Menu

ਸੰਵਿਧਾਨਿਕ ਹੱਕਾਂ ਲਈ ਅਨੁਸੂਚਿਤ ਸਮਾਜ ਦੇ ਜਾਗਣ ਦੇ ਨਾਲ-ਨਾਲ ਆਵਾਜ਼ ਬੁਲੰਦ ਕਰਨਾ ਵੀ ਜ਼ਰੂਰੀ- ਫਕੀਰ ਚੰਦ ਜੱਸਲ

“ਅਣਖ ਜਗਾਓ, ਅਜ਼ਾਦੀ ਪਾਓ” ਯਾਤਰਾ ਦਾ ਬਠਿੰਡਾ ਪਹੁੰਚਣ ‘ਤੇ ਕੀਤਾ ਭਰਵਾਂ ਸਵਾਗਤ

ਬਠਿੰਡਾ, 17 ਮਾਰਚ (ਵੀਰਪਾਲ ਕੌਰ)- ਸਮਾਜਿਕ ਨਿਆ ਅਤੇ ਦੱਬੇ-ਕੁਚਲੇ ਅਨੁਸੂਚਿਤ ਸਮਾਜ ਦੇ ਬਰਾਬਰੀ ਦੇ ਹੱਕ ਅਤੇ ਸੰਵੀਧਾਨਿਕ ਹੱਕਾਂ ਦੀ ਰਾਖੀ ਲਈ ਪਾਵਰ ਆਫ ਸੋਸ਼ੀਅਲ ਯੂਨਿਟੀ (ਪੋਸੂ) ਦੇ ਝੰਡੇ ਹੇਠਾਂ ਸੂਬਾ ਪ੍ਰਧਾਨ ਫਕੀਰ ਚੰਦ ਜੱਸਲ ਦੀ ਅਗਵਾਈ ਵਿਚ “ਅਣਖ ਜਗਾਓ, ਆਜ਼ਾਦੀ ਪਾਓ” ਯਾਤਰਾ ਲੰਘੇ ਫਰਵਰੀ ਮਹੀਨੇ ਦੀ 26 ਤਰੀਕ ਨੂੰ ਆਦਿ-ਧਰਮ ਮਿਸ਼ਨ ਦੇ ਬਾਨੀ ਬਾਬੂ ਮੰਗੂ ਰਾਮ ਦੇ ਪਿੰਡ ਮੁੱਗੋਵਾਲ, ਤਹਿਸੀਲ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਗਈ। ਅਨੁਸੂਚਿਤ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਹ ਯਾਤਰਾ ਅੱਜ ਸਵੇਰੇ ਗੋਨਿਆਣੇ ਹੁੰਦੀ ਹੋਈ, ਬਠਿੰਡਾ ਵਿਖੇ ਪਹੁੰਚੀ। ਜਿੱਥੇ ਪਹੁੰਚਣ ‘ਤੇ ਸਮਾਜ ਦੇ ਲੋਕਾਂ ਨੇ ਉੇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਬਾਬਾ ਸਾਹੇਬ ਅੰਬੇਡਕਰ ਦੇ ਨਾਅਰਿਆਂ ਨਾਲ ਅਕਾਸ਼ ਗੂੰਜਾਇਆ ਗਿਆ। ਇਸ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਹਰਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਯਾਤਰਾ ਦਾ ਮੰਤਵ ਦੱਬੇ-ਕੁੱਚਲੇ ਅਨੁਸੂਚਿਤ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀ ਅਣਖ ਜਗਾ ਕੇ ਉਨ੍ਹਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠਾ ਕਰਨਾ ਹੈ।  ਇਸ ਦੌਰਾਨ ਉਨ੍ਹਾਂ ਵੱਲੋਂ ਅਮਰੀਕ ਸਿੰਘ ਰੋਡ, ਗੋਲ ਡਿੱਗੀ, ਆਰਿਆਸਮਾਜ ਚੌਂਕ, ਧੋਬੀ ਬਜ਼ਾਰ, ਸਿਰਕੀ ਬਜ਼ਾਰ, ਆਵਾ ਬਸਤੀ ਆਦਿ ਇਲਾਕਿਆਂ ਵਿਚੋਂ ਹੁੰਦੇ ਹੋਏ ਸ਼ਾਮ ਨੂੰ ਸਥਾਨਕ ਬਾਬਾ ਸਾਹੇਬ ਅੰਬੇਡਕਰ ਪਾਰਕ ਵਿਚ ਪਹੁੰਚ ਕੇ ਉਨ੍ਹਾਂ ਦੀ ਮੂਰਤੀ ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਮਾਪਤ ਕੀਤਾ ਜਾਵੇਗਾ। ਜਦਕਿ ਇਸ ਤੋਂ ਬਾਅਦ ਕੱਲ੍ਹ ਨੂੰ ਇਹ ਯਾਤਰਾ ਤਲਵੰਡੀ ਸਾਬੋ ਵੱਲ੍ਹ ਨੂੰ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਇਸੇ ਪ੍ਰਕਾਰ ਜਾਰੀ ਰਹੇਗੀ ਅਤੇ 30 ਅਪ੍ਰੈਲ ਨੂੰ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ ਸੁਨਾਮ ਵਿਖੇ ਪਹੁੰਚਕੇ ਸਮਾਪਤ ਹੋਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਫਕੀਰ ਚੰਦ ਜੱਸਲ ਅਤੇ ਹੋਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਦੱਬੇ ਕੁਚਲੇ ਲੋਕ ਅਤੇ ਸਮਾਜ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ ਅਤੇ ਸਭ ਆਸ ਉਮੀਦਾਂ ਛੱਡਕੇ ਨਿਰਾਸ਼ ਹੋ ਆਪਣੇ ਘਰਾਂ ਵਿਚ ਬੈਠਾ ਹੈ।ਇਸਦੀ ਬਹੁਤ ਵੱਡੀ ਮਿਸਾਲ ਹੈ ਕਿ ਪਿੱਛਲੇ ਦਿਨੀ ਉੱਚ ਸਿੱਖਿਆ ਹਾਸਿਲ ਪੜ੍ਹੀ ਲਿਖੀ ਡਾਕਟਰ ਪੰਪੋਸ਼ ਨੂੰ ਸਮਾਜਿਕ ਘ੍ਰਿਣਾ ‘ਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੁੰਦੇ ਹੋਏ ਅਸਮਰਥ ਹੋ ਆਪਣੀ ਜਵਾਨ ਗਵਾਉਣੀ ਪਈ। ਇਸ ਲਈ ਅਨੁਸੂਚਿਤ ਸਮਾਜ ਦੀ ਸੋਚ ‘ਤੇ ਅਣਖ ਨੂੰ ਜਗਾਉਣਾ ਬੇਹੱਦ ਜ਼ਰੂਰੀ ਹੈ, ਤਾਂ ਕਿ ਉਹ ਅੱਗੇ ਵੱਧ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹੋਏ ਲੜ੍ਹ ਸਕਣ। ਇਸਦੇ ਨਾਲ ਹੀ ਉਨ੍ਹਾਂ ਦੀਆਂ ਬਾਕੀ ਮੰਗਾਂ ਵਿਚ ਸਰਕਾਰੀ ਅਦਾਰਿਆਂ ਨੂੰ ਸਮਰੱਥ ਕਰਨ, ਸਿੱਖਿਆ ‘ਤੇ ਸਿਹਤ ਦਾ ਨਿੱਜੀਕਰਨ ਬੰਦ ਕਰਨ, ਸਬਸਿਡੀਆਂ ਦੀ ਥਾਂ ਰੁਜ਼ਗਾਰ ਮੁਹੱਈਆ ਕਰਵਾਉਣ, ਜਨਗਣਨਾ ਜਾਤੀ ਅਧਾਰਿਤ ਕਰਵਾਉਣ ਆਦਿ ਸ਼ਾਮਿਲ ਹੈ। ਇਸ ਮੌਕੇ ਜਗਦੇਵ ਸਿੰਘ ਦਿਉਣ, ਦਾਰਾ ਸਿੰਘ, ਰਾਜ਼ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਕੋਟੜਾ, ਗੁਰਸੇਵਕ ਸਿੰਘ, ਬੇਅੰਤ ਸਿੰਘ, ਚੇਤ ਸਿੰਘ ਕਲੇਰ, ਮੱਖਣ ਸਿੰਘ ਭਾਈਰੂਪਾ, ਮੋਹਣ ਸਿੰਘ, ਜਗਰੂਪ ਸਿੰਘ ਅਤੇ ਹੋਰ ਆਗੂਆਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਅਣੂਸੂਚਿਤ ਸਮਾਜ ਨੂੰ ਜਗਾਉਣ ਲਈ ਹੋਕਾ ਦਿੱਤਾ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40164 posts
  • 0 comments
  • 0 fans