Menu

ਡੋਡ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੱਲੋਂਂ ਵੱਡੇ ਪੱਧਰ ਤੇ ਦਾਖਲਾ ਮੁਹਿੰਮ ਮਹਾਂ-ਅਭਿਆਨ ਕੈਂਪ ਲਗਾਇਆ

ਬਾਜਾਖਾਨਾ, 18 ਮਾਰਚ (ਜਗਦੀਪ ਸਿੰਘ ਗਿੱਲ): ਨਜਦੀਕੀ ਪਿੰਡ ਡੋਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੇਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਸ਼ੁਰੂ ਕੀਤੀ ਗਈ ਸੈਸ਼ਨ 2023-24 ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦਾਖ਼ਲਾ ਮੁਹਿੰਮ ਅਨੁਸਾਰ ਵੱਡੇ ਪੱਧਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਦਲਬੀਰ ਸਿੰਘ ਰਤਨ ਦੀ ਅਗਵਾਈ ਹੇਠ ਦਾਖ਼ਲਿਆਂ ਦਾ ਮਹਾਂ ਅਭਿਆਨ ਕੈਂਪ ਲਗਾਇਆ ਗਿਆ । ਇਸ ਦਾਖ਼ਲਾ ਮੁਹਿੰਮ ਮਹਾਂ-ਅਭਿਆਨ ਕੈਂਪ ਦੌਰਾਨ ਸਕੂਲ ਮੁਖੀ  ਰਣਜੀਤ ਸਿੰਘ ਮੱਲਾ ਵੱਲੋਂਂ ਪਿੰਡ ਦੇ ਸੱਜਣ -ਪਤਵੰਤੇ , ਬੱਚਿਆਂ ਦੇ ਮਾਪਿਆਂ ਨੂੰ , ਅਧਿਕਾਰੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਦਾਖ਼ਲਾ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸੈਂਟਰ ਹੈਡ ਟੀਚਰ ਬਾਜਾਖਾਨਾ  ਜਸਵੰਤ ਸਿੰਘ ਸੰਧੂ ਅਤੇ ਅਧਿਆਪਕ ਸੁਖਵੰਤ ਸਿੰਘ ਵੱਲੋਂਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ 3 ਤੋਂ 5 ਸਾਲ ਤੱਕ ਉਮਰ ਦੇ ਬੱਚਿਆਂ ਲਈ ਅਤੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਲਈ ਮੁਫ਼ਤ ਦਾਖ਼ਲਾ ਕੀਤਾ ਜਾ ਰਿਹਾ ਹੈ । ਸਕੂਲ ਦੇ ਬੱਚਿਆਂ ਲਈ ਮੁਫ਼ਤ ਕਿਤਾਬਾਂ, ਗਰਮੀ ਅਤੇ ਸਰਦੀ ਦੇ ਮੌਸਮ ਲਈ ਮੁਫ਼ਤ ਸਕੂਲ ਵਰਦੀਆਂ, ਪਹਿਲੀ ਤੋਂ ਅੱਠਵੀਂ ਜਮਾਤ ਤੱਕ ਸਾਰੇ ਬੱਚਿਆਂ ਨੂੰ ਦੁਪਹਿਰ ਦਾ ਪੋਸਟਿਕ ਭੋਜਨ, ਸਿੱਖਿਆ ਦੇ ਨਾਲ-ਨਾਲ ਸਹਿ ਗਤੀਵਿਧੀਆਂ ਜਿਵੇਂ ਕਿ ਹੈ ਆਮ-ਗਿਆਨ ਮੁਕਾਬਲੇ, ਸੁੰਦਰ ਲਿਖਾਈ ਅਤੇ ਪੇਂਟਿੰਗ ਮੁਕਾਬਲੇ, ਜ਼ਿਲ੍ਹਾ  ਅਤੇ ਰਾਜ ਪੱਧਰੀ ਤੱਕ ਦੀਆਂ ਖੇਡਾਂ ਦੀਆਂ ਪ੍ਰਤੀਯੋਗਤਾਵਾਂ, ਪ੍ਰੋਜੈਕਟਰ ਅਤੇ ਕੰਪਿਊਟਰ ਰਾਹੀਂ ਸਿੱਖਿਆ , ਸਭਿਆਚਾਰਕ ਮੁਕਾਬਲੇ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ । ਇਸ ਮੌਕੇ 16 ਨਵੇਂ ਦਾਖ਼ਲੇ ਕੀਤੇ ਗਏ । ਇਸ ਮੌਕੇ ਪਿੰਡ ਡੋਡ ਦੀ ਸਰਪੰਚ ਕੁਲਵੀਰ ਕੌਰ ਦੇ ਪਤੀ ਸਰਦਾਰ ਕੁਲਦੀਪ ਸਿੰਘ ਗਿੱਲ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ  ਦਲਬੀਰ ਸਿੰਘ ਰਤਨ , ਸੈਂਟਰ ਹੈਡ ਟੀਚਰ ਜਸਵੰਤ ਸਿੰਘ ਸੰਧੂ , ਸਕੂਲ ਮੁਖੀ ਰਣਜੀਤ ਸਿੰਘ ਮੱਲਾ , ਸਕੂਲ ਭਲਾਈ ਟਰੱਸਟ ਦੇ ਪ੍ਰਧਾਨ  ਸ਼ਾਮ ਪ੍ਰਤਾਪ ਸ਼ਰਮਾ , ਸਕੱਤਰ ਸਰਦਾਰ ਜਸਵੀਰ ਸਿੰਘ ਜੱਸਾ ਡੋਡ , ਖ਼ਜ਼ਾਨਚੀ ਗੁਰਜਿੰਦਰ ਸਿੰਘ ਕਾਮਰੇਡ, ਪਰਗਟ ਸਿੰਘ ਚੇਅਰਮੈਨ, ਗ੍ਰਾਮ ਪੰਚਾਇਤ ਪਿੰਡ ਡੋਡ ਦੇ ਪੰਚ ਅੰਗਰੇਜ ਸਿੰਘ, ਜਸਵੀਰ ਸਿੰਘ, ਅਧਿਆਪਕ ਬਲਜੀਤ ਗਰੋਵਰ, ਮਨਪ੍ਰੀਤ ਕੌਰ, ਰਜਨੀ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ ।

ਜਾਦੂ-ਟੋਣੇ ਦੇ ਸ਼ੱਕ ਚ ਬਜ਼ੁਰਗ ਜੋੜੇ ਨੂੰ…

27 ਮਾਰਚ 2023-ਪੱਛਮੀ ਬੰਗਾਲ ਚ ਜਾਦੂ-ਟੋਣੇ ਦੇ ਸ਼ੱਕ ਚ ਇਕ ਬਜ਼ੁਰਗ ਜੋੜੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ…

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

Listen Live

Subscription Radio Punjab Today

Our Facebook

Social Counter

  • 29802 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…