Menu

BSF ਨੂੰ ਮਿਲੀ ਵੱਡੀ ਸਫਲਤਾ, ਗੁਰਦਾਸਪੁਰ ‘ਚ 20 ਪੈਕਟ ਹੈਰੋਇਨ, 2 ਪਿਸਤੌਲ ਤੇ 200 ਕਾਰਤੂਸ ਬਰਾਮਦ

18 ਫਰਵਰੀ 2023-ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਸਵੇਰੇ ਹੀ ਪਾਕਿਸਤਾਨੀ ਤਸਕਰਾਂ ਦੀ ਹੈਰੋਇਨ ਤੇ ਹਥਿਆਰ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਗੁਰਦਾਸਪੁਰ ਵਿਚ ਪਾਕਿ ਤਸਕਰਾਂ ਨੇ ਪਾਈਪ ਜ਼ਰੀਏ ਫੇਸਿੰਗ ਪਾਰ ਕਰਵਾਉਂਦੇ ਹੋਏ ਖੇਪ ਨੂੰ ਭਾਰਤੀ ਸਰਹੱਦ ਵਿਚ ਭੇਜਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਇਸ ਨੂੰ ਅਸਫਲ ਕਰ ਦਿੱਤਾ।ਘਟਨਾ ਗੁਰਦਾਸਪੁਰ ਸੈਕਟਰ ਅਧੀਨ ਆਉਂਦੇ ਬੀਓਪੀ ਡੀਬੀਐੱਨ ਸ਼ਿਕਾਰ ਦੀ ਹੈ। ਸਵੇਰੇ ਬੀਐੱਸਐੱਫ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਹਲਕ ਧੁੰਦ ਵਿਚ 5.30 ਵਜੇ ਜਵਾਨਾਂ ਨੂੰ ਸਰਹੱਦ ‘ਤੇ ਹਲਚਲ ਦੇਖਣ ਨੂੰ ਮਿਲੀ। ਜਵਾਨ ਉਸੇ ਸਮੇਂ ਅਲਰਟ ਹੋ ਗਏ ਜਿਸ ਦੇ ਬਾਅਦ ਪਾਕਿ ਤਸਕਰ ਆਪਣੀ ਸਰਹੱਦ ਵੱਲ ਭੱਜ ਗਏ ਪਰ ਆਪਣੇ ਨਾਲ ਲਿਆਂਦੀ ਖੇਪ ਉਥੇ ਹੀ ਛੱਡ ਗਏ।ਜਵਾਨਾਂ ਨੇ ਜਦੋਂ ਸਰਚ ਮੁਹਿੰਮ ਚਲਾਈ ਤਾਂ ਉਥੋਂ 12 ਫੁੱਟ ਲੰਬੀ ਪਾਈਪ ਸੀ ਜਿਸ ਜ਼ਰੀਏ ਹੈਰੋਇਨ ਦੀ ਖੇਪ ਨੂੰ ਪਾਰ ਕਰਵਾਇਆ ਜਾ ਰਿਹਾ ਸੀ। ਲੰਬੇ ਕੱਪੜੇ ਵਿਚ ਖੇਪ ਨੂੰ ਲਪੇਟਿਆ ਗਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 20 ਪੈਕੇਟ ਹੈਰੋਇਨ, 2 ਪਿਸਤੌਲਾਂ ਇਕ ਮੇਡ ਇਨ ਟਰਕੀ ਤੇ ਦੂਜੀ ਮੇਡ ਇਨ ਚਾਈਨਾ, 6 ਮੈਗਜ਼ੀਨ ਤੇ 242 ਰਾਊਂਡ ਗੋਲੀਆਂ ਵੀ ਬਰਾਮਦ ਕਰ ਲਈਆਂ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans