Menu

ਬਠਿੰਡਾ ਰਨਰਜ਼ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬੀਐਮ ਐਜੂਕੇਸ਼ਨ ਦੇ ਸਹਿਯੋਗ ਨਾਲ 5ਵੀਂ ਸਲਾਨਾ ਹਾਫ਼ ਮੈਰਾਥਨ ਕਰਵਾਈ

ਫ਼ੋਟੋ- ਰਾਮ ਸਿੰਘ ਗਿੱਲ

ਬਠਿੰਡਾ, 19 ਮਾਰਚ (ਨਵਰੀਤ): ਬਠਿੰਡਾ ਰਨਰਜ਼ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬੀਐਮ ਐਜੂਕੇਸ਼ਨ ਦੇ ਸਹਿਯੋਗ ਨਾਲ  5ਵੀਂ ਸਲਾਨਾ ਹਾਫ਼ ਮੈਰਾਥਨ ਕਰਵਾਈ ਗਈ, ਜਿਸ ਤਹਿਤ ਅੱਜ ਇੱਥੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਕਾਲੋਨੀ ਤੋਂ ਸ਼ੁਰੂ ਹੋਈ। ਇਸ ਮੈਰਾਥਨ ਨੂੰ ਵਿਧਾਇਕ ਬਠਿੰਡਾ (ਸ਼ਹਿਰੀ)  ਜਗਰੂਪ ਗਿੱਲ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਜਗਰੂਪ ਗਿੱਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਠਿੰਡਾ ਰਨਰਜ਼ ਕਲੱਬ ਵਲੋਂ ਕੀਤੇ  ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਮੈਰਾਥਨ ਦਾ ਮੁੱਖ ਮਕਸਦ ਬਠਿੰਡਾ ਵਾਸੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਦੂਰਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ।

          ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਅਤੇ 1 ਕਿਲੋਮੀਟਰ ਤੱਕ ਬੱਚਿਆਂ ਦੀਆਂ ਦੌੜਾ ਕਰਵਾਈਆਂ ਗਈਆਂ। ਇਸ ਮੈਰਾਥਨ ਵਿੱਚ ਪੂਰੇ ਭਾਰਤ ਵਿੱਚੋਂ 1500 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ। ਭਾਗ ਲੈਣ ਵਾਲੇ ਸਾਰੇ ਦੌੜਾਕਾਂ ਲਈ ਟੀ-ਸ਼ਰਟ, ਮੈਡਲ, ਅਤੇ ਰਿਫ਼ਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਦੌੜ (ਲੜਕਿਆਂ) ਚ ਮਾਹੇਸ਼ ਕੁਮਾਰ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਸਰਾ ਤੇ ਜਗਤਾਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21 ਕਿਲੋਮੀਟਰ ਦੌੜ (ਲੜਕੀਆਂ) ਚ ਮਨਪ੍ਰੀਤ ਕੌਰ ਨੇ ਪਹਿਲਾ, ਸਰਬਜੀਤ ਕੌਰ ਨੇ ਦੂਸਰਾ ਤੇ ਸੋਨੀਆ ਗਰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 10 ਕਿਲੋਮੀਟਰ ਦੌੜ (ਲੜਕਿਆਂ) ਚ ਹਰੀਸ਼ ਚੰਦਰ ਨੇ ਪਹਿਲਾ, ਰਵੀ ਕੁਮਾਰ ਨੇ ਦੂਸਰਾ ਅਤੇ ਫੁਲਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 10 ਕਿਲੋਮੀਟਰ ਦੌੜ (ਲੜਕੀਆਂ) ਚ ਪ੍ਰਗਤੀ ਗੁਪਤਾ ਨੇ ਪਹਿਲਾ, ਦਵਿੰਦਰ ਕੌਰ ਨੇ ਦੂਸਰਾ ਅਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵਜੋਂ ਬਠਿੰਡਾ ਪ੍ਰਸ਼ਾਸਨ ਵਲੋਂ ਟੀ-ਸ਼ਰਟ, ਮੈਡਲ ਅਤੇ ਨਕਦ ਰਾਸ਼ੀ ਵੀ ਦਿੱਤੀ ਗਈ।

          ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਬਠਿੰਡਾ ਰਨਰਜ਼ ਕਲੱਬ ਦੇ ਨੁਮਾਇੰਦੇ ਤੇਜਿੰਦਰ ਸਿੰਘ, ਸੰਜੀਵ ਸਿੰਗਲਾ, ਰੂਬੀ ਢਿੱਲੋਂ, ਕੇਵਲ ਕਿਸ਼ਨ, ਵਿਸ਼ਾਲ, ਮੇਹਰ ਸਿੰਘ, ਡੀਕੇ ਐਡਵਰਟਾਈਜ਼ਰ ਤੋਂ ਰਾਮਾ ਸੰਕਰ ਗੁਪਤਾ, ਸਟੂਡੀਓ 21 ਤੋਂ ਇਕਬਾਲ ਅਤੇ ਮਨੋਜ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਫ਼ ਮੈਰਾਥਨ ਵਿੱਚ ਭਾਗ ਲੈਣ ਵਾਲੇ ਦੌੜਾਕ ਆਦਿ ਹਾਜ਼ਰ ਸਨ।

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ ਕਾਮਿਆਂ ਦੀ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਯਾਨੀ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਚ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

ਭੋਜਪੁਰੀ ਐਕਟ੍ਰੈਸ ਆਕਾਂਸ਼ਾ ਦੁਬੇ ਦੀ…

26, ਮਾਰਚ- ਭੋਜਪੁਰੀ ਅਭਿਨੇਤਰੀ ਆਕਾਂਸ਼ਾ ਦੁਬੇ ਨੇ…

Listen Live

Subscription Radio Punjab Today

Our Facebook

Social Counter

  • 29798 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…