Menu

ਸਲਮਾਨ ਖਾਨ ਨੂੰ ਧਮਕੀ ਭਰੀ ਈ ਮੇਲ ਮਿਲਣ ਮਗਰੋਂ ਸੁਰੱਖਿਆ ਚ ਕੀਤਾ ਵਾਧਾ

20 ਮਾਰਚ, 2023: ਸਲਮਾਨ ਖਾਨ ਨੂੰ ਧਮਕੀ ਭਰੀ ਈ ਮੇਲ ਮਿਲਣ ਮਗਰੋਂ ਮੁੰਬਈ ਪੁਲਿਸ ਨੇ ਉਸਦੀ ਸੁਰੱਖਿਆ ਵਿਚ ਹੋਰ ਵਾਧਾ ਕਰ ਦਿੱਤਾ ਹੈ। ਬਾਂਦਰਾ ਪੁਲਿਸ ਨੇ ਧਾਰਾ 506 (2), 120 (ਬੀ) ਅਤੇ 34 ਆਈ ਪੀ ਸੀ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਸਲਮਾਨ ਖਾਨ ਨੂੰ ਉਹਨਾਂ ਦੇ ਦਫਤਰ ਵਿਚ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਈ-ਮੇਲ ਭੇਜਣ ਵਾਲੇ ਨੇ ਲਿਖਿਆ, “ਗੋਲਡੀ ਭਾਈ (ਗੋਲਡੀ ਬਰਾੜ) ਸਲਮਾਨ ਖਾਨ ਨਾਲ ਫੇਸ-ਟੂ-ਫੇਸ ਗੱਲ ਕਰਨਾ ਚਾਹੁੰਦਾ ਹੈ।ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਰਜ ਕੀਤੀ ਗਈ ਐਫਆਈਆਰ ਵਿਚ ਬਿਸ਼ਨੋਈ ਅਤੇ ਬਰਾੜ ਤੋਂ ਇਲਾਵਾ ਰੋਹਿਤ ਦਾ ਵੀ ਨਾਮ ਹੈ। ਬਠਿੰਡਾ ਜੇਲ੍ਹ ਵਿਚ ਬੰਦ ਬਿਸ਼ਨੋਈ ਅਤੇ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਹਨ। ਇਹ ਸ਼ਿਕਾਇਤ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲਿਸ ਕੋਲ ਦਰਜ ਕਰਵਾਈ ਹੈ। ਪੁਲਿਸ ਅਨੁਸਾਰ ਗੁੰਜਾਲਕਰ, ਅਦਾਕਾਰ ਦੇ ਬਾਂਦਰਾ ਨਿਵਾਸ ‘ਤੇ ਅਕਸਰ ਆਉਂਦਾ ਹੈ ਅਤੇ ਕਲਾਕਾਰਾਂ ਨਾਲ ਜੁੜੀ ਇਕ ਪ੍ਰਬੰਧਨ ਕੰਪਨੀ ਚਲਾਉਂਦਾ ਹੈ।

ਧਿਕਾਰੀ ਨੇ ਐਫਆਈਆਰ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਗੁੰਜਲਕਰ ਸ਼ਨੀਵਾਰ ਦੁਪਹਿਰ ਨੂੰ ਗਲੈਕਸੀ ਅਪਾਰਟਮੈਂਟਸ ਵਿਚ ਖਾਨ ਦੇ ਦਫਤਰ ਵਿਚ ਸੀ, ਤਾਂ ਉਸ ਨੇ ‘ਰੋਹਿਤ ਗਰਗ’ ਦੀ ਆਈਡੀ ਤੋਂ ਇੱਕ ਈ-ਮੇਲ ਦੇਖਿਆ। ਇਹ ਈ-ਮੇਲ ਹਿੰਦੀ ਵਿਚ ਲਿਖਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਕ ਨਿਊਜ਼ ਚੈਨਲ ਨੂੰ ਲਾਰੈਂਸ ਵਲੋਂ ਦਿੱਤਾ ਗਿਆ ਇੰਟਰਵਿਊ ਸਲਮਾਨ ਖਾਨ ਨੇ ਜ਼ਰੂਰ ਦੇਖਿਆ ਹੋਵੇਗਾ ਅਤੇ ਜੇਕਰ ਉਹਨਾਂ ਨੇ ਨਹੀਂ ਦੇਖਿਆ ਹੈ ਤਾਂ ਉਹ ਇਸ ਨੂੰ ਜ਼ਰੂਰ ਦੇਖਣ।ਐਫਆਈਆਰ ਅਨੁਸਾਰ ਈ-ਮੇਲ ਵਿਚ ਕਿਹਾ ਗਿਆ ਸੀ ਕਿ ਜੇਕਰ ਖਾਨ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਗੋਲਡੀ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨ। ਈ-ਮੇਲ ਵਿਚ ਕਿਹਾ ਕਿ ਅਜੇ ਵੀ ਸਮਾਂ ਹੈ ਪਰ “ਅਗਲੀ ਵਾਰ ਝਟਕਾ ਦੇਖਣ ਨੂੰ ਮਿਲੇਗਾ”। ਐਫਆਈਆਰ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 506-2 (ਅਪਰਾਧਿਕ ਧਮਕੀ ਲਈ ਸਜ਼ਾ) ਅਤੇ 34 (ਸਾਂਝੀ ਇਰਾਦਾ) ਦੇ ਤਹਿਤ ਦਰਜ ਕੀਤੀ ਗਈ ਹੈ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39939 posts
  • 0 comments
  • 0 fans