Menu

ਮਾਂ ਦਾ ਕਤਲ ਕਰਕੇ ਲਾਸ਼ ਦੇ ਮਾਰਬਲ ਕਟਰ ਨਾਲ ਕੀਤੇ ਟੁਕੜੇ, ਲਾਸ਼ ਨੂੰ 2 ਮਹੀਨੇ ਰੱਖਿਆ ਘਰ, ਧੀ ਗ੍ਰਿਫ਼ਤਾਰ

19, ਮਾਰਚ- ਮੁੰਬਈ ਦੀ 23 ਸਾਲਾ ਮਹਿਲਾ ਨੇ ਆਪਣੀ 55 ਸਾਲਾ ਮਾਂ ਦੀ ਕਥਿਤ ਤੌਰ ‘ਦੇ ਹੱਤਿਆ ਕਰ ਦਿੱਤੀ। ਕਤਲ ਕਰਨ ਦੇ ਬਾਅਦ ਮਹਿਲਾ ਨੇ ਆਪਣੀ ਮਾਂ ਦੇ ਸਰੀਰ ਨੂੰ ਕੱਟ ਦਿੱਤਾ ਤੇ ਉਸ ਨੂੰ ਆਪਣੇ ਘਰ ਵਿਚ ਰੱਖ ਦਿੱਤਾ। ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮਹਿਲਾ ਨੇ ਲਾਸ਼ ਦੇ ਟੁਕੜਿਆਂ ਨੂੰ ਲਗਭਗ 2 ਮਹੀਨਿਆਂ ਤੱਕ ਘਰ ਵਿਚ ਹੀ ਰੱਖੀ ਰੱਖਿਆ। ਲਾਸ਼ ਦੀ ਬਦਬੂ ਤੋਂ ਬਚਣ ਲਈ ਮਹਿਲਾ ਨੇ ਚਾਹ ਪਾਊਡਰ 35-40 ਬੋਤਲ ਏਅਰ ਫ੍ਰੈਸ਼ਨਰ ਤੇ ਫਿਨਾਈਲ ਦਾ ਇਸਤੇਮਾਲ ਕੀਤਾ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦਾ ਨਾਂ ਰਿੰਪਲ ਜੈਨ ਹੈ। ਪੁਲਿਸ ਨੇ ਦੱਸਿਆ ਕਿ ਮਹਿਲਾ ਨੇ ਸਰੀਰ ਨੂੰ ਕੱਟਣ ਤੇ ਬਦਬੂ ਨੂੰ ਦਬਾਉਣ ਦੇ ਤਰੀਕਿਆਂ ਬਾਰੇ ਜਾਣਨ ਲਈ ਇੰਟਰਨੈੱਟ ਦਾ ਸਹਾਰਾ ਲਿਆ। ਰਿੰਪਲ ਜੈਨ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ 27 ਦਸੰਬਰ ਨੂੰ ਉਸ ਦੀ ਮਾਂ ਵੀਨਾ ਕਥਿਤ ਤੌਰ ‘ਤੇ ਪਹਿਲੀ ਮੰਜ਼ਿਲ ਤੋਂ ਡਿੱਗ ਗਈ ਸੀ। ਉੁਸ ਦੀ ਮਾਂ ਜਿਸ ਨੂੰ ਸਿਰ ਸਣੇ ਕਈ ਥਾਵਾਂ ‘ਤੇ ਸੱਟਾਂ ਵੱਜੀਆਂ ਸਨ, ਉਸ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਉਸ ਨੂੰ ਡਾਕਟਰ ਕੋਲ ਵੀ ਨਹੀਂ ਲਿਜਾਇਆ ਗਿਆ।

ਰਿੰਪਲ ਨੇ ਦਾਅਵਾ ਕੀਤਾ ਕਿ ਉਸ ਨੂੰ ਡਰ ਸੀ ਕਿ ਉਸ ਦੀ ਮਾਂ ਦੀ ਮੌਤ ਲਈ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਤੇ ਇਸ ਲਈ ਉਸ ਨੇ ਸਬੂਤਾਂ ਨੂੰ ਮਿਟਾਉਣ ਲਈ ਇੰਟਰਨੈੱਟ ‘ਤੇ ਸਰਫਿੰਗ ਸ਼ੁਰੂ ਕਰ ਦਿੱਤੀ। ਉਸ ਨੇ ਲਾਲਬਾਗ ਬਾਜ਼ਾਰ ਕੋਲ ਇਕ ਦੁਕਾਨ ਤੋਂ ਇਕ ਇਲੈਕਟ੍ਰਿਕ ਮਾਰਬਲ ਕਟਰ ਖਰੀਦਿਆ ਤਾਂ ਕਿ ਸਰੀਰ ਨੂੰ ਕੱਟਿਆ ਜਾ ਸਕੇ।

ਰਿੰਪਲ ਨੇ ਸਰੀਰ ਦੇ ਟੁਕੜੇ ਕਰਨ ਲਈ ਇਲੈਕਟ੍ਰਿਕ ਮਾਰਬਲ ਕਟਰ ਦਾਤਰੀ ਤੇ ਚਾਕੂ ਦਾ ਇਸਤੇਮਾਲ ਕੀਤਾਤੇ ਉਸ ਨੇ ਬਦਬੂ ਨੂੰ ਦਬਾਉਣ ਲਈ ਏਅਰ ਫ੍ਰੈਸ਼ਨਰ, ਫਿਨਾਈਲ ਤੇ ਚਾਹ ਪਾਊਡ ਦੀ ਵੀ ਵਰਤੋਂ ਕੀਤੀ ਤਾਂ ਜੋ ਉੁਸ ਦੇ ਗੁਆਂਢੀਆਂ ਨੂੰ ਸ਼ੱਕ ਨਾ ਹੋਵੇ। ਹਾਲਾਂਕਿ ਪੁਲਿਸ ਨੇ ਅਜੇ ਵੀ ਹੱਤਿਆ ਦੇ ਪਿੱਛੇ ਦਾ ਮਕਸਦ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਕਿਹਾ ਕਿ ਮਾਂ ਤੇ ਧੀ ਵਿਚ ਅਕਸਰ ਵਿਵਾਦ ਹੁੰਦਾ ਸੀ। ਪੁਲਿਸ ਨੇ ਹੱਤਿਆ ਦੇ ਮਾਮਲੇ ਵਿਚ 27 ਸਾਲਾ ਇਕ ਵਿਅਕਤੀ ਦਾ ਬਿਆਨ ਦਰਜ ਕੀਤਾ। ਉਸ ਤੋਂ ਕਈ ਘੰਟਿਆਂ ਦੀ ਪੁੱਛਗਿਛ ਦੇ ਬਾਅਦ ਉਸ ਨੂੰ ਜਾਣ ਦਿੱਤਾ ਗਿਆ।

 

ਜਾਦੂ-ਟੋਣੇ ਦੇ ਸ਼ੱਕ ਚ ਬਜ਼ੁਰਗ ਜੋੜੇ ਨੂੰ…

27 ਮਾਰਚ 2023-ਪੱਛਮੀ ਬੰਗਾਲ ਚ ਜਾਦੂ-ਟੋਣੇ ਦੇ ਸ਼ੱਕ ਚ ਇਕ ਬਜ਼ੁਰਗ ਜੋੜੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ…

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

Listen Live

Subscription Radio Punjab Today

Our Facebook

Social Counter

  • 29803 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…