Menu

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਪੀਲ-‘ਬਰਸੀ ‘ਤੇ ਆਉਣ ਵਾਲਿਆਂ ਨੂੰ ਨਾ ਰੋਕਿਆ ਜਾਵੇ’

19, ਮਾਰਚ- ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਦੇ ਸਿਰਸਾ ਰੋਡ ‘ਤੇ ਸਥਿਤ ਨਵੀਂ ਅਨਾਜ ਮੰਡੀ ਵਿਚ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਸੀ ਉਤੇ ਆਉਣ ਵਾਲੇ ਲੋਕਾਂ ਨੂੰ ਨਾ ਰੋਕਿਆ ਜਾਵੇ।

ਬਲਕੌਰ ਸਿੰਘ ਨੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਤੇ ਨੇਤਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਿੱਧੂ ਦੀ ਬਰਸੀ ਉਤੇ ਆਉਣ ਵਾਲੇ ਲੋਕਾਂ ਨੂੰ ਨਾ ਰੋਕਿਆ ਜਾਵੇ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਇੰਟਰਨੈੱਟ ਬੰਦ ਹੋਣ ਕਾਰਨ ਮੂਸੇਵਾਲਾ ਦੇ ਚਾਹੁਣ ਵਾਲਿਆਂ ਵਿਚ ਨਿਰਾਸ਼ਾ ਹੈ। ਬੀਤੇ ਦਿਨੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਭਾਰੀ ਗਿਣਤੀ ਵਿਚ ਤੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਸੀ।

ਮਾਨਸਾ ਤੋਂ ਆਉਂਦੇ ਹੋਏ ਪਹਿਲੇ ਗੇਟ ਤੋਂ ਪਬਲਿਕ ਦੀ ਐਂਟਰੀ ਹੈ ਤੇ ਦੂਜੇ ਗੇਟ ਤੋਂ ਵੀਵੀਆਈਪੀ ਤੇ ਤੀਜ ਗੇਟ ‘ਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ। ਪੰਡਾਲ ਵਿਚ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਤੇ 5911 ਟਰੈਕਟਰ ਦੇ ਨਾਲ-ਨਾਲ ਉਨ੍ਹਾਂ ਦਾ ਸਟੈਚੂ ਵੀ ਰੱਖਿਆ ਜਾਵੇਗਾ।ਦੱਸਣਾ ਬਣਦਾ ਹੈ ਕਿ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਸ਼ੁੱਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਮੁਲਜ਼ਮ ਐਨਕਾਊਂਟਰ ਵਿਚ ਮਾਰੇ ਗਏ ਹਨ।

ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਸੀ। ਲਾਰੈਂਸ ਨੇ ਪੂਰੀ ਪਲਾਨਿੰਗ ਕੀਤੀ ਸੀ ਜਿਸ ਨੂੰ ਉਸ ਦੇ ਭਰਾ ਅਨਮੋਲ, ਕੈਨੇਡਾ ਬੈਠੇ ਸਾਥੀ ਗੋਲਡੀ ਬਰਾੜ ਤੇ ਭਾਣਜੇ ਸਚਿਨ ਥਾਪਨ ਨੇ ਅੰਜਾਮ ਦਿੱਤਾ। ਸ਼ਾਰਪ ਸ਼ੂਟਰ 25 ਮਈ ਨੂੰ ਹੀ ਮਾਨਸਾ ਪਹੁੰਚ ਚੁੱਕੇ ਸਨ। ਉਹ ਉਦੋਂ ਤੋਂ ਹੀ ਮੂਸੇਵਾਲਾ ਦੀ ਹੱਤਿਆ ਲਈ ਮੌਕਾ ਲੱਭ ਰਹੇ ਹਨ। ਉੁਨ੍ਹਾਂ ਨੇ 27 ਮਈ ਨੂੰ ਵੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕੇ ਸਨ। ਮੂਸੇਵਾਲਾ ਨੂੰ ਮਾਰਨ ਵਾਲੇ 8 ਸ਼ਾਰਪ ਸ਼ੂਟਰ ਸਨ। ਗੋਲਡੀ ਬਰਾੜ ਨੇ ਗੈਂਗਸਟਰ ਲਾਰੈਂਸ ਦੇ ਕਹਿਣ ‘ਤੇ ਮੂਸੇਵਾਲਾ ਦੀ ਹੱਤਿਆ ਕਰਾਈ ਸੀ।

ਚਾਚੇ ਨੇ 7 ਸਾਲਾ ਮਸੂਮ ਭਤੀਜੀ ਦਾ…

2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ…

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ…

ਛੱਤੀਸਗੜ੍ਹ 2 ਮਾਰਚ 2024 : ਛੱਤੀਸਗੜ੍ਹ ‘ਚ…

ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼…

ਚੰਡੀਗੜ੍ਹ, 2 ਮਾਰਚ 2024 – ਸ਼ਾਨਨ ਪਾਵਰ…

ਗੌਤਮ ਗੰਭੀਰ ਵੱਲੋਂ ਰਾਜਨੀਤੀ ਤੋਂ…

ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ…

Listen Live

Subscription Radio Punjab Today

6 ਮੰਜ਼ਿਲਾ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,…

ਢਾਕਾ 1 ਮਾਰਚ 2024 – ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ…

ਭਿਆਨਕ ਹਾਦਸਾ: ਪੁਲ ਤੋਂ ਹੇਠਾਂ…

28 ਫਰਵਰੀ 2024: ਅਫਰੀਕੀ ਦੇਸ਼ ਮਾਲੀ ‘ਚ…

ਅਮਰੀਕਾ ‘ਚ ਅਣਪਛਾਤਿਆਂ ਨੇ ਗੋ.ਲੀਆਂ…

ਨਿਊਯਾਰਕ, 26 ਫਰਵਰੀ 2024 – ਬੀਤੇ ਦਿਨ…

ਯੂਕੇ ਦੀ ਸੰਸਦ ‘ਚ ਸਿੱਖ…

ਲੰਡਨ: 23 ਫਰਵਰੀ 2024- ਭਾਰਤ ਵਿਚ ਇੱਕ…

Our Facebook

Social Counter

  • 38861 posts
  • 0 comments
  • 0 fans