Menu

ਭੂਚਾਲ ਸਮੇਂ ਹੋਟਲ ‘ਚ ਰੁਕੇ 39 ਵਾਲੀਬਾਲ ਖਿਡਾਰੀਆਂ ਦੀ ਭਾਲ ਜਾਰੀ, ਤਿੰਨ ਲਾਸ਼ਾਂ ਮਿਲੀਆਂ

10 ਫਰਵਰੀ- ਤੁਰਕੀ ਭੂਚਾਲ ਦੌਰਾਨ ਅਧਿਕਾਰੀਆਂ ਮੁਤਾਬਕ ਤੁਰਕੀ ਦੇ ਅਦਿਆਮਾਨ ਵਿੱਚ ਇਸਿਆਸ ਹੋਟਲ ਵਿੱਚੋਂ ਦੋ ਅਧਿਆਪਕਾਂ ਅਤੇ ਇੱਕ ਵਿਦਿਆਰਥੀ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਹੋਟਲ ਦੀ ਇਮਾਰਤ ਢਹੀ ਤਾਂ ਉਸ ਦੌਰਾਨ ਹੋਟਲ ਵਿੱਚ 39 ਲੋਕ ਮੌਜੂਦ ਸਨ ਜਿਨ੍ਹਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਸਨ। ਬਚਾਅ ਕਾਰਜ ਜਾਰੀ ਹਨ ਅਤੇ ਖਿਡਾਰੀਆਂ ਦੇ ਪਰਿਵਾਰ ਉਸ ਥਾਂ ਤੇ ਇਕੱਠੇ ਹੋਏ ਹਨ।

ਸਕੂਲ ਦੇ ਵਾਲੀਬਾਲ ਖਿਡਾਰੀ ਫਾਮਾਗੁਸਤਾ ਟਰਕਿਸ਼ ਮਾਰਿਫ਼ ਕਾਲਜ ਤੋਂ ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਆਦਿਆਮਾਨ ਵੱਲ ਆਏ ਸਨ। ਇਨ੍ਹਾਂ ਵਿੱਚੋਂ ਚਾਰ ਜਣਿਆਂ ਦੇ 7 ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਬਚਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਨਾਲ ਹੀ ਰਿਪੋਰਟਾਂ ਹਨ ਕਿ ਇਨ੍ਹਾਂ ਨੇ ਮਲਬੇ ਵਿਚੋਂ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ। ਤੁਰਕੀ ਦੇ ਸਾਈਪ੍ਰੀਓਟ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੋ ਅਧਿਆਪਕਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਮਿਲੀਆਂ ਸਨ ਅਤੇ 8ਵੇਂ ਗ੍ਰੇਡ ਦੇ ਇੱਕ ਵਿਦਿਆਰਥੀ ਦੀ ਲਾਸ਼ ਮਿਲਣ ਦੇ ਨਾਲ ਮੌਤਾਂ ਦੀ ਗਿਣਤੀ ਤਿੰਨ ਹੋ ਗਈ।

ਤੁਰਕੀ ਦੇ ਕੰਟਰੋਲ ਵਾਲੇ ਉੱਤਰੀ ਸਾਇਪਰਸ ਖ਼ੇਤਰ ਤੋਂ ਮਲਬੇ ਵਾਲੀ ਥਾਂ ਤੇ ਲਗਭਗ 170 ਲੋਕ ਗਏ। ਇਨ੍ਹਾਂ ਵਿੱਚ ਬਚਾਅ ਕਰਮੀ ਅਤੇ ਰਿਸ਼ਤੇਦਾਰ ਸਨ। ਇੱਕ ਸਿੱਖਿਆ ਅਧਿਕਾਰੀ ਮੁਤਾਬਕ ਇਹ ਲੋਕ ਉਦੋਂ ਤੱਕ ਉੱਥੇ ਰਹਿਣਗੇ ਜਦੋਂ ਤੱਕ ਬਾਕੀ ਵਿਦਿਆਰਥੀ ਮਿਲ ਨਹੀਂ ਜਾਂਦੇ। ਮਲਬੇ ਵਾਲੀ ਥਾਂ ਤੇ ਇੱਕ ਮਾਂ ਨੇ ਇਮਾਰਤਾਂ ਦੀ ਉਸਾਰੀ ਉੱਪਰ ਸਵਾਲ ਕੀਤਾ ਅਤੇ ਪੁੱਛਿਆ ਕਿ ਇਨ੍ਹਾਂ ਦਾ ਢੁਕਵਾਂ ਨਿਰੀਖਣ ਕੀਤਾ ਗਿਆ ਸੀ। ਇੱਕ ਹੋਰ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾ ਭਤੀਜੀ ਨੇਹਿਰ ਉਨ੍ਹਾਂ ਨਾਲ ਆਦਿਆਮਾਨ ਵਿੱਚ ਰਹਿ ਰਹੀ ਸੀ, ਪਰ ਭੂਚਾਲ ਵਾਲੇ ਦਿਨ ਦੋਸਤਾਂ ਨੂੰ ਮਿਲਣ ਹੋਟਲ ਗਈ ਸੀ। ਕੁੜੀਆਂ ਦੀ ਟੀਮ ਵਿੱਚ ਸਭ ਤੋਂ ਘੱਟ ਉਮਰ ਦੀ ਮੈਂਬਰ ਨੇਹਿਰ ਅਜੇ ਵੀ ਹੋਰ ਬੱਚਿਆਂ ਸਣੇ ਲਾਪਤਾ ਹੈ। ਭੂਚਾਲ ਦੀ ਮਾਰ ਤੋਂ ਬਚੇ ਇੱਕ ਅਧਿਆਪਕ ਨੇ ਕਿਹਾ ਕਿ ਉਹ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੁੱਤੇ ਨਹੀਂ ਅਤੇ ਉਨ੍ਹਾਂ ਦੀ ਧੀ ਵੀ ਮਲਬੇ ਵਿੱਚ ਫਸ ਗਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਆਸਰਾ, ਪਾਣੀ, ਬਾਲਣ ਜਾਂ ਬਿਜਲੀ ਤੋਂ ਬਿਨਾਂ ਬਹੁਤ ਸਾਰੇ ਹੋਰ ਆਪਣੀ ਜਾਨ ਗੁਆ ਸਕਦੇ ਹਨ। ਜਿਵੇਂ ਜਿਵੇਂ ਠੰਢ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਤਬਾਹੀ ਦੇ 72 ਘੰਟਿਆਂ ਤੋਂ ਵੱਧ ਸਮੇਂ ਬਾਅਦ, ਖੰਡਰ ਇਮਾਰਤਾਂ ਦੇ ਹੇਠਾਂ ਫਸੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਖਤਮ ਹੋ ਰਹੀਆਂ ਹਨ।

 

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans