Menu

ਹਰਿਆਣਾ- ਈ-ਟੈਂਡਰਿੰਗ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ 4,000 ਸਰਪੰਚਾਂ ਖ਼ਿਲਾਫ਼ ਮਾਮਲੇ ਦਰਜ਼

2 ਮਾਰਚ 2023-ਈ-ਟੈਂਡਰਿੰਗ ਨੂੰ ਲੈ ਕੇ ਹਰਿਆਣਾ ‘ਚ ਹੰਗਾਮਾ ਜਾਰੀ ਹੈ। ਸਰਪੰਚਾਂ ਨੇ ਵੀ ਚੰਡੀਗੜ੍ਹ-ਪੰਚਕੂਲਾ ਸਰਹੱਦ ‘ਤੇ ਪੱਕਾ ਧਰਨਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਦੂਜੇ ਪਾਸੇ ਬੀਤੀ ਦੇਰ ਰਾਤ ਪੰਚਕੂਲਾ ਪੁਲਿਸ ਨੇ 4000 ਸਰਪੰਚਾਂ ਖਿਲਾਫ਼ 10 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੰਚਕੂਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਾ ਪਾਉਣ ਜਾ ਰਹੇ ਸਰਪੰਚਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ‘ਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ।  ਦੱਸ ਦੇਈਏ ਬੀਤੇ ਦਿਨ ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਸੂਬੇ ਭਰ ਦੇ ਸਰਪੰਚਾਂ ਨੇ ਸਵੇਰੇ 11 ਵਜੇ ਤੋਂ ਪੰਚਕੂਲਾ ਦੇ ਸ਼ਾਲੀਮਾਰ ਮੈਦਾਨ ‘ਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਕਰੀਬ 5 ਹਜ਼ਾਰ ਸਰਪੰਚ ਦੁਪਹਿਰ 1 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ। ਦੁਪਹਿਰ 3 ਵਜੇ ਦੇ ਕਰੀਬ ਸਾਰੇ ਸਰਪੰਚ ਹਾਊਸਿੰਗ ਚੌਕ ਬਾਰਡਰ ’ਤੇ ਪਹੁੰਚੇ, ਜਿੱਥੇ ਉਹਨਾਂ ਦੇ ਚੰਡੀਗੜ੍ਹ ਕੂਚ ਦੌਰਾਨ ਸਰਪੰਚਾਂ ਅਤੇ ਪੁਲੀਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਇਸ ਤੋਂ ਬਾਅਦ ਧਰਨਾਕਾਰੀ ਸਰਪੰਚਾਂ ਨੂੰ ਸੂਚਨਾ ਮਿਲੀ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ। ਇਸ ਤੋਂ ਬਾਅਦ ਸਰਪੰਚਾਂ ਦਾ ਵਫ਼ਦ ਦੁਪਹਿਰ 3:30 ਵਜੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ। ਹਾਲਾਂਕਿ ਮੁਲਾਕਾਤ ਨਾ ਹੋਣ ’ਤੇ ਸਰਪੰਚ ਵਾਪਸ ਪਰਤ ਆਏ। ਓਐਸਡੀ ਭੁਪੇਸ਼ਵਰ ਦਿਆਲ ਕਰੀਬ 4 ਵਜੇ ਪਹੁੰਚੇ ਪਰ ਗੱਲ ਨਾ ਬਣ ਸਕੀ ਅਤੇ ਉਹ ਵਾਪਸ ਪਰਤ ਗਏ।

ਕਰੀਬ ਦੋ ਘੰਟਿਆਂ ਦੌਰਾਨ ਦੋ ਵਾਰ ਗੱਲਬਾਤ ਨਾਕਾਮ ਰਹਿਣ ਤੋਂ ਬਾਅਦ ਸਰਪੰਚਾਂ ਨੇ ਮੁੜ ਧਰਨਾ ਸ਼ੁਰੂ ਕਰ ਦਿੱਤਾ। ਸ਼ਾਮ 4.30 ਵਜੇ ਪੰਚਕੂਲਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਸਰਪੰਚਾਂ ‘ਤੇ ਲਾਠੀਚਾਰਜ ਕੀਤਾ। ਇਸ ਵਿਚ 100 ਤੋਂ ਵੱਧ ਸਰਪੰਚ ਜ਼ਖ਼ਮੀ ਹੋ ਗਏ। ਰਾਤ ਕਰੀਬ 11 ਵਜੇ ਪੰਚਕੂਲਾ ਪੁਲਿਸ ਨੇ ਸਰਪੰਚਾਂ ਖ਼ਿਲਾਫ਼ ਧਾਰਾ 147/148/149/323/332/353/325/186/188/283 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਈ-ਟੈਂਡਰਿੰਗ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਨਵੀਂ ਪ੍ਰਣਾਲੀ ਨਾਲ ਪਿੰਡਾਂ ਵਿਚ ਵਿਕਾਸ ਕਾਰਜ ਨਿਰਵਿਘਨ ਹੋਣਗੇ ਅਤੇ ਪਾਰਦਰਸ਼ਤਾ ਵੀ ਆਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਰਿਆਣਾ ਫੇਰੀ ਦੌਰਾਨ ਉਹਨਾਂ ਦੀ ਨਵੀਂ ਵਿਵਸਥਾ ਦੀ ਸ਼ਲਾਘਾ ਕੀਤੀ ਹੈ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39821 posts
  • 0 comments
  • 0 fans