Menu

6 ਸਾਲਾ ਮਾਸੂਮ ਦੇ ਕਤਲ ਮਾਮਲੇ ਚ ਪਿੰਡ ਦੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ਼, ਪਿਤਾ ਨੇ ਦੱਸਿਆ ਪੁਰਾਣੀ ਰਜਿਸ਼ ਕਾਰਨ ਮਾਰਿਆ ਮਸੂਮ

17 ਮਾਰਚ 2023-ਪਿੰਡ ਕੋਟਲੀ ਚ 6 ਸਾਲਾਂ ਮਾਸੂਮ ਦੇ ਕਤਲ ਦੇ  ਦੋਸ਼ ਚ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਪਿੰਡ ਦੇ ਹੀ ਤਿੰਨ ਲੋਕਾਂ ਤੇ ਇੱਕ ਅਣਪਛਾਤੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। 16 ਮਾਰਚ ਦੀ ਸ਼ਾਮ ਨੂੰ ਉਸ ਦੀ 10 ਸਾਲਾਂ ਧੀ ਨਵਸੀਰਤ ਤੇ ਛੋਟਾ ਬੇਟਾ 6 ਸਾਲਾਂ ਹਰਉਦੈਵੀਰ ਸਿੰਘ ਉਨ੍ਹਾਂ ਦੇ ਸ਼ਰੀਕੇ ਵਿੱਚ ਲੱਗਦੇ ਚਾਚੇ ਤਾਏ ਦੇ ਘਰ ਬੱਚਿਆਂ ਨਾਲ ਖੇਡਣ ਗਏ ਸਨ। ਰੋਜ਼ਾਨਾ ਵਾਂਗ ਜਸਪ੍ਰੀਤ ਉਨ੍ਹਾਂ ਨੂੰ ਨਾਲ ਲੈ ਕੇ ਘਰ ਆ ਰਿਹਾ ਸੀ। ਰਾਹ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿੱਛੋਂ ਵੱਲ ਉਸ ਵੱਲ ਫਾਇਰ ਕੀਤਾ ਜੋ ਸਿੱਧਾ ਬੱਚੇ ਹਰਉਦੈਵੀਰ ਸਿੰਘ ਦੇ ਪਿੱਛੇ ਸਿਰ ਵਿੱਚ  ਵੱਜਿਆ।

ਜਸਪ੍ਰੀਤ ਨੇ ਦੱਸਿਆ ਕਿ ਮੈਂ ਉਥੇ ਜੱਗ ਰਹੇ ਬੱਲਬ ਦੀ ਰੌਸ਼ਨੀ ਵਿੱਚ ਵੇਖਇਆ ਤਾਂ ਮੋਟਰਸਾਈਕਲ ਦੇ ਪਿੱਛੇ ਉਨ੍ਹਾਂ ਦੇ ਪਿੰਡ ਦੇ ਬਲਵੀਰ ਸਿੰਗ ਦਾ ਮੁੰਡਾ ਅੰਮ੍ਰਿਤ ਸਿੰਘ ਪਿੱਛੇ ਬੈਠਾ ਸੀ ਜਿਸ ਦੇ ਹੱਥ ਵਿੱਚ ਪਿਸਤੌਲ ਸੀ। ਮੋਟਰਸਾਈਕਲ ਉਨ੍ਹਾਂ ਦੇ ਹੀ ਪਿੰਡ ਦਾ ਨੌਜਵਾਨ ਚੰਨੀ ਪੁੱਤਰ ਜੰਟਾ ਚਲਾ ਰਿਹਾ ਸੀ। ਜਸਪ੍ਰੀਤ ਨੇ ਰੰਜਿਸ਼ ਦੀ ਵਜ੍ਹਾ ਦੱਸਦਿਆ ਕਿਹਾ ਕਿ ਅੰਮ੍ਰਿਤ ਸਿੰਘ ਦਾ ਭਰਾ ਸੇਵਕ ਸਿੰਘ ਉਸ ਦੇ ਸਵ. ਚਾਚੇ ਸਤਨਾਮ ਸਿੰਘ ਦੀ 11-12 ਸਾਲਾਂ ਦੀ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਤੇ ਜਸਪ੍ਰੀਤ ਨੇ ਇਤਰਾਜ਼ ਜਤਾਇਆ। ਇਸ ਬਾਰੇ ਸੇਵਕ ਸਿੰਘ ਨੂੰ ਵੀ ਪਤਾ ਸੀ ਇਸ ਕਰਕੇ ਉਹ ਜਸਪ੍ਰੀਤ ਤੋਂ ਖਾਰ ਖਾਂਦਾ ਸੀ।ਬੱਚੇ ਦੇ ਪਿਤਾ ਨੇ ਕਿਹਾ ਕਿ ਸੇਵਕ ਸਿੰਘ ਦਾ ਭਰਾ ਅੰਮ੍ਰਿਤ ਸਿੰਘ ਦੇ ਗੈਂਗਸਟਰਾਂ ਨਾਲ ਸਬੰਧ ਹੈ। ਉਸ ਨੇ ਦਾਅਵੇ ਨਾਲ ਕਿਹਾ ਕਿ ਸੇਵਕ ਸਿੰਘ ਨੇ ਆਪਣੇ ਭਰਾ ਅੰਮ੍ਰਿਤ ਸਿੰਘ, ਚੰਨੀ ਪੁੱਤਰ ਜੰਟਾ ਤੇ ਹੋਰਨਾਂ ਨਾਲ ਮਿਲ ਕੇ ਫਾਇਰਿੰਗ ਕੀਤੀ, ਜੋ ਬੱਚੇ ਦੇ ਸਿਰ ਵਿੱਚ ਵੱਜਾ ਤੇ ਸਰਰੇ ਬੱਚੀ ਦੇ ਚਿਹਰੇ ਤੇ ਲੱਗੇ।

 

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40184 posts
  • 0 comments
  • 0 fans