ਬਾਜਾਖਾਨਾ, 23 ਮਾਰਚ (ਜਗਦੀਪ ਸਿੰਘ ਗਿੱਲ): ਸਿਵਲ ਸਰਜਨ ਫ਼ਰੀਦਕੋਟ ਡਾ: ਨਰੇਸ਼ ਕੁਮਾਰ ਬਠਲਾ, ਡੀ.ਐਮ. ਸੀ.ਮੈਡਮ ਧੀਰਾ ਗੁਪਤਾ, ਨੋਡਲ ਅਫ਼ਸਰ ਡਾਕਟਰ ਰਣਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਟੈਕਸੀ ਸਟੈਂਡ ਉੱਪਰ ਓਟ ਸੈਂਟਰ ਬਾਜਾਖਾਨਾ ਦੇ ਕੌਂਸਲਰ ਮੈਡਮ ਪਿੰਕੀ ਗੇਰਾ ਅਤੇ ਸੀਐਚਓ ਬਲਜੀਤ ਸ਼ਰਮਾ ਅਤੇ ਰਣਜੀਤ ਸਿੰਘ ਦੁਆਰਾ ਅੱਜ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡਮ ਪਿੰਕੀ ਗੇਰਾ ਅਤੇ ਬਲਜੀਤ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਨਸ਼ੇ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾ ਰਹੇ ਹਨ, ਉਨ੍ਹਾਂ ਕਿਹਾ ਹੈ ਕਿ ਨਸ਼ੇ ਕਰਕੇ ਬਹੁਤ ਪਰਿਵਾਰ ਬਰਬਾਦ ਹੋ ਰਹੇ ਹਨ। ਇਸ ਲਈ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਹੈ । ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਨਸ਼ੇ ਵਿਚ ਪੈ ਚੁੱਕੇ ਨੌਜਵਾਨ ਹਿੰਮਤ ਕਰਨ ਤਾਂ ਨਸ਼ੇ ਛੱਡ ਸਕਦੇ ਹਨ ਇਸ ਲਈ ਸਿਹਤ ਵਿਭਾਗ ਵਲੋ ਰੇਹਾਬਲਿਟੇਸ਼ਨ ਸੈਂਟਰ, ਡੀ ਐਡਿਕਸ਼ਨ ਸੈਂਟਰ, ਓਟ ਸੈਂਟਰ, ਚਲਾਏ ਗਏ ਹਨ ਜਿਹਨਾਂ ਵਿਚ ਜਾ ਕੇ ਨਸ਼ੇ ਛੱਡ ਸਕਦੇ ਹਨ। ਇਸ ਕੰਮ ਵਿੱਚ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਚਰਨਜੀਤ ਕੌਰ ਆਸ਼ਾ, ਰਜਨੀ ਬਾਲਾ ਆਸ਼ਾ ਆਦਿ ਹਾਜ਼ਰ ਸਨ।