22 ਮਾਰਚ 2023 : ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੋਸਟਰ ਲਗਾਉਣ ਦੇ ਦੋਸ਼ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਹੋਏ ਹਨ। ਸਪੈਸ਼ਲ ਸੀਪੀ ਦੀਪੇਂਦਰ ਪਾਠਕ ਅਨੁਸਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਨਿਕਲਦੇ ਹੀ ਇੱਕ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਗਈ। ਵੈਨ ਵਿਚੋਂ ਕੁਝ ਪੋਸਟਰ ਜ਼ਬਤ ਕੀਤੇ ਗਏ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਲਜ਼ਾਮ ਹੈ ਕਿ ਉਨ੍ਹਾਂ ਨੇ ਪੂਰੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਪੋਸਟਰ ਲਗਾਏ ਹਨ। ਪੋਸਟਰ ਵਿੱਚ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ। ਇਸ ਕਾਰਨ 100 ਤੋਂ ਵੱਧ ਐਫ.ਆਈ.ਆਰ. ਦੋਸ਼ਾਂ ਮੁਤਾਬਕ ਕੁਝ ਪੋਸਟਰਾਂ ‘ਤੇ ”ਮੋਦੀ ਹਟਾਓ ਦੇਸ਼ ਬਚਾਓ” ਲਿਖਿਆ ਹੋਇਆ ਸੀ।