ਸਬਸਿਡੀ ਤੇ ਰੋਟਾਵੇਟਰ ਬੇਲਰ…
ਮਾਲੇਰਕੋਟਲਾ, 09 ਜਨਵਰੀ : ਪੰਜਾਬ ਰਾਜ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ “ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.)” ਦੀ ਸਬ ਸਕੀਮ “ਫ਼ਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ.)” ਤਹਿਤ ਵੱਖ ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਨੈਪ ਸੈਕ ਸਪਰੇਅਰ(ਹੈਂਡ, ਫੁੱਟ ਅਤੇ ਬੈਟਰੀ ਓਪਰੇਟਰ), ਟਰੈਕਟਰ ਓਪਰੇਟਰ ਸਪਰੇਅਰ(ਏਅਰ ਕੈਰੀਅਰ/ਏਅਰ ਅਸਿਸਟਡ)/ ਟਰੈਕਟਰ (ਬੂਮ ਟਾਈਪ), ਫਾਰੇਜ ਬੇਲਰ,ਮਿਲੇਟ ਮਿਲ,ਆਇਲ ਮਿਲ, ਬਹੁਫ਼ਸਲੀ ਪਲਾਂਟਰ (20 ਐਚ.ਪੀ. ਤੋਂ ਘੱਟ ਸਮਰਥਾ ਵਾਲੇ ਟਰੈਕਟਰ ਲਈ ),ਫਾਰੇਜ ਹਾਰਵੈਸਟਰ, ਨੁਮੈਂਟਿਕ ਪਲਾਂਟਰ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਮਿਤੀ 03-01-2023 ਤੱਕ ਕਿਸਾਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ।ਹੁਣ ਇਹਨਾਂ ਮਸ਼ੀਨਾਂ ਉੱਤੇ ਸਬਸਿਡੀ ਪ੍ਰਾਪਤ ਕਰਨ ਹਿੱਤ ਆਨਲਾਈਨ ਅਰਜ਼ੀਆਂ ਦੇਣ ਦੀ ਮਿਤੀ ਵਿੱਚ 12-01-2023 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਚਾਹਵਾਨ ਕਿਸਾਨ ਵਿਭਾਗ ਦੇ ਵੈੱਬ ਪੋਰਟਲ (http://ag ri machinery pb.com) ਤੇ ਆਨਲਾਈਨ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਐਸ.ਸੀ /ਮਹਿਲਾਵਾਂ/ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਉਕਤ ਮਸ਼ੀਨਾਂ 50 ਫ਼ੀਸਦੀ ਸਬਸਿਡੀ ਤੇ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਹੋਰ ਕਿਸਾਨਾਂ ਨੂੰ 40ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ । ਕਿਸਾਨ ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ…