Menu

7 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਭਾਰਤੀ ਪਰਿਵਾਰ ਨੂੰ ਆਸਟ੍ਰੇਲੀਆ ਸਰਕਾਰ ਨੇ ਡਿਪੋਟ ਕਰਨ ਦੇ ਦਿੱਤੇ ਹੁਕਮ, ਜਾਣੋ ਕੀ ਹੈ ਵਜ੍ਹਾ

4 ਮਾਰਚ 2023-ਆਸਟ੍ਰੇਲੀਆ ਚ 7 ਸਾਲਾਂ ਤੋਂ ਰਹਿ ਰਹੇ ਭਾਰਤੀ ਪਰਿਵਾਰ ਨੂੰ ਆਸਟ੍ਰੇਲੀਆ ਸਰਕਾਰ ਨੇ ਡਿਪੋਟ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਉਹਨਾਂ ਦੇ 10 ਸਾਲਾਂ ਬੱਚੇ ਨੂੰ Down Syndrome ਦੀ ਬਿਮਾਰੀ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਟੈਕਸਪੇਅਰ ‘ਤੇ ਬੋਝ ਪਏਗਾ। ਪਰਥ ਵਿਚ ਰਹਿੰਦੇ ਇਸ ਭਾਰਤੀ ਮੂਲ ਦੇ ਪਰਿਵਾਰ ਨੇ ਆਸਟ੍ਰੇਲੀਆ ਵਿਚ ਕੋਈ ਵੀ ਐਸਾ ਜੁਰਮ ਨਹੀਂ ਕੀਤਾ ਜਿਸ ਕਰ ਕੇ ਉਹਨਾਂ ਨੂੰ ਇਹ ਸਜ਼ਾ ਮਿਲ ਰਹੀ ਹੈ। ਬੱਚੇ ਨੂੰ Down Syndrome ਹੋਣ ਕਰ ਕੇ ਇੱਥੇ ਆਸਟ੍ਰੇਲੀਆ ਵਿਚ ਇਸ ਬੱਚੇ ਨੂੰ ਸਰਕਾਰੀ ਖ਼ਜ਼ਾਨੇ ‘ਤੇ ਬੋਝ ਮੰਨਿਆ ਜਾ ਰਿਹਾ ਹੈ। ਇਸ ਪਰਿਵਾਰ ਵਿਚ ਚਾਰ ਮੈਂਬਰ ਹਨ, ਕਰੀਬ ਸੱਤ ਸਾਲ ਪਹਿਲਾਂ ਇਹ ਪਰਿਵਾਰ student visa ‘ਤੇ ਆਸਟ੍ਰੇਲੀਆ ਆਇਆ ਸੀ। ਬੱਚੇ ਦਾ ਨਾਮ ਆਰੀਅਨ ਹੈ ਤੇ ਉਸ ਦੇ ਪਿਤਾ ਅਨੀਸ਼ ਜੋ ਕਿ telecommunications ਵਿਚ ਕੰਮ ਕਰਦੇ ਹਨ ਅਤੇ ਮਾਤਾ ਕ੍ਰਿਸ਼ਨਾ ਇੱਕ ਸਾਈਬਰ ਸਕਿਊਰਟੀ ਐਕਸਪਰਟ ਹੈ। ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪੱਕੀ ਨਾਗਰਿਕਤਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਕਿਉਂਕਿ ਆਰੀਅਨ ਦੀ ਬਿਮਾਰੀ ਨੂੰ ਸਰਕਾਰੀ ਖ਼ਜ਼ਾਨੇ ‘ਤੇ ਬੋਝ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਆਸਟ੍ਰੇਲੀਆ ਛੱਡ ਕੇ ਜਾਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹਾਲਾਂਕਿ ਆਰੀਅਨ ਅਤੇ ਉਸ ਦੀ ਅੱਠ ਸਾਲਾ ਭੈਣ Aaryasree ਕੋਲ ਰਹਿਣ ਲਈ ਹੋਰ ਕੋਈ ਘਰ ਵੀ ਨਹੀਂ ਹੈ। ਕ੍ਰਿਸ਼ਨਾ ਦਾ ਕਹਿਣਾ ਹੈ ਆਸਟ੍ਰੇਲੀਆ ਛੱਡ ਕੇ ਜਾਣ ਦੀ ਖ਼ਬਰ ਨੇ ਤਾਂ ਉਨ੍ਹਾਂ ਦਾ ਦਿਲ ਹੀ ਤੋੜ ਦਿੱਤਾ। “ਮੈਨੂੰ ਇਹ ਨਹੀਂ ਪਤਾ ਕਿ ਮੈਂ ਬੱਚਿਆਂ ਨੂੰ ਇਹ ਖ਼ਬਰ ਕਿਵੇਂ ਦੱਸਾਂਗੀ?ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਵੀ ਕੋਈ ਸਰਕਾਰੀ ਮਦਦ ਨਹੀਂ ਲਈ ਪਰ ਸਰਕਾਰ ਦਾ ਅਨੁਮਾਨ ਹੈ ਕਿ ਆਰੀਅਨ ਆਉਣ ਵਾਲੇ 10 ਸਾਲਾਂ ਵਿਚ ਸਰਕਾਰੀ ਖ਼ਜ਼ਾਨੇ ‘ਤੇ $664,000 ਬੋਝ ਪਾਏਗਾ। ਹੁਣ ਇਸ ਪਰਵਾਰ ਨੂੰ Immigration Minister Andrew Giles ਤੋਂ ਹੀ ਆਸ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39902 posts
  • 0 comments
  • 0 fans