Menu

165 ਕਿਲੋ ਭਾਰ ਘਟਾ ਕੇ ਬੰਦੇ ਨੇ ਦੁਨੀਆ ਨੂੰ ਕੀਤਾ ਹੈਰਾਨ

13 ਮਾਰਚ 2023-ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਚਾਰ ਸਾਲਾਂ ਵਿੱਚ 165 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ  ਇਕ ਡਾਕਟਰ ਨੇ ਨੌਜਵਾਨ ਨੂੰ ਕਿਹਾ ਸੀ ਕਿ ਉਹ ਤੁਰਦਾ-ਫਿਰਦਾ ਬੰਬ ਬਣ ਗਿਆ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਇਸ ਗੱਲ ਨੇ ਨੌਜਵਾਨ ਨੂੰ ਇੰਨਾ ਹੈਰਾਨ ਕਰ ਦਿੱਤਾ ਕਿ ਉਸ ਨੇ ਭਾਰ ਘਟਾਉਣ ਦਾ ਮਨ ਬਣਾ ਲਿਆ। ਮਿਸੀਸਿਪੀ ਦੇ ਰਹਿਣ ਵਾਲੇ 42 ਸਾਲਾ ਨਿਕੋਲਸ ਕ੍ਰਾਫਟ ਦਾ ਭਾਰ ਚਾਰ ਸਾਲ ਪਹਿਲਾਂ ਕਰੀਬ 300 ਕਿਲੋ ਸੀ। ਸਾਲ 2019 ‘ਚ ਜਦੋਂ ਨਿਕੋਲਸ ਨੇ ਭਾਰ ਘਟਾਉਣ ਦਾ ਫੈਸਲਾ ਕੀਤਾ ਤਾਂ ਪਹਿਲੇ ਮਹੀਨੇ ਹੀ ਉਸ ਨੇ ਸੰਤੁਲਿਤ ਖੁਰਾਕ ਲੈ ਕੇ 18 ਕਿਲੋ ਭਾਰ ਘਟਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਿਕੋਲਸ ਨੂੰ ਬਚਪਨ ਤੋਂ ਹੀ ਜ਼ਿਆਦਾ ਭਾਰ ਦੀ ਸਮੱਸਿਆ ਸੀ ਅਤੇ ਹਾਈ ਸਕੂਲ ‘ਚ ਉਸ ਦਾ ਭਾਰ 136 ਕਿਲੋ ਦੇ ਕਰੀਬ ਸੀ। ਕ੍ਰਾਫਟ ਨੇ ਦੱਸਿਆ ਕਿ ਤਣਾਅ ਕਾਰਨ ਉਹ ਜ਼ਿਆਦਾ ਖਾਣਾ ਖਾਂਦਾ ਸੀ ਅਤੇ ਇਸ ਕਾਰਨ ਉਸ ਦਾ ਭਾਰ ਬਹੁਤ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਸਰੀਰ ਵਿੱਚ ਦਰਦ, ਗੋਡਿਆਂ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।

ਹਾਲਾਤ ਇਹ ਬਣ ਗਏ ਸਨ ਕਿ ਕ੍ਰਾਫਟ ਘਰ ਤੋਂ ਬਾਹਰ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਕਾਰ ਵਿੱਚ ਬੈਠ ਵੀ ਨਹੀਂ ਸਕਦਾ ਸੀ। ਇਸ ਕਾਰਨ ਉਨ੍ਹਾਂ ਦਾ ਲੋਕਾਂ ਨਾਲ ਮਿਲਣਾ ਵੀ ਬੰਦ ਹੋ ਗਿਆ ਸੀ। ਸਾਲ 2019 ਵਿੱਚ ਜਦੋਂ ਇੱਕ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਇੱਕ ਤੁਰਦਾ-ਫਿਰਦਾ ਬੰਬ ਬਣ ਗਿਆ ਹੈ ਅਤੇ ਉਹ ਵੱਧ ਤੋਂ ਵੱਧ ਚਾਰ ਤੋਂ ਪੰਜ ਸਾਲਾਂ ਵਿੱਚ ਮਰ ਜਾਵੇਗਾ। ਇਸ ਤੋਂ ਬਾਅਦ ਕ੍ਰਾਫਟ ਨੇ ਭਾਰ ਘਟਾਉਣ ਬਾਰੇ ਸੋਚਿਆ। ਕ੍ਰਾਫਟ ਦਾ ਕਹਿਣਾ ਹੈ ਕਿ ਉਹ ਜੀਉਣਾ ਚਾਹੁੰਦਾ ਹੈ ਅਤੇ ਇਸ ਕਾਰਨ ਉਸ ਨੇ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਦਿੱਤਾ।ਹੁਣ ਨਿਕੋਲਸ ਕ੍ਰਾਫਟ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਹੁਣ ਉਹ ਬਾਹਰ ਜਾ ਸਕਦਾ ਹੈ। ਲੋਕਾਂ ਨੂੰ ਮਿਲਦਾ ਜੁਦਲਦਾ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਵੀ ਕਾਫੀ ਹੱਦ ਤੱਕ ਘਟ ਗਈਆਂ ਹਨ। ਕ੍ਰਾਫਟ ਦਾ ਕਹਿਣਾ ਹੈ ‘ਆਪਣੇ ਆਪ ਨੂੰ ਸੀਮਤ ਨਾ ਕਰੋ’। ਲੋਕ ਜੋ ਵੀ ਸੋਚਦੇ ਹਨ ਉਹ ਕਰ ਸਕਦੇ ਹਨ। ਇਸ ਲਈ ਆਪਣੇ ਆਪ ਵਿੱਚ ਵਿਸ਼ਵਾਸ ਕਰੋ ਕਿਉਂਕਿ ਤੁਸੀਂ ਜੋ ਕਲਪਨਾ ਕਰ ਸਕਦੇ ਹੋ, ਤੁਸੀਂ ਹਾਸਲ ਕਰ ਸਕਦੇ ਹੋ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans