Menu

ਚਰਚਾ ਚ ਅਨੋਖਾ ਵਿਆਹ-ਕਰਨਾਲ ਪਹੁੰਚੀ ਬਰਾਤ ਤੇ ਅਮਰੀਕਾ ਚ ਹੋਏ ਫੇਰੇ…

22 ਮਾਰਚ 2023-ਇਨ੍ਹੀਂ ਦਿਨੀਂ ਇਕ ਅਨੋਖਾ ਵਿਆਹ ਕਰਨਾਲ ਜਾਂ ਹਰਿਆਣਾ ਚ ਹੀ ਨਹੀਂ ਸਗੋਂ ਪੂਰੇ ਦੇਸ਼ ਚ ਸੁਰਖੀਆਂ ਬਟੋਰ ਰਿਹਾ ਹੈ। ਤੁਸੀਂ ਹੁਣ ਤੱਕ ਆਨਲਾਈਨ ਮੀਟਿੰਗਾਂ ਜਾਂ ਰੈਲੀਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ ,ਪਰ ਇਸ ਤਕਨੀਕ ਨਾਲ ਕਰਨਾਲ ਦੇ ਇਕ ਪਰਿਵਾਰ ਨੇ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਅਤੇ ਹਰ ਪਾਸੇ ਇਸ ਦੀ ਚਰਚਾ ਸ਼ੁਰੂ ਹੋ ਗਈ।ਕਰਨਾਲ ਵਿਚ ਹੋਏ ਇਸ ਵਿਆਹ ‘ਚ ਨਾ ਤਾਂ ਲਾੜਾ ਅਤੇ ਨਾ ਹੀ ਲਾੜੀ ਮੌਜੂਦ ਸੀ। ਲਾੜਾ ਅਤੇ ਲਾੜਾ ਦੋਵੇਂ ਸੱਤ ਸਮੁੰਦਰ ਪਾਰ ਅਮਰੀਕਾ ਵਿਚ ਫੇਰੇ ਲਏ। ਇੱਥੇ ਸੋਨੀਪਤ ਤੋਂ ਕਰਨਾਲ ਬਰਾਤ ਪਹੁੰਚੀ ਅਤੇ ਇੱਥੇ ਅਮਰੀਕਾ ਤੋਂ ਹਰ ਚੀਜ਼ ਟੀਵੀ ਸਕ੍ਰੀਨ ‘ਤੇ ਲਾਈਵ ਜੁੜੀ ਸੀ।ਅਸਲ ਵਿੱਚ ਦੋਵੇਂ ਮੁੰਡਾ-ਕੁੜੀ ਅਮਰੀਕਾ ਵਿੱਚ ਰਹਿ ਰਹੇ ਹਨ। ਮੁੰਡਾ ਅਤੇ ਕੁੜੀ ਦੋਵੇਂ ਉਥੇ ਆਪਣੀ ਕੰਪਨੀ ਖੋਲ੍ਹ ਕੇ ਬਿਜ਼ਨੈੱਸ ਕਰ ਰਹੇ ਹਨ। ਇਸ ਦੌਰਾਨ ਉਹ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਤਾਂ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਘਰਦਿਆਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ ਤੇ ਉਨ੍ਹਾਂ ਨੇ ਉਥੇ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਮਗਰੋਂ ਉਨ੍ਹਾਂ ਦਾ ਅਮਰੀਕਾ ਵਿੱਚ ਹੀ ਵਿਆਹ ਹੋ ਰਿਹਾ ਸੀ, ਜਦੋਂਕਿ ਸੱਤ ਸਮੁੰਦਰ ਪਾਰ ਭਾਰਤ ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਜਿੱਥੇ ਮੁੰਡੇ ਵਾਲੇ ਕੁੜੀ ਦੇ ਘਰ ਬਾਰਾਤ ਲੈ ਕੇ ਪਹੁੰਚੇ। ਇਸ ਅਨੋਖੇ ਵਿਆਹ ਵਿੱਚ ਮੁੰਡਾ-ਕੁੜੀ ਆਨਲਾਈਨ ਬਰਾਤੀਆਂ ਤੇ ਘਰਾਤੀਆਂ ਨੂੰ ਦੇਖ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਰਹੇ ਸਨ।ਦੱਸ ਦਈਏ ਕਿ ਕਰਨਾਲ ਦੀ ਰਹਿਣ ਵਾਲੀ ਆਸ਼ੂ ਅਤੇ ਸੋਨੀਪਤ ਦੇ ਰਹਿਣ ਵਾਲੇ ਅਮਿਤ ਦਾ ਵਿਆਹ ਸੀ। ਦੋਵਾਂ ਨੇ ਹਰਿਆਣਵੀ ਰੀਤੀ-ਰਿਵਾਜਾਂ ਨੂੰ ਜਿਉਂਦਾ ਰੱਖ ਕੇ ਟੈਕਨਾਲੋਜੀ ਅਪਣਾ ਕੇ ਵਿਆਹ ਕਰਵਾਇਆ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans