ ਦਾ ਗੁਲਾਮ ਬਣਕੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਿਸ ਜਾਂ ਸਰਕਾਰ ਅੱਗੇ ਸ਼ਰਤਾਂ ਉਤੇ ਅਧਾਰਿਤ ਗ੍ਰਿਫ਼ਤਾਰੀ ਦੇਣ ਦੀ ਕੌਮ ਵਿਰੋਧੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਵਿਚ ਕੋਈ ਰਤੀਭਰ ਵੀ ਸੱਚਾਈ ਨਹੀ ਹੈ । ਅਜਿਹਾ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਦੀ ਸਖਸ਼ੀਅਤ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾਪੱਖੀ ਸਰਬੱਤ ਦੇ ਭਲੇ ਵਾਲੇ ਕਿਰਦਾਰ ਦੀ ਕਿਰਦਾਰਕੁਸੀ ਕਰਨ ਦੀ ਹੁਕਮਰਾਨਾਂ ਤੇ ਪ੍ਰੈਸ ਦੀ ਸਾਂਝੀ ਸਾਜਿਸ ਹੈ । ਜਿਸਦੀ ਅਸੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਜਿਹਾ ਪ੍ਰਚਾਰ ਕਰਨ ਵਾਲੇ ਮੀਡੀਏ ਤੇ ਪੱਤਰਕਾਰਾਂ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਸਮੁੱਚੀ ਮਨੁੱਖਤਾ ਦੀ ਬਿਹਤਰੀ ਚਾਹੁੰਣ ਵਾਲੀ ਕੌਮ ਦੇ ਕਿਰਦਾਰ ਨੂੰ ਦਾਗੀ ਕਰਕੇ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਦੀ ਸਿੱਖ ਅਤੇ ਪੰਜਾਬ ਵਿਰੋਧੀ ਸਾਜਿਸ ਦਾ ਹਿੱਸਾ ਨਾ ਬਣਨ ਤਾਂ ਅੱਛਾ ਹੋਵੇਗਾ । ਦੂਸਰਾ ਜਿਨ੍ਹਾਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਲੰਮੇ ਸਮੇਂ ਤੋਂ ਹਿੰਦੂਤਵ ਹੁਕਮਰਾਨਾਂ ਦੇ ਗੁਲਾਮ ਬਣਕੇ ਸਿੱਖ ਕੌਮ ਦੇ ਮਹਾਨ ਸਿਧਾਤਾਂ, ਮਰਿਯਾਦਾਵਾਂ ਦਾ ਘਾਣ ਕਰਨ ਦੇ ਨਾਲ-ਨਾਲ ਸਿੱਖ ਕੌਮ ਦਾ ਕਤਲੇਆਮ ਕਰਵਾਉਦੇ ਆ ਰਹੇ ਹਨ । ਇਨ੍ਹਾਂ ਨੇ ਸਿਰਸੇਵਾਲੇ ਨੂੰ ਦਿੱਤੀ ਗਈ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਸਿੱਖ ਕੌਮ ਦੇ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋਂ 92 ਲੱਖ ਰੁਪਏ ਦੀ ਰਕਮ ਇਸਤਿਹਾਰਬਾਜੀ ਤੇ ਖਰਚ ਕਰਕੇ ਕੌਮੀ ਖਜਾਨੇ ਦੀ ਦੁਰਵਰਤੋਂ ਕੀਤੀ ਹੋਵੇ, ਜਿਨ੍ਹਾਂ ਦੀਆਂ ਸਰਕਾਰਾਂ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਉਤੇ ਕੰਟਰੋਲ ਹੋਣ ਦੇ ਬਾਵਜੂਦ ਮੀਰੀ-ਪੀਰੀ ਦੀਆਂ ਦੋਵੇ ਸ਼ਕਤੀਆਂ ਦੀ ਵੱਡੇ ਪੱਧਰ ਉਤੇ ਦੁਰਵਰਤੋ ਹੁੰਦੀ ਆਈ ਹੈ, ਜਿਨ੍ਹਾਂ ਨੇ 2015 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੂਰਾ ਵਿਖੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਸਰਪ੍ਰਸਤੀ ਕਰਦੇ ਹੋਏ ਬਚਾਇਆ ਜਾਂਦਾ ਆ ਰਿਹਾ ਹੈ । ਜਿਨ੍ਹਾਂ ਨੇ ਬਹਿਬਲ ਕਲਾਂ ਵਿਖੇ ਰੋਸ਼ ਵਿਖਾਵਾ ਕਰ ਰਹੇ ਸਿੱਖਾਂ ਉਤੇ ਗੋਲੀ ਦੇ ਹੁਕਮ ਕਰਕੇ ਸਾਡੇ ਨੌਜਵਾਨ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਵਾਇਆ ਹੋਵੇ, ਸਿੱਖਾਂ ਨੂੰ ਜਖ਼ਮੀ ਕੀਤਾ ਹੋਵੇ । ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕਰਕੇ ਮੁਆਫ਼ ਕਰਵਾਉਦੇ ਹੋਏ ਮੀਰੀ-ਪੀਰੀ ਦੇ ਸਿਧਾਂਤ ਦਾ ਘਾਣ ਕਰਵਾਇਆ ਹੋਵੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਸਾਜਿਸ ਤਹਿਤ ਗਾਇਬ ਕਰਕੇ ਅਪਮਾਨ ਕਰਵਾਇਆ ਹੋਵੇ ਕਿਸੇ ਤਰ੍ਹਾਂ ਦੀ ਐਫ.ਆਈ.ਆਰ. ਵੀ ਦਰਜ ਨਾ ਹੋਣ ਦਿੱਤੀ ਹੋਵੇ । ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਦੀ ਸਹਿਮਤੀ ਦਿੱਤੀ ਹੋਵੇ, ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਵਾਉਣ ਤੇ ਸੈਟਰ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਸਾਜਿਸਾਂ ਦਾ ਹਿੱਸਾ ਬਣੇ ਹੋਣ, ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਬੀਤੇ 12 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੀ ਨਾ ਹੋਣ ਦਿੱਤੀਆ ਹੋਣ । ਜਿਨ੍ਹਾਂ ਨੇ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਨਜਰ ਅੰਦਾਜ ਕਰਕੇ ਮੋਦੀ ਸਰਕਾਰ ਦਾ ਸਾਥ ਦਿੱਤਾ ਹੋਵੇ, ਜਿਨ੍ਹਾਂ ਨੇ ਪੰਜਾਬ ਦੇ ਕੀਮਤੀ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਸੈਟਰ ਦੇ ਸਪੁਰਦ ਕਰਨ ਲਈ ਪੰਜਾਬ ਸੂਬੇ ਨਾਲ ਬੇਇਨਸਾਫ਼ੀਆਂ ਕਰਨ ਲਈ ਦੁਸ਼ਮਣਾਂ ਦਾ ਸਾਥ ਦਿੱਤਾ ਹੋਵੇ । ਜਿਨ੍ਹਾਂ ਦੇ ਬੰਦ ਲਿਫਾਫਿਆ ਵਿਚੋਂ ਗੈਰ ਜਮਹੂਰੀਅਤ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਕੌਮੀ ਸੰਸਥਾਂ ਦੇ ਜਥੇਦਾਰ, ਦੂਸਰੇ ਤਖ਼ਤਾਂ ਦੇ ਜਥੇਦਾਰ, ਐਸ.ਜੀ.ਪੀ.ਸੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਮੈਬਰਾਂ ਦੀ ਸੂਚੀ ਨਿਕਲਣ ਦੇ ਕੌਮ ਵਿਰੋਧੀ ਫੈਸਲੇ ਹੁੰਦੇ ਆ ਰਹੇ ਹੋਣ ਅਤੇ ਜੋ ਧਿਰ ਅਤੇ ਆਗੂ ਸਿੱਖ ਕੌਮ ਵਿਰੋਧੀ ਦੁਖਾਂਤ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੋਣ, ਅਤੇ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸ਼ਹੀਦੀ ਤੋਂ ਪਹਿਲੇ ਕਹੇ ਬਚਨਾਂ ਤੋਂ ਭੱਜ ਚੁੱਕੇ ਹੋਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਮੰਗਦਿਆਂ ਸਾਡੇ ਉਪਰ ਜ਼ੁਲਮ ਕੀਤਾ ਹੋਵੇ ਉਨ੍ਹਾਂ ਦੀ ਚੋਰ ਦਰਵਾਜਿਓ ਸਰਪ੍ਰਸਤੀ ਹੋਣ ਵਾਲੀ ਕਿਸੇ ਪ੍ਰਕਿਰਿਆ ਰਾਹੀ ਸਰਬੱਤ ਖ਼ਾਲਸਾ ਹੋਣ ਦੇ ਨਤੀਜੇ ਅਤੇ ਫੈਸਲੇ ਕਤਈ ਵੀ ਖ਼ਾਲਸਾ ਪੰਥ ਦੇ ਹੱਕ ਵਿਚ ਨਹੀ ਹੋ ਸਕਦੇ । ਹੋਣ ਵਾਲੇ ਕਿਸੇ ਵੀ ਸਰਬੱਤ ਖ਼ਾਲਸਾ ਦਾ ਪ੍ਰਬੰਧ ਨਿਰਪੱਖਤਾ, ਕੌਮੀ ਦ੍ਰਿੜਤਾ ਵਾਲੀਆਂ ਸਖਸ਼ੀਅਤਾਂ ਰਾਹੀਂ ‘ਸਰਬੱਤ ਖ਼ਾਲਸਾ’ ਦੇ ਮਹੱਤਵ ਨੂੰ ਮੁੱਖ ਰੱਖਕੇ ਮਰਿਯਾਦਾਵਾਂ ਤੇ ਪਹਿਰਾ ਦਿੰਦੇ ਹੋਏ ਸਰਬਸੰਮਤੀ ਨਾਲ ਹੋਵੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮੁੱਚੀ ਕੌਮ ਦੀ ਬਿਹਤਰੀ, ਏਕਤਾ ਦੇ ਮਿਸਨ ਨੂੰ ਮੁੱਖ ਰੱਖਕੇ ਨਿਮਰਤਾ ਨਾਲ ਸੰਜ਼ੀਦਗੀ ਭਰੀ ਅਪੀਲ ਕਰਦੇ ਹਾਂ ਕਿ ਉਹ ਅਜਿਹੀ ਪ੍ਰਕਿਰਿਆ ਨੂੰ ਪੂਰਨ ਕਰਨ ਨੂੰ ਯਕੀਨੀ ਬਣਾਉਣ ।”ਭਾਈ ਅੰਮ੍ਰਿਤਪਾਲ ਸਿੰਘ ਕੌਮ ਨੂੰ 14 ਅਪ੍ਰੈਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਹਿਲੋ ਹੀ ਐਲਾਨੇ ਗਏ ਵਿਸਾਖੀ ਦੇ ਪੰਥਕ ਇਕੱਠ ਵਿਚ ਸਮੁੱਚੀਆਂ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਪਹੁੰਚਕੇ ਸਮੂਹਿਕ ਅਤੇ ਸਹਿਜਤਾ ਨਾਲ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਅਗਲੇ ਵੱਡੇ ਕੌਮੀ ਫੈਸਲੇ ਲੈਣ ਲਈ ਅਤੇ ਮਿੱਥੇ ਕੌਮੀ ਨਿਸ਼ਾਨੇ ਲਈ ਅੱਗੇ ਵੱਧਣ ਅਤੇ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਰੋਕਣ ਲਈ ਉਦਮ ਹੋ ਸਕੇ ਅਤੇ ਇਸ ਵਿਸਾਖੀ ਦੇ ਦਿਹਾੜੇ ਦੇ ਇਕੱਠ ਵਿਚ ਹੋਣ ਵਾਲੇ ਸਰਬੱਤ ਖ਼ਾਲਸੇ ਦੇ ਏਜੰਡੇ ਦੇ ਸਮੁੱਚੇ ਗੰਭੀਰ ਮੁੱਦਿਆ ਉਤੇ ਸਭ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਸਰਬੱਤ ਖ਼ਾਲਸਾ ਦੀ ਤਰੀਕ ਮਿੱਥਣ ਅਤੇ ਅਗਲੀ ਕੌਮੀ ਰਣਨੀਤੀ ਬਣਾਉਣ ਲਈ ਵਿਚਾਰਾਂ ਕਰ ਸਕੀਏ ਤਾਂ ਇਹ ਸਮੁੱਚੀ ਕੌਮ ਲਈ ਅਤੇ ਆਪ ਜੀ (ਭਾਈ ਅੰਮ੍ਰਿਤਪਾਲ ਸਿੰਘ) ਦੇ ਮਨ-ਆਤਮਾ ਵਿਚ ਕੌਮ ਪ੍ਰਤੀ ਉੱਠ ਰਹੇ ਵਲਵਲਿਆਂ ਤੇ ਸੋਚ ਨੂੰ ਪੂਰਨ ਕਰਨ ਵਿਚ ਬਹੁਤ ਵੱਡੀ ਕਾਮਯਾਬੀ ਮਿਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਜਿਹਾ ਉੱਦਮ ਕਰਨ ਨਾਲ ਜਿਥੇ ਸੰਜ਼ੀਦਗੀ ਨਾਲ ਦੂਰ ਅੰਦੇਸ਼ੀ ਵਾਲੇ ਫੈਸਲੇ ਹੋ ਸਕਣਗੇ, ਉਥੇ ਕੌਮ ਇਕ ਤਾਕਤ ਹੋ ਕੇ ਇਕ ਪਲੇਟਫਾਰਮ ਤੇ ਖਲੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਦ੍ਰਿੜਤਾ ਨਾਲ ਮੰਜਿ਼ਲ ਵੱਲ ਵੱਧ ਸਕੇਗੀ ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans