Menu

ਦਸਤਾਰ ਦੀ ਬੇਅਦਬੀ ਕਰਨ ਵਾਲੀ ਇਟਲੀ ਦੀ ਕੰਪਨੀ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ

10 ਮਾਰਚ 2023-ਇਟਲੀ ਚ ਪਸ਼ੂਆਂ ਦੀਆਂ ਦਵਾਈਆਂ ਬਣਾਉਣ ਵਾਲੀ ਇੱਕ ਕੰਪਨੀ ਵੱਲੋਂ ਜਦੋਂ ਆਪਣੇ ਪ੍ਰਚਾਰ ਰਾਹੀਂ ਦਸਤਾਰ ਦਾ ਅਪਮਾਨ ਕੀਤਾ ਗਿਆ ਤਾਂ ਸਿੱਖਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਇਸ ਤੋਂ ਬਾਅਦ ਕੰਪਨੀ ਨੇ ਸਿੱਖ ਜਥੇਬੰਦੀਆਂ ਤੋਂ ਮੁਆਫੀ ਮੰਗੀ ਅਤੇ ਗਲਤੀ ਨੂੰ ਸੁਧਾਰਿਆ। ਇਸ ਸਬੰਧੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਦਿ ਨੇ ਦੱਸਿਆ ਕਿ ਜਰਮਨੀ ਦੀ ਇੱਕ ਕੰਪਨੀ ਉਸਾਰੀ ਕਰ ਰਹੀ ਹੈ। ਵੈਟਰਨਰੀ ਪ੍ਰਚਾਰ ਲਈ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਿਰ ‘ਤੇ ਦਸਤਾਰ ਵੀ ਰੱਖੀ ਗਈ। ਇਸ ਫੋਟੋ ਦੇ ਇਸ਼ਤਿਹਾਰ ਸੱਤ ਜ਼ਿਲ੍ਹਿਆਂ ਵਿਚ ਪ੍ਰਚਾਰ ਲਈ ਬੱਸਾਂ ’ਤੇ ਲਾਏ ਗਏ ਸਨ।  ਇਸ ਬਾਰੇ ਜਦੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਤੁਰੰਤ ਕੰਪਨੀ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਇਸ ਮੁੱਦੇ ’ਤੇ ਸਿੱਖਾਂ ਤੋਂ ਮੁਆਫੀ ਮੰਗੀ। ਕੰਪਨੀ ਅਧਿਕਾਰੀਆਂ ਨੇ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਬੱਸਾਂ ਦੇ ਪਿਛਲੇ ਪਾਸੇ ਲੱਗੇ ਸਾਰੇ ਬੋਰਡ ਹਟਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

ਸੁਪਰੀਮ ਕੋਰਟ ਤੋਂ ਅੱਜ ਵੀ ਨਹੀਂ ਮਿਲੀ…

16 ਅਪ੍ਰੈਲ 2024 : ਐਲੋਪੈਥੀ ਦੇ ਖਿਲਾਫ ਪਤੰਜਲੀ ਦੇ ਕਥਿਤ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਬਾਬਾ ਰਾਮਦੇਵ ਨੂੰ ਮੰਗਲਵਾਰ ਨੂੰ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

ਨਦੀ ‘ਚ ਪਲਟੀ ਸਕੂਲੀ ਬੱਚਿਆਂ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ…

ਅਜੇ ਵੀ ਜਿਊਂਦਾ ਹੈ ਭਾਰਤੀ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39747 posts
  • 0 comments
  • 0 fans