Menu

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਜਲ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਮੌਕੇ ਤੇ ਲਿਆ ਜਾਇਜ਼ਾ

ਬਠਿੰਡਾ, 25 ਜੂਨ (ਗੁਰਜੀਤ) – ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੇੜੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਜਾ ਰਹੇ ਤਲਾਬ ਦੇ ਕੰਮ ਦੇ ਜਾਇਜ਼ੇ ਲਈ ਮੌਕੇ ਤੇ ਜਾ ਕੇ ਮੁਆਇਨਾ ਕੀਤਾ। ਉਨਾਂ ਨੇ ਇਸ ਮੌਕੇ ਆਖਿਆ ਕਿ ਇੱਥੇ ਵਕਫ ਬੋਰਡ ਤੋਂ ਹਾਸਲ ਹੋਈ 10 ਏਕੜ ਜਮੀਨ ਵਿਚ ਨਵਾਂ ਤਲਾਬ ਬਣਾਇਆ ਜਾ ਰਿਹਾ ਹੈ, ਜਿੱਥੇ ਬਰਸਾਤ ਤੋਂ ਬਾਅਦ ਸ਼ਹਿਰ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਇਸ ਦਾ ਹੁਣ ਤੱਕ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਅਧਿਕਾਰੀਆਂ ਨੂੰ ਇਸ ਤਲਾਬ ਦੀ ਪੁਟਾਈ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਇਸ ਤਲਾਬ ਦੇ ਬਣ ਜਾਣ ਨਾਲ ਮੀਂਹਾਂ ਵਿਚ ਪਾਣੀ ਦੀ ਨਿਕਾਸੀ ਤੇਜੀ ਨਾਲ ਹੋਣ ਨਾਲ ਸ਼ਹਿਰੀਆਂ ਨੂੰ ਸੌਖ ਹੋਵੇਗੀ ਅਤੇ ਸ਼ਹਿਰ ਵਿਚ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੇ ਦੋ ਹੋਰ ਟੋਭਿਆਂ ਦੀ ਜਲ ਭੰਡਾਰ ਸਮੱਰਥਾ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਾਰਡ ਨੰਬਰ 13 ਅਤੇ 14 ਦੇ ਵੱਖ ਵੱਖ ਮੁਹੱਲਿਆਂ ਦਾ ਦੌਰਾ ਵੀ ਕੀਤਾ ਅਤੇ ਇੱਥੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਦੌਰਾਨ ਮਤੀ ਦਾਸ ਮੁਹੱਲੇ ਦੇ ਲੋਕਾਂ ਨੂੰ ਕੁਝ ਇਲਾਕੇ ਵਿਚ ਪੀਣ ਦੇ ਪਾਣੀ ਦੀ ਸਮੱਸਿਆ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦੀ। ਜਿਸਤੇ ਸ: ਬਾਦਲ ਨੇ ਜਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧੀ ਪੜਤਾਲ ਕੀਤੀ ਜਾਵੇ ਅਤੇ ਜੇਕਰ ਵੱਖਰੀ ਪਾਈਪ ਦੀ ਜਰੂਰਤ ਹੋਵੇ ਤਾਂ ਇਹ ਪਾਈਪ ਪਾ ਕੇ ਹਰ ਘਰ ਤੱਕ ਸਾਫ ਪੀਣ ਦੇ ਪਾਣੀ ਦੀ ਪਹੁੰਚ ਯਕਨੀ ਬਣਾਈ ਜਾਵੇ।
ਇਸੇ ਤਰਾਂ ਸਿਲਵਰ ਸਿਟੀ ਅਤੇ ਹਰਬੰਸ ਨਗਰ ਦੇ ਲੋਕਾਂ ਨੇ ਇੱਥੇ ਸੀਵਰੇਜ ਅਤੇ ਗਲੀਆਂ ਦੇ ਵਿਕਾਸ ਕਾਰਜ ਹੋਣ ਲਈ ਵਿੱਤ ਮੰਤਰੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਅਨੂਪ ਨਗਰ ਵਿਚ ਦੋ ਛੋਟੀਆਂ ਬੱਚੀਆਂ ਹਰਮਨਦੀਪ ਕੌਰ ਅਤੇ ਗੁਣਤਾਸ ਕੌਰ ਨੇ ਉਨਾਂ ਨੂੰ ਇਕ ਪੋਸਟਰ ਬਣਾ ਕੇ ਭੇਂਟ ਕੀਤਾ।
ਇਸ ਤੋਂ ਬਿਨਾਂ ਉਨਾਂ ਨੇ ਗੁੱਡਵਿਲ ਸੁਸਾਇਟੀ ਪਾਰਸ ਰਾਮ ਨਗਰ ਨੂੰ ਫੈਕੋ ਮਸ਼ੀਨ ਲਈ 5 ਲੱਖ ਰੁਪਏ, ਐਮ.ਐਚ. ਹੈਪੀ ਹਾਈ ਸਕੂਲ ਨੂੰ ਇਮਾਰਤ ਲਈ 3 ਲੱਖ ਰੁਪਏ, ਬਾਲ ਭਵਨ ਸਕੂਲ ਨੂੰ ਇਮਾਰਤ ਲਈ 10 ਲੱਖ ਰੁਪਏ ਅਤੇ ਹਾਊਸਫੈਡ ਡਿਸਪੋਜਲ ਦੀ ਡਿਸਿਲਟਿੰਗ ਲਈ 2 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਤੋਂ ਬਿਨਾਂ ਉਨਾਂ ਨੇ ਜੋਗਾ ਨਗਰ, ਨੱਛਤਰ ਨਗਰ, ਵੀਰ ਕਲੋਨੀ, ਮਾਡਲ ਟਾਉਨ ਫੇਜ 3 ਦਾ ਵੀ ਦੌਰਾ ਕੀਤਾ।
ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਸ੍ਰੀ ਕੇ ਕੇ ਅਗਰਵਾਲ, ਸ੍ਰੀ ਅਰੁਣ ਵਧਾਵਨ, ਸ੍ਰੀ ਬਲਰਾਜ ਪੱਕਾ, ਸ੍ਰੀ ਗੁਰਵਿੰਦਰ ਲਾਡੀ ਆਦਿ ਵੀ ਹਾਜਰ ਸਨ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans