Menu

ਅਮਰੀਕਾ ਚ ਪੰਜਾਬੀਆਂ ਨੂੰ ਰਾਹਤ! ਹੁਣ ਨੌਕਰੀ ਜਾਣ ਤੋਂ ਬਾਅਦ 180 ਦਿਨ ਹੋਰ ਰੁਕ ਸਕਣਗੇ ਪ੍ਰਵਾਸੀ

16 ਮਾਰਚ 2023-ਅਮਰੀਕਾ ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਛਾਂਟੀ ਦਾ ਸ਼ਿਕਾਰ ਹੋਏ 70,000 ਤੋਂ ਵੱਧ ਐਚ-1ਬੀ ਵੀਜ਼ਾ ਧਾਰਕ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਜਿਹੇ ਲੋਕਾਂ ਨੂੰ ਹੋਰ ਨੌਕਰੀ ਲੱਭਣ ਲਈ 60 ਦਿਨਾਂ ਦੀ ਰਿਆਇਤ ਮਿਆਦ ਵਧਾ ਕੇ 180 ਦਿਨ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਸਿਫਾਰਿਸ਼ ਵ੍ਹਾਈਟ ਹਾਊਸ ਦੀ ਇਮੀਗ੍ਰੇਸ਼ਨ ਦੀ ਸਲਾਹਕਾਰ ਕਮੇਟੀ (ਏ.ਐੱਨ.ਐੱਚ.ਪੀ.ਆਈ.) ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਅਤੇ ਸਬ-ਕਮੇਟੀ ਦੇ ਸਹਿ-ਚੇਅਰਮੈਨ ਅਜੇ ਭੂਟੋਰੀਆ ਦੀ ਪਹਿਲਕਦਮੀ ‘ਤੇ ਕੀਤੀ ਗਈ ਹੈ, ਜਿਸ ਨੂੰ ਮਨਜ਼ੂਰੀ ਮਿਲਣੀ ਤੈਅ ਹੈ।ਕਮੇਟੀ ਦੇ ਇਹਨਾਂ ਦੋਵਾਂ ਭਾਰਤੀਆਂ ਨੇ ਛਾਂਟੀ ਹੋਏ ਪੇਸ਼ੇਵਰਾਂ ਲਈ ਖਰੜਾ ਤਿਆਰ ਕੀਤਾ ਅਤੇ ਨਾਲ ਹੀ ਕਮੇਟੀ ਦੇ ਹੋਰ ਮੈਂਬਰਾਂ ਨੂੰ ਰਿਆਇਤ ਦੀ ਮਿਆਦ ਵਧਾਉਣ ਲਈ ਮਨਾ ਲਿਆ। ਗ੍ਰੇਸ ਪੀਰੀਅਡ ਵਧਾਉਣ ਨਾਲ ਅਮਰੀਕਾ ‘ਚ H1B ਵੀਜ਼ਾ ‘ਤੇ ਕੰਮ ਕਰ ਰਹੇ ਲਗਭਗ 1.25 ਲੱਖ ਲੋਕਾਂ ਨੂੰ ਰਾਹਤ ਮਿਲੇਗੀ। ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਹੁਣ ਪਰਮਿਟ ਕਮਿਸ਼ਨ ਕੋਲ ਜਾਣਗੀਆਂ ਅਤੇ ਅਮਰੀਕੀ ਰਾਸ਼ਟਰਪਤੀ ਰਸਮੀ ਪ੍ਰਵਾਨਗੀ ਦੇਣਗੇ। ਕਮੇਟੀ ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ H1B ਵੀਜ਼ਾ ਦੀ ਗ੍ਰੇਸ ਪੀਰੀਅਡ ਨੂੰ ਵਧਾਉਣ ਲਈ ਵੱਖ-ਵੱਖ ਏਜੰਸੀਆਂ ਨਾਲ ਸੌ ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ। ਰਿਆਇਤ ਦੀ ਮਿਆਦ ਵਧਾਉਣ ਦੀਆਂ ਸਿਫ਼ਾਰਸ਼ਾਂ ਇਤਿਹਾਸਕ ਹਨ। ਸਬ-ਕਮੇਟੀ ਦੇ ਕੋ-ਚੇਅਰਮੈਨ ਅਜੈ ਭੁਤੋਰੀਆ ਦਾ ਕਹਿਣਾ ਹੈ ਕਿ ਵੀਜ਼ਾ ਗ੍ਰੇਸ ਪੀਰੀਅਡ ਵਧਾਉਣ ਤੋਂ ਬਾਅਦ ਅਗਲਾ ਏਜੰਡਾ ਪ੍ਰਵਾਸੀ ਭਾਰਤੀਆਂ ਲਈ ਗ੍ਰੀਨ ਕਾਰਡ ਨੂੰ ਆਸਾਨ ਬਣਾਉਣਾ ਹੈ। ਦਹਾਕਿਆਂ ਤੋਂ ਚੱਲਿਆ ਆ ਰਿਹਾ ਗ੍ਰੀਨ ਕਾਰਡ ਬੈਕਲਾਗ ਦੂਰ ਕੀਤਾ ਜਾਵੇਗਾ। ਇਹ ਪ੍ਰਕਿਰਿਆ ਜੂਨ ਤੋਂ ਸ਼ੁਰੂ ਹੋਵੇਗੀ।

ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ…

27, ਮਾਰਚ- ਜੰਮੂ-ਕਸ਼ਮੀਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ…

40 ਸਾਲਾਂ ‘ਚ ਇਕੱਲੇ ਕੀਤੀ…

27, ਮਾਰਚ- ਝਾਰਖੰਡ ਦੇ ਪੱਛਮ ਸਿੰਙਭੂਮ ਦੇ…

ਜਾਦੂ-ਟੋਣੇ ਦੇ ਸ਼ੱਕ ਚ ਬਜ਼ੁਰਗ…

27 ਮਾਰਚ 2023-ਪੱਛਮੀ ਬੰਗਾਲ ਚ ਜਾਦੂ-ਟੋਣੇ ਦੇ…

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ…

Listen Live

Subscription Radio Punjab Today

Our Facebook

Social Counter

  • 29810 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…