
ਮਾਨਸਾ, 18 ਮਾਰਚ (ਬੀਰਬਲ ਧਾਲੀਵਾਲ)- ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਮਾਨਸਾ ਦੇ ਸ਼ਾਂਤੀ ਭਵਨ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਿੱਕਰ ਸਿੰਘ ਮੰਘਾਣੀਆ ਨੇ ਕਿਹਾ ਕਿ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਮਾਨਸਾ ਦੇ ਵਿਕਾਸ ਕਾਰਜਾਂ ਲਈ ਯੋਗਦਾਨ ਜਿਵੇਂ ਕਿ ਬੱਸ ਸਟੈਂਡ ਠਿੱਕਰੀ ਵਾਲਾ ਚੌਂਕ ਵਿੱਚ ਸੀਵਰੇਜ਼ ਦੇ ਢੱਕਣ, ਰੇਲਵੇ ਫਾਟਕ ਦੇ ਨਾਲ ਵਾਲੀ ਸੜਕ ਵਿੱਚ ਵਿੱਚ ਟੋਇਆਂ ਨੂੰ ਠੀਕ ਕਰਵਾਇਆ ਅਤੇ ਪਿੰਡ ਨੰਗਲ ਕਲਾਂ ਦੇ ਬਜ਼ੁਰਗ ਦੇ ਚੂਲਾ ਬਦਲਵਾਇਆ ਹੋਰ ਅਨੇਕਾਂ ਕੰਮਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਨਾਲ ਹਸਪਤਾਲ ਵਿੱਚ ਆ ਰਹੀਆਂ ਮੁਸਕਲਾਂ ਬਾਰੇ ਗੱਲਬਾਤ ਕੀਤੀ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਮੈਂਬਰ ਰੂਪ ਚੰਦ ਪਰੋਚਾ ਦੀ ਪਤਨੀ, ਪ੍ਰਕਾਸ਼ ਸਿੰਘ ਮਾਨ ਸਾਬਕਾ ਪੰਚਾਇਤ ਸੈਕਟਰੀ ਦੀ ਪਤਨੀ ਅਤੇ ਰਾਮ ਕ੍ਰਿਸ਼ਨ ਚੁੱਘ ਦੀ ਧਰਮਪਤਨੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ।
ਅੰਤ ਵਿੱਚ ਵਾਇਸ ਪ੍ਰਧਾਨ ਭੂਰਾ ਸਿੰਘ ਸ਼ੇਰਗੜੀਆ ਸਾਬਕਾ ਨਗਰ ਕੌਂਸਲਰ ਨੇ ਕਿਹਾ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਅਤੇ ਰਾਮਬਾਗ ਚੈਰੀਟੇਬਲ ਸੁਸਾਇਟੀ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਾਂਤੀ ਭਵਨ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਤੇ ਬਲਵਿੰਦਰ ਬਾਂਸਲ ਚੇਅਰਮੈਨ ਸੀਨੀਅਰ ਸਿਟੀਜਨ ਸੋਸਾਇਟੀ, ਤਰਸੇਮ ਚੰਦ ਗੋਇਲ ਸੈਕਟਰੀ, ਪਰਮਜੀਤ ਕੌਰ ਸੈਕਟਰੀ, ਬਾਦਸ਼ਾਹ ਸਿੰਘ, ਧੰਨਾ ਸਿੰਘ, ਰੂਪ ਚੰਦ ਪਰੋਚਾ, ਪ੍ਰਕਾਸ਼ ਸਿੰਘ ਸੈਕਟਰੀ, ਸੇਠੀ ਸਿੰਘ ਸਰਾਂ, ਤਰਸੇਮ ਚੰਦ ਗੋਇਲ ਖਜਾਨਚੀ, ਏ ਐਸ ਮਾਨ, ਗੁਰਦੇਵ ਸਿੰਘ ਸਿੱਧੂ, ਰਾਮ ਕ੍ਰਿਸ਼ਨ ਚੁੱਘ ਅਤੇ ਰਘਵੀਰ ਸਿੰਘ ਰਾਮਗੜ੍ਹੀਆ ਹਾਜ਼ਰ ਸਨ।