Menu

ਸਾਂਸਦ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਫਿਰ ਕੱਢੀ ਭੜਾਸ

23 ਮਾਰਚ 2023-ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ  ਅੰਮ੍ਰਿਤਪਾਲ ‘ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ। ਇੱਕ ਵਾਰ ਫਿਰ ਰਵਨੀਤ ਬਿੱਟੂ ਨੇ  ਅੰਮ੍ਰਿਤਪਾਲ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕਾਂ ਦੀ ਪਿੱਛੇ ਤੋਂ ਕੋਈ ਨਾ ਕੋਈ ਮਦਦ ਕਰਦਾ ਹੈ। ਅੱਜ ਕਈ ਲੋਕ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਨਸ਼ੇ ਛੁਡਵਾਉਂਦਾ ਸੀ ਪਰ ਨਸ਼ਾ ਛੁਡਾਉਣ ਲਈ ਕੇਂਦਰ ਹਨ ਹਰ ਜ਼ਿਲ੍ਹੇ, ਹਰ ਬਲਾਕ ‘ਚ ਡਾਕਟਰ ਬੈਠੇ ਹਨ। ਨੌਜਵਾਨ ਉਥੇ ਜਾ ਕੇ ਨਸ਼ੇ ਛੁਡਵਾਉਣ। ਅੰਮ੍ਰਿਤਪਾਲ ਕਿਵੇਂ ਨਸ਼ਾ ਛੁਡਵਾ ਸਕਦਾ ਸੀ? ਉਸ ਕੋਲ ਕਿਹੜੀ ਥਿਊਰੀ ਸੀ? ਇਸ ਦੇ ਕੋਲ ਕੋਈ ਮੰਤਰ ਸੀ ਜੋ ਇਹ ਮਾਰਦਾ ਸੀ। ਇਹ ਗੱਲਾਂ ਗਲਤ ਹਨ। ਇਹਨਾਂ ਨੂੰ ਸਮਝਣ ਦੀ ਲੋੜ ਹੈ। ਜਿਹੜੇ ਨਸ਼ੇ ਕਰਦੇ ਹਨ ਉਹਨਾਂ ਨੂੰ ਪੁੱਛੋ ਨਸ਼ਾ ਛੱਡਿਆ ਗਿਆ ਜਾਂ ਨਹੀਂ? ਨੌਜਵਾਨ ਭੁਲੇਖੇ ਵਿਚ ਸਨ ਕਿ ਅੰਮ੍ਰਿਤਪਾਲ ਨਸ਼ਾ ਛੁਡਵਾ ਰਿਹਾ ਹੈ ਉਹ ਉਸ ਕੋਲ ਚਲੇ ਗਏ। ਇਹਨਾਂ ਨੇ ਨੌਜਵਾਨਾਂ ਨੂੰ ਹਥਿਆਰ ਫੜਾ ਦਿੱਤੇ। ਉਹਨਾਂ ਨੂੰ ਫਸਾ ਦਿੱਤਾ।

ਸਿਆਸੀ ਪਾਰਟੀਆਂ ਅੰਮ੍ਰਿਤਪਾਲ ਮਾਮਲੇ ‘ਤੇ ਸਿਆਸਤ ਕਰ ਰਹੀਆਂ ਹਨ, ਕਈ ਪਾਰਟੀਆਂ ਨੇ ਯੂ-ਟਰਨ ਲੈ ਲਿਆ ਹੈ ਪਰ ਮੈਂ ਅੰਮ੍ਰਿਤਪਾਲ ‘ਤੇ ਕਾਰਵਾਈ ਕਰਨ ਲਈ ਕਹਿ ਰਿਹਾ ਸੀ। ਹਰਸਿਮਰਤ ਕੌਰ ਬਾਦਲ ‘ਤੇ ਵਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਦੇ ਬਾਹਰ ਕਿਹਾ ਸੀ ਕਿ ਅੰਮ੍ਰਿਤਪਾਲ ਖਿਲਾਫ ਸਰਕਾਰ ਕੁਝ ਨਹੀਂ ਕਰ ਰਹੀ ਪਰ ਜਿਸ ਦਿਨ ਤੋਂ ਅੰਮ੍ਰਿਤਪਾਲ ਖਿਲਾਫ ਕਾਰਵਾਈ ਹੋ ਗਈ ਉਦੋਂ  ਉਹਨਾਂ ਨੇ ਯੂ-ਟਰਨ ਲੈ ਲਿਆ ਤੇ ਕਿਹਾ ਕਿ ਸਿੱਖਾਂ ਖਿਲਾਫ ਅੱਤਿਆਚਾਰ ਹੋ ਰਿਹਾ ਹੈ। ਪੰਜਾਬ ‘ਚ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਮ੍ਰਿਤਪਾਲ ਤਾਂ ਭੱਜ ਗਿਆ ਪਰ ਜਿਹੜੇ ਬੱਚੇ ਅੰਮ੍ਰਿਤਪਾਲ ਕੋਲ ਨਸ਼ਾ ਛੱਡਣ ਆਏ ਸਨ, ਉਨ੍ਹਾਂ ਨੂੰ ਪੁਲਿਸ ਨੇ ਫੜ ਲਿਆ।

ਉਹਨਾਂ ਕਿਹਾ ਕਿ ਜੇ ਅੰਮ੍ਰਿਤਪਾਲ ਦੇ ਖਿਲਾਫ ਕੁਝ ਵੀ ਨਹੀਂ ਸੀ ਤਾਂ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਸਗੋਂ ਪੁਲਿਸ ਨਾਲ ਗੱਲ਼ ਕਰਨੀ ਚਾਹੀਦੀ ਸੀ।  ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਅੰਮ੍ਰਿਤਪਾਲ ਦੀ ਮਦਦ ਨਾ ਕਰਨ ਕਿਉਂਕਿ ਉਹ ਆਪ ਭੱਜ ਗਿਆ ਤੇ ਤੁਸੀਂ ਫਸ ਜਾਣਾ ਹੈ। ਵਿਦੇਸ਼ਾਂ ‘ਚ ਭਾਰਤੀ ਦੂਤਾਵਾਸ ‘ਚ ਤਿਰੰਗੇ ਦਾ ਅਪਮਾਨ ਕਰਨ ਵਾਲੇ 20-25 ਲੋਕਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ। ਹੁਣ ਭਾਰਤੀ ਉਹਨਾਂ ਨੂੰ ਵੀਜ਼ਾ ਨਹੀਂ ਦੇਣਗੇ। ਪੁਲਿਸ ਹੁਣ ਭਾਰਤ ‘ਚ ਰਹਿ ਰਹੇ ਇਨ੍ਹਾਂ ਦੇ ਪਰਿਵਾਰਾਂ ਦੀ ਜਾਂਚ ਕਰੇਗੀ ਤੇ ਉਹਨਾਂ ਖਿਲਾਫ ਮਾਮਲਾ ਦਰਜ ਕਰੇਗੀ। ਬਿੱਟੂ ਨੇ ਕਿਹਾ ਕਿ ਅੱਜ ਇਕ ਬੰਦੇ ਨੇ ਪੂਰੇ ਪੰਜਾਬ ਵਿਚ ਨੈੱਟ ਬੰਦ ਕਰਵਾ ਦਿੱਤਾ, ਸਾਰੇ ਲੋਕਾਂ ਦਾ ਕੰਮ ਰੁਕ ਗਿਆ। ਲੋਕ ਘਰਾਂ ਚ ਸਹਿਮ ਕੇ ਬੈਠ ਕੇ ਗਏ। ਥਾਂ-ਥਾਂ ਪੁਲਿਸ ਫਲੈਗ ਮਾਰਚ ਕਰ ਰਹੀ ਹੈ। ਅੱਜ ਸਾਰੇ ਇੰਡਸਟਰੀਆਂ ਵਾਲੇ ਪੰਜਾਬ ਤੋਂ ਪਿੱਛੇ ਹਟ ਗਏ, ਅਗਲੇ ਕਹਿੰਦੇ ਇਹੋ ਜਿਹੇ ਹਾਲਾਤ ਵਿਚ ਜਾਣਾ ਕਿਉਂ ਹੈ?

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans