Menu

PM ਮੋਦੀ ਲਈ ਡਿਨਰ ਹੋਸਟ ਕਰ ਸਕਦੇ ਨੇ ਬਾਇਡੇਨ, ਜੂਨ ‘ਚ ਯੋਗ ਦਿਵਸ ਮੌਕੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ

19, ਮਾਰਚ- ਪ੍ਰਧਾਨ ਮੰਤਰੀ ਜੂਨ ਵਿੱਚ ਅਮਰੀਕਾ ਜਾਣ ਵਾਲੇ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਉਨ੍ਹਾਂ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ ਸਕਦੇ ਹਨ। ਸੂਤਰਾਂ ਅਨੁਸਾਰ ਨਿਊਯਾਰਕ ਵਿੱਚ PM ਮੋਦੀ UN ਹੈੱਡਕੁਆਰਟਰ ਵਿੱਚ ਵਿਸ਼ਵ ਯੋਗ ਦਿਵਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸਦੇ ਬਾਅਦ ਸ਼ਿਕਾਗੋ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਮੋਦੀ ਇੱਕ ਵੱਡੇ ਕਮਿਊਨਿਟੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸ ਮੀਟਿੰਗ ਤੋਂ ਪਹਿਲਾਂ PM ਮੋਦੀ ਅਤੇ ਰਾਸ਼ਟਰਪਤੀ ਬਾਇਡੇਨ ਮਈ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੀ ਕਵਾਡ ਮੀਟਿੰਗ ਦੇ ਦੌਰਾਨ ਵੀ ਮਿਲਣਗੇ। ਕਵਾਡ ਦੇਸ਼ਾਂ ਦੀ ਇਸ ਬੈਠਕ ਵਿੱਚ ਜਪਾਨ ਤੇ ਆਸਟ੍ਰੇਲੀਆਈ ਲੀਡਰ ਵੀ ਮੌਜੂਦ ਰਹਿਣਗੇ। ਉੱਥੇ 9-10 ਸਤੰਬਰ ਵਿੱਚ ਭਾਰਤ G-20 ਸੰਮੇਲਨ ਵੀ ਹੋਸਟ ਕਰਨ ਵਾਲਾ ਹੈ, ਜਿਸ ਵਿੱਚ ਬਾਇਡੇਨ ਵੀ ਸ਼ਾਮਿਲ ਹੋਣਗੇ ।

PM ਮੋਦੀ ਇਸ ਤੋਂ ਪਹਿਲਾਂ 5 ਵਾਰ ਅਮਰੀਕੀ ਰਾਸ਼ਟਰਪਤੀ ਬਾਇਡੇਨ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਮੁਲਾਕਾਤ ਸਤੰਬਰ 2021 ਵਿੱਚ ਅਮਰੀਕਾ ਵਿੱਚ ਹੋਈ ਸੀ। ਉਦੋਂ ਦੋਹਾਂ ਨੇਤਾਵਾਂ ਨੇ ਵ੍ਹਾਈਟ ਹਾਊਸ ਵਿੱਚ ਕਰੀਬ 90 ਮਿੰਟ ਤੱਕ ਗੱਲਬਾਤ ਕੀਤੀ ਸੀ। ਇਸਦੇ ਬਾਅਦ ਮੋਦੀ ਤੇ ਬਾਇਡੇਨ ਅਕਤੂਬਰ ਵਿੱਚ ਇਟਲੀ ਵਿੱਚ G-20 ਸੰਮੇਲਨ ਦੇ ਦੌਰਾਨ ਮਿਲੇ ਸੀ। ਦੋਹਾਂ ਨੇਤਾਵਾਂ ਦੀ ਅਗਲੀ ਮੁਲਾਕਾਤ ਮਈ 2022 ਵਿੱਚ QUAD ਸੰਮੇਲਨ ਦੇ ਦੌਰਾਨ ਹੋਈ ਸੀ। ਫਿਰ ਦੋਨੋਂ ਜੂਨ 2022 ਵਿੱਚ G-7 ਸਮਿਟ ਦੇ ਦੌਰਾਨ ਜਰਮਨੀ ਵਿੱਚ ਮਿਲੇ ਸੀ। ਮੋਦੀ-ਬਾਇਡੇਨ ਦੀ ਆਖਰੀ ਮੁਲਾਕਾਤ ਨਵੰਬਰ 2022 ਵਿੱਚ ਇੰਡੋਨੇਸ਼ੀਆ ਦੇ ਬਾਲੀ ਵਿੱਚ G-20 ਸੰਮੇਲਨ ਦੇ ਦੌਰਾਨ ਹੋਈ ਸੀ।

ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਬਾਇਡੇਨ ਦਾ ਤੀਜਾ ਸਟੇਟ ਡਿਨਰ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕਰੋਂ ਦੇ ਲਈ ਦਸੰਬਰ 2022 ਵਿੱਚ ਡਿਨਰ ਆਯੋਜਿਤ ਕੀਤਾ ਸੀ। ਇੱਥੇ ਹੀ ਬਾਇਡੇਨ ਦੱਖਣੀ ਕੋਰੀਆ ਦੇ ਰਾਹਸਟਰਪਾਤੀ ਨੂੰ 26 ਅਪ੍ਰੈਲ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ ਚੁੱਕੇ ਹਨ। ਦੱਸਣਯੋਗ ਹੈ ਕਿ ਸਟੇਟ ਡਿਨਰ ਅਮਰੀਕਾ ਦਾ ਆਫੀਸ਼ੀਅਲ ਡਿਨਰ ਹੁੰਦਾ ਹੈ। ਇਹ ਵ੍ਹਾਈਟ ਹਾਊਸ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਤੇ ਫਰਸਟ ਲੇਡੀ ਕਿਸੇ ਦੂਜੇ ਦੇਸ਼ ਦੇ ਹੈੱਡ ਆਫ਼ ਗਾਰਮੈਂਟ ਦੇ ਲਈ ਡਿਨਰ ਹੋਸਟ ਕਰਦੇ ਹਨ।

ਜਾਦੂ-ਟੋਣੇ ਦੇ ਸ਼ੱਕ ਚ ਬਜ਼ੁਰਗ ਜੋੜੇ ਨੂੰ…

27 ਮਾਰਚ 2023-ਪੱਛਮੀ ਬੰਗਾਲ ਚ ਜਾਦੂ-ਟੋਣੇ ਦੇ ਸ਼ੱਕ ਚ ਇਕ ਬਜ਼ੁਰਗ ਜੋੜੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ…

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

Listen Live

Subscription Radio Punjab Today

Our Facebook

Social Counter

  • 29802 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…