Menu

ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਜਾਣਕਾਰੀ ਦੇਣ ਲਈ ਉਲੀਕਿਆ ਓਰੀਐਂਟੇਸ਼ਨ ਪ੍ਰੋਗਰਾਮ

15, ਫ਼ਰਵਰੀ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸੂਬੇ ਦੇ ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਢੰਗ ਨਾਲ ਜਾਣਕਾਰੀ ਦੇਣ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿਖੇ ਪੰਜਾਬ ਦੇ ਸਮੂਹ ਵਿਧਾਇਕਾਂ ਲਈ ਰੱਖੇ ਦੋ ਰੋਜ਼ਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਵਿਧਾਇਕਾਂ ਨੂੰ ਵਿਧਾਨਕ ਕਾਰਵਾਈ ਅਤੇ ਬਾਰੀਕੀਆਂ ਸਮਝਣ ਲਈ ਵਿਧਾਨ ਸਭਾ ਮੈਨੁਅਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ।ਪ੍ਰੋਗਰਾਮ ਦੌਰਾਨ ਸਾਰੇ ਮੈਂਬਰਾਂ ਦਾ ਮਨੋਬਲ ਹੋਰ ਉਚਾ ਹੋਵੇਗਾ, ਖਾਸਕਰ ਉਨ੍ਹਾਂ ਮੈਂਬਰਾਂ ਦਾ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਚੁਣ ਕੇ ਆਏ ਹਨ।
ਇਸੇ ਤਰ੍ਹਾਂ ਪਹਿਲੇ ਸੈਸ਼ਨ “ਚੰਗੇ ਸ਼ਾਸਨ ਅਤੇ ਵਿਧਾਨਕ ਨਿਗਰਾਨੀ ‘ਤੇ ਆਪਸੀ ਗੱਲਬਾਤ” ਤੇ ਬੋਲਦਿਆਂ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਸੰਸਦ ਜਾਂ ਵਿਧਾਨ ਸਭਾ ਵਿੱਚ ਲੋਕਾਂ ਦੇ ਅਹਿਮ ਮੁੱਦੇ ‘ਤੇ ਵਿਘਨ (ਡਿਸਰਪਸ਼ਨ) ਪਾਉਣ ਦੀ ਕਾਰਵਾਈ ਨੂੰ ਸੰਸਦੀ ਪ੍ਰਣਾਲੀ ਦਾ ਹਿੱਸਾ ਦੱਸਿਆ। ਉਨ੍ਹਾਂ ਮਿਸਾਲ ਦਿੱਤੀ ਕਿ ਜੇ ਖੇਤੀਬਾੜੀ ਕਾਨੂੰਨ ਨਾ ਲਿਆਉਣ ਸੰਬੰਧੀ ਸਾਡੇ “ਵਿਘਨ” ਨੂੰ ਸਮਾਂ ਰਹਿੰਦਿਆਂ ਵੇਖ ਲਿਆ ਜਾਂਦਾ ਤਾਂ ਸੱਤਾਧਾਰੀ ਧਿਰ ਨੂੰ ਇੱਕ ਸਾਲ ਤੱਕ ਸੰਘਰਸ਼ ਨਾ ਝੱਲਣਾ ਪੈਂਦਾ।
ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਤੇ ਦਿੱਲੀ ਵਿਧਾਨ ਸਭਾ ਸਲਾਹਕਾਰ ਪੀ.ਡੀ.ਟੀ ਅਚਾਰੀ “ਚੰਗੇ ਸ਼ਾਸਨ” ਬਾਰੇ ਬੋਲਦਿਆਂ ਕਿਹਾ ਕਿ ਗੁੱਡ ਗਵਰਨੈਂਸ ਦਾ ਕਦੇ ਵੀ ਇਹ ਅਰਥ ਨਹੀਂ ਕਿ ਕਿਸੇ ਦਾ ਬੁਲਡੋਜ਼ਰ ਨਾਲ ਘਰ ਢਾਹ ਦਿੱਤਾ ਜਾਵੇ, ਸਗੋਂ ਗੁੱਡ ਗਵਰਨੈਂਸ ਦਾ ਮਤਲਬ ਹੈ ਕਿ ਕਾਨੂੰਨ ਦਾ ਰਾਜ ਲਾਗੂ ਕਰਨਾ, ਸੰਵਿਧਾਨ ਨੂੰ ਜਵਾਬਦੇਹ ਹੁੰਦਿਆਂ ਸਰਕਾਰ ਚਲਾਉਣੀ ਅਤੇ ਵਿਧਾਨਪਾਲਕਾ ਤੇ ਕਾਰਜਪਾਲਕਾ ਦੇ ਆਪਸੀ ਤਾਲਮੇਲ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਨਾ। ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ।
ਅਚਾਰੀ ਨੇ ਵਿਧਾਨਕ/ਸੰਸਦੀ ਕਮੇਟੀਆਂ ਨੂੰ ਜਵਾਬਦੇਹੀ ਤੈਅ ਕਰਨ ਲਈ ਅਹਿਮ ਦੱਸਿਆ। ਉਨ੍ਹਾਂ ਇਸ ਮੌਕੇ ਪਾਰਲੀਮੈਂਟ ਦੀਆਂ ਵੱਖ-ਵੱਖ ਕਮੇਟੀਆਂ ਦੀ ਬਣਤਰ ਅਤੇ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਬਲਿਕ ਅਕਾਊਂਟਸ ਕਮੇਟੀ ਸਰਕਾਰ ਵੱਲੋਂ ਖ਼ਰਚ ਕੀਤੇ ਜਾਣ ਵਾਲੇ ਇਕ-ਇਕ ਪੈਸੇ ਦਾ ਲੇਖਾ-ਜੋਖਾ ਕਰਦੀ ਹੈ ਤਾਂ ਜੋ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਤੋਂ ਪਹਿਲਾਂ ਮੈਗਸੀਪਾ ਦੇ ਡਾਇਰੈਕਟਰ ਜਨਰਲ ਅਨਿਰੁੱਧ ਤਿਵਾੜੀ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਪਹੁੰਚੇ ਵਿਧਾਇਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਲੀਕਿਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।
ਇਸੇ ਤਰ੍ਹਾਂ ਲੋਕ ਸਭਾ ਸਕੱਤਰੇਤ ਦਿੱਲੀ ਦੀ ਪ੍ਰਾਈਡ ਸੰਸਥਾ ਤੋਂ ਅਜੇ ਕੁਮਾਰ ਸੂਦ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਾਬਕਾ ਸਲਾਹਕਾਰ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਰਾਮ ਨਰਾਇਣ ਯਾਦਵ ਨੇ ਸੰਸਦੀ ਉਪਕਰਣ- ਪ੍ਰਥਾਵਾਂ ਅਤੇ ਕਾਰਜ-ਵਿਧੀਆਂ (ਧਿਆਨ ਦਿਵਾਊ ਨੋਟਿਸ, ਮਤੇ, ਸਿਫ਼ਰ ਕਾਲ, ਪ੍ਰਸ਼ਨ ਕਾਲ) ਆਦਿ ਗਤੀਵਿਧੀਆਂ ‘ਤੇ ਚਾਨਣਾ ਪਾਇਆ।

ਭੋਜਪੁਰੀ ਸਟਾਰ ਪਵਨ ਸਿੰਘ ਨੂੰ BJP ਨੇ…

ਨਵੀਂ ਦਿੱਲੀ, 22 ਮਈ, 2024 : ਭਾਜਪਾ ਨੇ ਭੋਜਪੁਰੀ ਸਟਾਰ ਪਵਨ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ । ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ…

ਨਵੀਂ ਦਿੱਲੀ, 22 ਮਈ : ਦਿੱਲੀ ਦੇ…

ਪਤੰਜਲੀ ਨੂੰ ਇਕ ਹੋਰ ਅਦਾਲਤ…

ਨਵੀਂ ਦਿੱਲੀ, 22 ਮਈ 2024: ਰਾਮਦੇਵ ਅਤੇ ਉਨ੍ਹਾਂ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40529 posts
  • 0 comments
  • 0 fans