Menu

ਸੁਰਿੰਦਰ ਪਾਲ ਸਿੰਘ ਦਬੜੀਖਾਨਾ ਬਣੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

19 ਮਾਰਚ ਨੂੰ ਦਿੱਲੀ ਦੇ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਕੀਤੀ ਅਪੀਲ
ਬਾਜਾਖਾਨਾ, 18 ਮਾਰਚ (ਜਗਦੀਪ ਸਿੰਘ ਗਿੱਲ): ਕਿਰਤੀ ਕਿਸਾਨ ਯੂਨੀਅਨ ਫ਼ਰੀਦਕੋਟ ਦਾ ਸਾਲਾਨਾ ਇਜਲਾਸ ਸੂਬਾਈ ਮੀਤ ਪ੍ਰਧਾਨ  ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਇਆ| ਜਿਸ ਵਿੱਚ ਜ਼ਿਲ੍ਹੇ ਦੀਆਂ 26 ਇਕਾਈਆਂ ਵਿੱਚੋਂ ਕਰੀਬ 100 ਡੈਲੀਗੇਟ ਅਤੇ ਲਗਭਗ 150 ਹੋਰ ਸਰਗਰਮ ਵਰਕਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਸਕੱਤਰ ਸਰਦੂਲ ਸਿੰਘ ਨੇ ਜ਼ਿਲ੍ਹਾ ਸੰਗਠਨ ਦੀ ਸਾਲਾਨਾ ਰਿਪੋਰਟ ਪੜੀ| ਜਿਸ ਵਿੱਚ ਯੂਨੀਅਨ ਦੀ ਸਾਲ ਭਰ ਦੀ ਕਾਰਗੁਜ਼ਾਰੀ, ਪ੍ਰਾਪਤੀਆਂ, ਖ਼ਾਮੀਆਂ ਅਤੇ ਯੂਨੀਅਨ ਨੂੰ ਮਜ਼ਬੂਤ ਕਰਨ ਅਤੇ ਵਿਸਥਾਰਣ ਵਾਸਤੇ ਸੁਝਾਅ ਦਿੱਤੇ ਗਏ। ਇਸ ਮੌਕੇ ਪ੍ਰਧਾਨਗੀ ਭਾਸ਼ਣ ਰਾਜਿੰਦਰ ਸਿੰਘ ਨੇ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਦਰਪੇਸ਼ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਹਿਰਦ ਅਤੇ ਸਰਗਰਮ ਕਿਸਾਨ ਯੂਨੀਅਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਏਕੇ ਨਾਲ ਲਾਮਬੰਦ ਹੋਣ ‘ਤੇ ਜ਼ੋਰ ਦਿੱਤਾ ਅਤੇ ਅਤੇ ਆਪਣੇ ਵਰਕਰਾਂ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਸਤਾਵਿਤ ਪ੍ਰਮੁੱਖ ਮੁੱਦਿਆਂ ਉੱਤੇ ਗੰਭੀਰਤਾ ਨਾਲ ਕੰਮ ਕਰਨ ਲਈ ਪ੍ਰੇਰਿਆ। ਇਨ੍ਹਾਂ ਮੁੱਦਿਆਂ ਵਿੱਚ ਨਹਿਰੀ ਪਾਣੀ ਸਾਰਾ ਸਾਲ ਅਤੇ ਹਰ ਖੇਤ ਤੱਕ ਪੁਚਾਉਣਾ, ਨਹਿਰੀ ਢਾਂਚਾ ਬਹਾਲ ਕਰਨਾਂ, ਹੈੱਡ ਵਰਕਸਾਂ ਦਾ ਪ੍ਰਬੰਧ ਪੰਜਾਬ ਨੂੰ ਸੌਂਪਣਾ, ਰਾਇਪੇਰੀਅਨ ਸਿਧਾਂਤ ਨੂੰ ਮਾਨਤਾ ਦੇਣੀ, ਨਹਿਰਾਂ ਦਰਿਆਵਾਂ ਵਿੱਚ ਦੂਸ਼ਿਤ ਪਾਣੀ ਸੁੱਟਣ ਤੋਂ ਰੋਕਣਾ, ਡੈਮ ਸੇਫ਼ਟੀ ਐਕਟ ਨੂੰ ਰੱਦ ਕਰਨਾਂ ਅਤੇ ਕਿਸਾਨ ਪੱਖੀ ਤੇ ਕੁਦਰਤ ਪੱਖੀ ਖੇਤੀ ਮਾਡਲ ਲਾਗੂ ਕਰਨਾ ਆਦਿ ਹੈ। ਇਸ ਮੌਕੇ ਸੂਬਾਈ ਆਬਜਰਬਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ 2023-2024 ਲਈ ਜ਼ਿਲ੍ਹਾ ਕਮੇਟੀ ਦੀ ਚੋਣ ਕਰਵਾਈ ਗਈ ਜੋ ਸਰਵ ਸੰਮਤੀ ਨਾਲ ਸੰਪੰਨ ਹੋ ਗਈ ਅਤੇ ਇਸ ਮੁਤਾਬਿਕ ਸੁਰਿੰਦਰ ਪਾਲ ਸਿੰਘ ਦਬੜੀਖਾਨਾ ਨੂੰ ਪ੍ਰਧਾਨ, ਸਰਦੂਲ ਸਿੰਘ ਕਾਸਿਮ ਭੱਟੀ ਨੂੰ ਸਕੱਤਰ, ਰਾਜਿੰਦਰ ਸਿੰਘ ਕਿੰਗਰਾ ਨੂੰ ਮੀਤ ਪ੍ਰਧਾਨ, ਗੁਰਚਰਨ ਸਿੰਘ ਫ਼ੌਜੀ ਹਰੀ ਨੌਂ ਨੂੰ ਖ਼ਜ਼ਾਨਚੀ ਅਤੇ ਜਗਦੀਪ ਸਿੰਘ ਦੀਪ ਸਿੰਘ ਵਾਲਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂਂ ਇਲਾਵਾ, ਬਲਵਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਮੀਤ ਸਿੰਘ ਸੰਗਰਾਹੂਰ, ਨਾਇਬ ਸਿੰਘ ਫ਼ੌਜੀ ਕੋਠੇ ਮਾਹਲਾ ਸਿੰਘ ਵਾਲਾ, ਸੁਖਮੰਦਰ ਸਿੰਘ ਸਰਾਵਾਂ, ਸੁਖਜੀਵਨ ਸਿੰਘ ਕੋਠੇ ਵੜਿੰਗ ਅਤੇ ਪਰਮਜੀਤ ਸਿੰਘ ਸਿਵੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਅੰਤ ਵਿੱਚ ਨਵੇਂ ਚੁਣੇ ਪ੍ਰਧਾਨ ਸੁਰਿੰਦਰ ਪਾਲ ਦਬੜੀਖਾਨਾ ਨੇ ਸਾਰੇ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕਰਦਿਆਂ ਸਾਰੀਆਂ ਇਕਾਈਆਂ ਨੂੰ ਸੰਯੁਕਤ ਮੋਰਚੇ ਵੱਲੋਂਂ 19 ਮਾਰਚ ਨੂੰ ਦਿੱਲੀ ਵਿਖੇ ਆਯੋਜਿਤ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ|

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ ਕਾਮਿਆਂ ਦੀ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਯਾਨੀ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਚ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

ਭੋਜਪੁਰੀ ਐਕਟ੍ਰੈਸ ਆਕਾਂਸ਼ਾ ਦੁਬੇ ਦੀ…

26, ਮਾਰਚ- ਭੋਜਪੁਰੀ ਅਭਿਨੇਤਰੀ ਆਕਾਂਸ਼ਾ ਦੁਬੇ ਨੇ…

Listen Live

Subscription Radio Punjab Today

Our Facebook

Social Counter

  • 29798 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…